ਪੁਲਿਸ ਨੇ ਹਥਿਆਰਾਂ ਸਣੇ ਤਸਕਰ ਕੀਤਾ ਕਾਬੂ

ਪੰਜਾਬ


ਅੰਮ੍ਰਿਤਸਰ, 6 ਜੂਨ,ਬੋਲੇ ਪੰਜਾਬ ਬਿਊਰੋ;
ਘਰਿੰਡਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਗ਼ੈਰਕਾਨੂੰਨੀ ਹਥਿਆਰਾਂ ਦੀ ਸਪਲਾਈ ’ਚ ਸ਼ਾਮਲ ਸੀ। ਗ੍ਰਿਫ਼ਤਾਰ ਵਿਅਕਤੀ ਦੀ ਪਹਚਾਣ ਅਜੈ ਸਿੰਘ ਉਰਫ਼ ਕਰਨ ਪੁੱਤਰ ਪੂਰਨ ਸਿੰਘ ਵਜੋਂ ਹੋਈ ਹੈ ਜੋ ਪਹਿਲਾਂ ਡੱਲ ਥਾਣਾ ਖਾਲੜਾ ਦਾ ਵਾਸੀ ਸੀ ਅਤੇ ਹੁਣ ਬਲੇਰ ਰੋਡ, ਲੱਕੀ ਡੇਅਰੀ ਵਾਲੀ ਗਲੀ, ਭਿੱਖੀਵਿੰਡ ਵਿਖੇ ਰਹਿੰਦਾ ਹੈ।
ਡੀਐੱਸਪੀ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਅਜੈ ਸਿੰਘ ਕਈ ਕਿਸਮ ਦੇ ਹਥਿਆਰ ਗ਼ੈਰਕਾਨੂੰਨੀ ਢੰਗ ਨਾਲ ਸਪਲਾਈ ਕਰ ਰਿਹਾ ਹੈ। ਇਸ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਟੀ-ਪੁਆਇੰਟ ਮੋੜ, ਪਿੰਡ ਹੁਸ਼ਿਆਰਨਗਰ ਤੋਂ ਉਕਤ ਵਿਅਕਤੀ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ।
ਜਬਤ ਕੀਤੇ ਹਥਿਆਰਾਂ ਵਿੱਚ 1 ਪਿਸਤੌਲ 30 ਬੋਰ,1 ਗਲੌਕ ਪਿਸਤੌਲ 9 ਐੱਮਐੱਮ,ਦੋ ਮੈਗਜ਼ੀਨ ਤੇ ਇੱਕ ਛੋਟਾ ਹਾਥੀ (ਵਾਹਨ) ਸ਼ਾਮਲ ਹਨ।ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਇਸ ਮਾਮਲੇ ’ਚ ਹੋਰ ਗਿਰਫ਼ਤਾਰੀਆਂ ਦੀ ਉਮੀਦ ਜਤਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।