ਮਾਨਸਾ 28 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੇਂਡੂ ਜਲ ਸਪਲਾਈ (ਵਾਟਰ ਵਰਕਸ ) ਨੂੰ ਪੰਚਾਇਤੀ ਕਰਨ ਦੇ ਨਾਂ ਹੇਠ ਪੰਚਾਇਤਾਂ ਹਵਾਲੇ ਕਰਨ ਦੇ ਫੈਸਲੇ ਦੇ ਖ਼ਿਲਾਫ਼ ਪੀ.ਡਬਲਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਉਲੀਕ ਗਏ ਪ੍ਰੋਗਰਾਮ ਤਹਿਤ ਅੱਜ ਜਿਲ੍ਹਾ ਪ੍ਰਧਾਨ ਅਮਰ ਸਿੰਘ ਮੋਹਿਲ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਇੰਜੀਨੀਅਰ, ਮੰਡਲ ਨੰਬਰ 1 ਅਤੇ ਮੰਡਲ ਨੰਬਰ -2 ਜਲ ਸਪਲਾਈ ਅਤੇ ਸੈਨੀਟੇਸ਼ਨ ਦਫ਼ਤਰ ਮਾਨਸਾ ਵਿਖੇ ਰੋਸ ਰੈਲੀ ਕੀਤੀ ਗਈ। ਪੰਜਾਬ ਸਰਕਾਰ ਅਤੇ ਵਿਭਾਗੀ ਮੁੱਖੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਅਤੇ ਪੰਜਾਬ ਸਰਕਾਰ ਦੇ ਨਾਮ ਹੇਠ ਕਾਰਜਕਾਰੀ ਇੰਜਨੀਅਰਾਂ ਰਾਹੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਜਸਪਿੰਦਰ ਸਿੰਘ ਰੱਲਾ, ਸਿੰਦਰਪਾਲ ਸਿੰਘ, ਗੁਰਨਾਇਬ ਸਿੰਘ, ਸੋਨੀ ਸਿੰਘ ਦਰਸਨ ਸਿੰਘ ਨੰਗਲ, ਆਦਿ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਮੋੜਾ ਦੇਣ ਲਈ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲ ਸਪਲਾਈ ਨੂੰ ਲੈਕੇ ਪਬਲਿਕ ਨੂੰ ਸਾਫ ਸੁਥਾਰਾ ਪਾਣੀ ਦੇਣਾ ਆਪਣੀ ਜਿੰਮੇਵਾਰੀ ਪੰਚਾਇਤਾਂ ਦੇ ਸਿਰ ਮੜ ਰਹੀ ਹੈ। ਜਲ ਸਪਲਾਈ ਸਕੀਮ ਪੰਚਾਇਤਾ ਹਵਾਲੇ ਕਰਕੇ ਸਰਕਾਰ ਨਿਜੀ ਕਰਨ ਵੱਲ ਵਧਣ ਦਾ ਇਸਾਰਾ ਕਰ ਰਹੀ ਹੈ। ਕਿਉਕਿ ਜੋ ਸਕੀਮਾਂ ਪਹਿਲਾ ਪੰਚਾਇਤਾਂ ਨੂੰ ਦਿੱਤੀਆਂ ਗਈਆਂ ਹਨ । ਉਨ੍ਹਾਂ ਦੀ ਹਾਲਤ ਬੜੀ ਤਰਸ ਯੋਗ ਹੈ। ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀ ਜਲ ਸਪਲਾਈ ਸਕੀਮ ਧੜਾ-ਧੜ ਪੰਚਾਇਤਾ ਦੇ ਹਵਾਲੇ ਕਰ ਰਹੇ ਹਨ। ਜਿਸ ਨਾਲ ਵਿਭਾਗ ਦੀਆਂ ਖਾਲੀ ਪਈਆਂ ਪੋਸਟਾ ਖ਼ਤਮ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀ ਆਪਣੇ ਅਧਿਕਾਰਾਂ ਦਾ ਗਲਤ ਇਸਤੇਮਾਲ ਕਰਕੇ ਮੁਲਾਜਮ ਮਾਰੂ ਨੀਤੀਆ ਲਾਗੂ ਕਰਨ ਵੱਲ ਤੁਰੇ ਹੋਏ ਹਨ । ਆਗੂ ਸਾਥੀਆਂ ਨੇ ਪੇਂਡੂ ਜਲ ਸਪਲਾਈ ਸਕੀਮ ਪੰਚਾਇਤੀ ਕਰਨ ਦੇ ਨਾ ਤੇ ਪੰਚਾਇਤਾਂ ਹਵਾਲੇ ਕਰਨ ਵਾਲਾ ਪੱਤਰ ਵਾਪਸ ਲੈਣ ਦੀ ਮੰਗ ਕੀਤੀ। 2011 ਤੋਂ ਬਾਅਦ ਖਾਲੀ ਪਈਆਂ ਪੋਸਟਾਂ ਤੇ ਭਰਤੀ ਨਹੀਂ ਕੀਤੀ ਗਈ ਰੈਗੂਲਰ ਭਰਤੀ ਕਰਕੇ ਖਾਲੀ ਪਈਆਂ ਪੋਸਟਾਂ ਭਰੀਆ ਜਾਣ, ਮਹਿਕਮੇ ਵਿੱਚ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀਆਂ ਦਿੱਤੀਆ ਜਾਣ, ਹਰ ਤਰ੍ਹਾਂ ਦੇ ਕੱਚੇ ਮੁਲਾਜਮ ਰੈਗੂਲਰ ਕੀਤੇ ਜਾਣ। ਮੰਗ ਪੱਤਰ ਅਨੁਸਾਰ ਦੋ ਧਿਰੀ ਗੱਲਬਾਤ ਰਾਹੀਂ ਮੁਲਾਜਮਾਂ ਦੀਆਂ ਜਾਇਜ ਮੰਗਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਆਗੂ ਸਾਥੀ ਸੁਖਦੇਵ ਸਿੰਘ ਕੋਟਲੀ ਬਿੱਕਰ ਸਿੰਘ, ਗੁਰਜੰਟ ਸਿੰਘ ਕਰਨਪਾਲ ਸਿੰਘ, ਜੱਗਾ ਸਿੰਘ, ਦੀਪ ਜੋਗਾ, ਮਹਿੰਦਰ ਸਿੰਘ,ਕੁਲਵੰਤ ਸਿੰਘ, ਸੀਰਾ ਉਭਾ, ਸੀਰਾ ਭੈਣੀ ਬਾਘਾ, ਜਨਕ ਸਿੰਘ ਫਤਿਹਪੁਰ, ਨਵਦੀਪ ਸ਼ਰਮਾ, ਭੱਪਾ ਸਿੰਘ ਸਾਥੀਆਂ ਨੇ ਸ਼ਮੂਲੀਅਤ ਕੀਤੀ।