ਨਵਜੋਤ ਸਿੱਧੂ ਵਲੋਂ ਯੂਟਿਊਬ ਚੈਨਲ ਸ਼ੁਰੂ

ਪੰਜਾਬ

ਅੰਮ੍ਰਿਤਸਰ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪੰਜਾਬ ਦੀ ਰਾਜਨੀਤੀ ਦੇ ਚਰਚਿਤ ਚਿਹਰੇ ਨਵਜੋਤ ਸਿੰਘ ਸਿੱਧੂ ਨੇ ਅੱਜਪ੍ਰੈੱਸ ਕਾਨਫਰੰਸ ਕੀਤੀ। ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਉਹ ਹੁਣ ਆਪਣਾ ਆਫ਼ੀਸ਼ੀਅਲ ਯੂਟਿਊਬ ਚੈਨਲ ਲਾਂਚ ਕਰ ਰਹੇ ਹਨ।
ਸਿੱਧੂ ਨੇ ਕਿਹਾ, “ਮੈਂ ਅੱਜ ਤੋਂ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰ ਰਿਹਾ ਹਾਂ, ਜਿਥੇ ਸਿਆਸਤ ਦਾ ਕੋਈ ਲੇਨਾ-ਦੇਣਾ ਨਹੀਂ ਹੋਵੇਗਾ। ਇਹ ਚੈਨਲ ਮੇਰਾ ਨਵਾਂ ਮੰਚ ਹੋਵੇਗਾ, ਜਿਥੋਂ ਮੈਂ ਲੋਕਾਂ ਨਾਲ ਸਿੱਧੀ ਗੱਲ ਕਰਾਂਗਾ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਆਂਗਾ ਅਤੇ ਆਪਣੇ ਵਿਚਾਰ ਬੇਝਿਜਕ ਰੱਖਾਂਗਾ।”
ਉਨ੍ਹਾਂ ਆਖਿਆ ਕਿ ਸਿਆਸਤ ਇੱਕ ਸੀਮਤ ਮੰਡਲ ਹੈ, ਪਰ ਸੋਸ਼ਲ ਮੀਡੀਆ ਉਨ੍ਹਾਂ ਨੂੰ ਵਿਸ਼ਾਲ ਪਲੇਟਫਾਰਮ ਦਿੰਦਾ ਹੈ, ਜਿੱਥੇ ਕੋਈ ਰੋਕ-ਟੋਕ ਨਹੀਂ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ ਕੁਝ ਲੋਕਾਂ ਨੇ ਸਿਆਸਤ ਨੂੰ ਧੰਦਾ ਬਣਾ ਲਿਆ ਹੈ, ਪਰ ਮੈਂ ਸਿਆਸਤ ਵਿਚ ਕਦੇ ਵੀ ਨਫ਼ੇ-ਨੁਕਸਾਨ ਲਈ ਨਹੀਂ ਆਇਆ, ਸਦਾ ਲੋਕ ਭਲਾਈ ਨੂੰ ਤਰਜੀਹ ਦਿੱਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।