ਦੇਸ਼ ਦੀ ਵਿਲੱਖਣਤਾ : ਸਭਨਾ ਧਰਮਾਂ ਦਾ ਸਭ ਕਰਦੇ ਨੇ ਬਰਾਬਰ ਸਤਿਕਾਰ : ਕੁਲਵੰਤ ਸਿੰਘ
ਮੋਹਾਲੀ 28 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਸ੍ਰੀ ਰਾਧਾ ਜੀ ਦੀ ਕਿਰਪਾ ਦੇ ਚਲਦਿਆਂ ਸ੍ਰੀ ਮਦ ਭਾਗਵਤ ਕਥਾ ਦਾ ਆਯੋਜਨ ਸ੍ਰੀ ਵੈਸ਼ਨੂ ਮਾਤਾ ਮੰਦਿਰ,ਜਨਤਾ ਮਾਰਕੀਟ, ਫੇਜ਼ -3-ਵੀ-ਵਨ ਮੋਹਾਲੀ ਵਿਖੇ ਕੀਤਾ ਗਿਆ, ਇਸ ਮੌਕੇ ਤੇ ਪਰਮ ਪੂਜਿਆ ਸ੍ਰੀ ਭਾਗਵਤ ਸਵਰੂਪ ਜੀ ਮਹਾਰਾਜ (ਸ੍ਰੀ ਧਾਮ ਬਾਰਸਾਨਾ ) ਕਥਾ ਕਰਕੇ ਹਾਜ਼ਰੀਨ ਸ਼ਰਧਾਲੂਆਂ ਦੇ ਲਈ ਉਤਸ਼ਾਹ ਅਤੇ ਸ਼ਰਧਾ ਭਰਪੂਰ ਮਾਹੌਲ ਬਣਾ ਦਿੱਤਾ, ਇਸ ਮੌਕੇ ਤੇ ਸ੍ਰੀ ਮਦਭਗਵਤ ਕਥਾ ਵਿੱਚ ਪਹੁੰਚੇ ਵਿਧਾਇਕ ਮੋਹਾਲੀ -ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਅੱਜ ਸ਼੍ਰੀਮਦ ਭਾਗਵਤ ਕਥਾ ਦੇ ਵਿੱਚ ਹਾਜ਼ਰੀ ਲਗਵਾਉਣ ਦਾ ਮੌਕਾ ਮਿਲਿਆ ਅਤੇ ਮੈਂ ਵੀ ਸੰਗਤਾਂ ਦੇ ਨਾਲ ਸਿਮਰਨ ਦਾ ਲਾਹਾ ਲੈ ਸਕਿਆ ਹਾਂ,
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਭਾਰਤ ਦੀ ਇਹ ਵਿਲੱਖਣਤਾ ਹੈ ਕਿ ਇੱਥੇ ਸਭਨਾਂ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ ਅਤੇ ਧਾਰਮਿਕ ਪ੍ਰੋਗਰਾਮਾਂ ਤੇ ਪਹੁੰਚਣ ਦਾ ਉਦੇਸ਼ ਤਾਂ ਹੀ ਸਫਲ ਹੋ ਸਕਦਾ ਹੈ, ਜੇਕਰ ਅਸੀਂ ਆਪਣੇ ਵੱਡੇ – ਵਡੇਰਿਆਂ ਦੁਆਰਾ ਪਾਏ ਗਏ ਪੂਰਨਿਆਂ ਤੇ ਚੱਲਣ ਦਾ ਯਤਨ ਕਰ ਸਕੀਏ ਅਤੇ ਉਹਨੂੰ ਰੋਜ਼ -ਮਰਾ ਦੀ ਜ਼ਿੰਦਗੀ ਦੇ ਵਿੱਚ ਢਾਲ ਕੇ ਆਪਣਾ ਜੀਵਨ ਬਤੀਤ ਕਰੀਏ , ਉਹਨਾਂ ਕਿਹਾ ਕਿ ਮੋਹਾਲੀ ਦੇ ਲੋਕਾਂ ਦੇ ਵੱਲੋਂ ਮੈਨੂੰ ਵਿਧਾਇਕ ਬਣਾ ਕੇ ਜੋ ਜਿੰਮੇਵਾਰੀ ਮੋਹਾਲੀ ਦੇ ਸਰਵਪੱਖੀ ਵਿਕਾਸ ਦੀ ਸੌਂਪੀ ਹੈ,ਉਸ ਦੇ ਲਈ ਮੈਂ ਰੋਜ਼ਾਨਾ ਯਤਨਸ਼ੀਲ ਹਾਂ ਅਤੇ ਚੋਣ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਲਗਾਤਾਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਰਿਹਾ ਹੈ

,ਮੋਹਾਲੀ ਦੇ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਸਹੀ ਮਾਇਨਿਆਂ ਦੇ ਵਿੱਚ ਹੱਲ ਕਰਨ ਦੇ ਲਈ ਸੀ.ਸੀ ਟੀ . ਵੀ. – ਕੈਮਰੇ ਲਗਾਏ ਗਏ ਹਨ ਅਤੇ ਸਾਨੂੰ ਸਭਨਾਂ ਨੂੰ ਟਰੈਫਿਕ ਦੇ ਨਿਯਮਾਂ ਦੀ ਪੂਰੀ ਤਰਹਾਂ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਾਡੀ ਸਭਨਾਂ ਦੀ ਇਹ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਮੋਹਾਲੀ ਦੀ ਖੂਬਸੂਰਤੀ ਨੂੰ ਹਰ ਹੀਲੇ ਬਰਕਰਾਰ ਰੱਖੀਏ, ਉਹਨਾਂ ਕਿਹਾ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਪੁੱਜ ਕੇ ਸੰਗਤਾਂ ਦੇ ਦਰਸ਼ਨ ਕਰਨ ਦੇ ਦੌਰਾਨ ਉਹਨਾਂ ਵਿੱਚ ਇੱਕ ਨਵੀਂ ਐਨਰਜੀ ਪੈਦਾ ਹੁੰਦੀ ਹੈ, ਅਤੇ ਉਹ ਪਹਿਲਾਂ ਤੋਂ ਵੀ ਵਧੇਰੇ ਮਜਬੂਤੀ ਅਤੇ ਆਤਮ ਵਿਸ਼ਵਾਸ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਲਈ ਜੁੱਟ ਜਾਂਦੇ ਹਨ,ਉਹਨਾਂ ਕਿਹਾ ਸ਼੍ਰੀ ਮਦ ਭਗਵਤ ਕਥਾ ਦੇ ਆਯੋਜਨ ਦੇ ਲਈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਦੀਪ ਸੋਨੀ ਅਤੇ ਜਰਨਲ ਸਕੱਤਰ -ਰਾਜ ਕੁਮਾਰ ਅਰੋੜਾ ਸਮੇਤ ਸਮੁੱਚੀ ਪ੍ਰਬੰਧਕ ਟੀਮ ਪੂਰੀ ਤਰ੍ਹਾਂ ਵਧਾਈ ਦੀ ਪਾਤਰ ਪਾਤਰ ਹੈ, ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੂੰ ਇੱਕ ਥਾਂ ਇਕੱਤਰ ਕਰਕੇ ਨਾਮ ਸਿਮਰਨ ਦੇ ਨਾਲ ਜੋੜਿਆ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਦਾ ਆਯੋਜਨ ਮਨੁੱਖਤਾ ਦੇ ਭਲੇ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਦੇ ਲਈ ਲਗਾਤਾਰ ਹੁੰਦੇ ਰਹਿਣਾ ਚਾਹੀਦਾ ਹੈ, ਇਸ ਮੌਕੇ ਤੇ ਅਮਿਤ ਮਰਵਾਹਾ,ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਰਾਜਿੰਦਰ ਪ੍ਰਸਾਦ ਸ਼ਰਮਾ, ਹਰਮੇਸ਼ ਸਿੰਘ ਕੁੰਮੜਾ, ਜਸਪਾਲ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਨਵਰਿੰਦਰਪਾਲ ਸਿੰਘ, ਗੁਰਮੀਤ ਸਿੰਘ, ਹਰੀਸ਼ ਕੁਮਾਰ, ਬਲਜੀਤ ਸਿੰਘ ਹੈਪੀ, ਗੌਰਵ ਸ਼ਰਮਾ ਨਰੇਸ਼ ਕਾਲੀਆ ਵੀ ਹਾਜ਼ਰ ਸਨ,