ਕਿਹਾ : ਵੱਡੇ ਮੈਡੀਕਲ ਕਾਲਜ ਦੀ ਬਿਲਡਿੰਗ ਦਾ ਕੰਮ ਹੋ ਜਾਵੇਗਾ ਜਲਦੀ ਹੀ ਸ਼ੁਰੂ
ਸੈਕਟਰ 90- 91 ਟ੍ਰੈਫਿਕ ਸਿਗਨਲ ਲਾਈਟਸ ਦਾ ਕੀਤਾ ਵਿਧਾਇਕ ਕੁਲਵੰਤ ਸਿੰਘ ਨੇ ਉਦਘਾਟਨ
ਮੋਹਾਲੀ 4 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਨੂੰ ਆਈ.ਟੀ.ਹੱਬ ਦੇ ਤੌਰ ਤੇ ਵੀ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋੜੀਂਦੇ ਫੰਡ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਮੋਹਾਲੀ ਦੇ ਵਿੱਚ ਆਈ.ਟੀ. ਹੱਬ ਦੇ ਤੌਰ ਤੇ ਵਿਕਸਿਤ ਕਰਨ ਦੇ ਦੀ ਲੜੀ ਦੇ ਤਹਿਤ ਹੀ ਅਰਬਨ ਅਸਟੇਟ ਦੇ ਲਈ ਗਮਾਡਾ ਵੱਲੋਂ ਵੱਡੇ ਪੱਧਰ ਤੇ ਥਾਂ ਉਪਲਬਧ ਕਰਵਾਈ ਜਾ ਰਹੀ ਹੈ, ਇਹ ਗੱਲ ਅੱਜ ਮੋਹਾਲੀ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ -ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ,
ਵਿਧਾਇਕ ਕੁਲਵੰਤ ਸਿੰਘ ਅੱਜ ਸੈਕਟਰ 90-91 ਟਰੈਫਿਕ ਸਿਗਨਲ ਲਾਈਟਸ ਦਾ ਉਦਘਾਟਨ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਉਹਨਾਂ ਕਿਹਾ ਕਿ ਮੋਹਾਲੀ ਹਲਕੇ ਦਾ ਸਰਬੱਖੀ ਵਿਕਾਸ ਹੀ ਉਹਨਾਂ ਦੀ ਹਮੇਸ਼ਾ ਪ੍ਰਾਥਮਿਕਤਾ ਰਹੀ ਹੈ ਅਤੇ ਜਿਹੜੇ ਪ੍ਰੋਜੈਕਟ ਕਦੇ ਬੰਗਲੋਰ, ਗੁੜਗਾਉਂ, ਅਹਿਮਦਾਬਾਦ ਵੱਡੇ ਸ਼ਹਿਰਾਂ ਵਿੱਚ ਸੁਣੇ ਜਾਂ ਵੇਖੇ ਜਾ ਸਕਦੇ ਸੀ, ਉਹਨਾਂ ਵਰਗੇ ਵੱਡੇ ਪ੍ਰੋਜੈਕਟ ਅਤੇ ਵੱਡੇ ਵਿਦਿਅਕ ਅਦਾਰੇ ਵੀ ਮੋਹਾਲੀ ਵਿੱਚ ਆ ਰਹੇ ਹਨ, ਜਦ ਕਿ ਮੋਹਾਲੀ ਪਹਿਲਾਂ ਹੀ ਐਜੂਸਿਟੀ ਅਤੇ ਮੈਡੀਸਿਟੀ ਦੇ ਰੂਪ ਵਿੱਚ ਵਿਸ਼ਵ ਭਰ ਵਿੱਚ ਜਾਣਿਆ- ਪਛਾਣਿਆ ਸ਼ਹਿਰ ਬਣ ਚੁੱਕਾ ਹੈ, ਉਹਨਾਂ ਕਿਹਾ ਕਿ ਮੋਹਾਲੀ ਵਿੱਚ- ਆਈ.ਐਸ.ਬੀ.- ਦੇ ਪਿਛਲੇ ਪਾਸੇ ਵੱਡੇ ਮੈਡੀਕਲ ਕਾਲਜ ਦੇ ਲਈ 50 ਏਕੜ ਥਾਂ ਉਪਲਬਧ ਕਰਵਾ ਦਿੱਤੀ ਗਈ ਹੈ, ਜਿਸ ਦੀ ਬਿਲਡਿੰਗ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੈਕਟਰ 90- 91 ਦੀਆਂ ਲਾਈਟਸ ਦੇ ਉੱਪਰ ਟਰੈਫਿਕ ਸਿਗਨਲ ਦੀ ਲੋੜ ਸੀ, ਜੋ ਕਿ ਪੂਰੀ ਕਰ ਦਿੱਤੀ ਗਈ ਹੈ, ਮੇਰੀ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਅਪੀਲ ਹੈ ਕਿ ਉਹ ਕਾਹਲੀ ਦੀ ਬਜਾਏ ਸਹੀ ਢੰਗ ਦੇ ਨਾਲ ਟਰੈਫਿਕ ਰੂਲਜ ਦਾ ਪਾਲਣ ਕਰਨ, ਤਾਂ ਕਿ ਨਾ ਸਿਰਫ ਉਹਨਾਂ ਨੂੰ ਬਲਕਿ ਉਹਨਾਂ ਦੇ ਕਾਰਨ ਨਾਲ ਚੱਲ ਰਹੇ ਰਾਹਗੀਰਾਂ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਕਟਰ 90 – 91 ਦੇ ਨਿਵਾਸੀਆਂ ਨੇ ਕਿਹਾ ਕਿ ਇਹਨਾਂ ਲਾਈਟਸ ਦੇ ਉੱਪਰ ਟਰੈਫਿਕ ਸਿਗਨਲ ਦੀ ਸਖਤ ਲੋੜ ਸੀ,ਜਿਸ ਦੇ ਲਈ ਵਿਧਾਇਕ ਕੁਲਵੰਤ ਸਿੰਘ ਦਾ ਜਿੱਥੇ ਉਹ ਧੰਨਵਾਦ ਕਰਦੇ ਹਨ, ਉੱਥੇ ਉਚੇਚੇ ਤੌਰ ਤੇ ਸਟੇਟ ਅਵਾਰਡੀ – ਫੂਲਰਾਜ ਸਿੰਘ ਅਤੇ ਡੀ.ਐਸ.ਪੀ. ਹਰਸਿਮਰਤ ਸਿੰਘ ਬੱਲ ਦਾ ਵੀ ਧੰਨਵਾਦ ਕਰਦੇ ਹਨ, ਜਿਨਾਂ ਦੇ ਯਤਨਾ ਸਦਕਾ ਅੱਜ ਦਾ ਇਹ ਸਮਾਗਮ ਕਰਵਾਇਆ ਗਿਆ,
ਇਸ ਮੌਕੇ ਤੇ ਸਟੇਟ ਐਵਾਰਡੀ -ਫੂਲਰਾਜ ਸਿੰਘ, ਡੀ.ਐਸ.ਪੀ.- ਹਰਸਿਮਰਤ ਸਿੰਘ ਬੱਲ, ਵਿਕਰਮ ਸਿੰਘ, ਸੰਤੋਖ ਸਿੰਘ, ਗੁਰਜੀਤ ਸਿੰਘ, ਨਿਰਮਲਜੀਤ ਸਿੰਘ, ਲਾਭ ਸਿੰਘ, ਹਰਜਿੰਦਰ ਸਿੰਘ, ਹਰਪਾਲ ਸਿੰਘ, ਓੰਕਾਰ ਸਿੰਘ, ਗੁਰਵੀਰ ਸਿੰਘ, ਸੁਰਜੀਤ ਸਿੰਘ, ਸੁਖਮੀਤ ਸਿੰਘ, ਬਲਜਿੰਦਰ ਸਿੰਘ,ਰਮੇਸ਼ ਸ਼ਰਮਾ, ਰਵੀ ਢੀਗਰਾ, ਪਵਨ ਗਨੇਜਾ, ਕੀਰਤੀ ਸਹਿਗਲ, , ਡਾਕਟਰ ਕੁਲਦੀਪ ਸਿੰਘ, ਹਰਮੇਸ਼ ਸਿੰਘ ਕੁੰਮੜਾ, ਰਾਜਿੰਦਰ ਪ੍ਰਸਾਦ ਸ਼ਰਮਾ, ਤਰਲੋਚਨ ਸਿੰਘ ਮਟੌਰ, ਜਸਪਾਲ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਪਵਨ ਧੀਮਾਨ, ਕੁਲਵੰਤ ਸਿੰਘ, ਕੁਲਦੀਪ ਧੀਮਾਨ , ਅਮਰਿੰਦਰ ਸਿੰਘ ਵੀ ਹਾਜ਼ਰ ਸਨ,












