ਕਸ਼ਮੀਰ ਦੇ ਪਲਵਾਮਾ ਚ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਹਵਨ ਯੱਗ ਕਰਵਾਇਆ

ਪੰਜਾਬ

ਦੋ ਮਿੰਟ ਦਾ ਰੱਖਿਆ ਮੋਨ 

ਮੋਹਾਲੀ,28 ਅਪ੍ਰੈਲ (  ਅਜੀਤ ਖੰਨਾ );

ਕਸ਼ਮੀਰ ਦੇ ਪਲਵਾਮਾ ਚ 22ਅਪ੍ਰੈਲ ਨੂੰ ਅਤਵਾਦੀਆਂ ਵੱਲੋਂ ਨਿਹੱਥੇ ਲੋਕਾਂ ਉੱਤੇ ਕੀਤੀ ਅਨ੍ਹੇਵਹ ਫਾਇਰਿੰਗ ਨਾਲ 26ਦੇ ਕਰੀਬ ਵਿਅਕਤੀਆਂ ਦੀਆਂ ਜਾਨਾ  ਚਲੀਆਂ ਗਈਆਂ ਸਨ।ਜਦ ਕੇ ਬਹੁਤ ਸਾਰੇ ਜਖਮੀ ਹੋ ਗਏ ਸਨ। ਇਸ ਸੰਬੰਧ ਚ ਆਰਿਆ ਸਮਾਜ ਮੰਦਰ ਫੇਸ-6 ਮੋਹਾਲੀ ਵਿਖੇ ਇਨਾਂ ਮਾਰੇ ਗਏ ਵਿਅਕਤੀਆਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਹਵਨ ਯੱਗ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਅਤੇ ਜਨਰਲ ਸਕੱਤਰ ਚਿਰੰਜੀ ਲਾਲ ਵੱਲੋਂ ਕੀਤੀ ਗਈ।ਹਵਨ ਯੱਗ ਚ ਪੰਕਜ ਦਾ ਪਰਵਾਰ ਯਗਮਨ ਪਦ ਪਰ ਸੁਸ਼ੋਭਿਤ ਹੋਏ ।ਪੰਡਿਤ ਰਾਕੇਸ਼ ਸ਼ਾਸ਼ਤਰੀ ਅਤੇ ਮਨੂ ਆਰਿਆ ਨੇ ਯੱਗ ਚ ਮੁੱਖ ਭੂਮਿਕਾ ਨਿਭਾਈ ।ਜਦ ਕਿ ਸੁਰਿੰਦਰ ਵੋਹਰਾ ਵਲੋਂ ਵਿਸ਼ੇਸ਼ ਪ੍ਰਵਚਨਾਂ ਕੀਤੇ ਗਏ। ਮਾਹਾ ਮੰਤਰੀ ਚਿਰੰਜੀ ਲਾਲ ਅਤੇ ਪੰਕਜ ਮਲਹੋਤਰਾ ਤੇ ਮਮਤਾ ਨੇ ਜਲ ਦੀ ਸੇਵਾ ਕੀਤੀ। ਚਰਨਜੀਤ ਨੇ ਆਏ ਹੋਏ  ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਵਿੰਦਰ ਕਪੂਰ ਆਰਿਆਸ਼ ਨਿੱਕਾ ਰਾਮ ਤੇ ਚੰਦਰ ਕਾਂਤਾ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।