ਚੰਡੀਗੜ੍ਹ, 6 ਜੂਨ,ਬੋਲੇ ਪੰਜਾਬ ਬਿਊਰੋ;
ਪੰਜਾਬੀ ਸਿਆਸਤ ’ਚ ਇਕ ਵਾਰ ਫਿਰ ਹਲਚਲ ਦੀ ਉਮੀਦ ਹੈ।ਜੂਨ ਦੇ ਅੰਤ ਜਾਂ ਜੁਲਾਈ ਦੇ ਸ਼ੁਰੂ ਵਿੱਚ ਪੰਜਾਬ ਮੰਤਰੀ ਮੰਡਲ ’ਚ ਵੱਡਾ ਫੇਰਬਦਲ ਹੋ ਸਕਦਾ ਹੈ।
ਹੁਣੇ ਹੀ ਜਥੇਬੰਦਕ ਢਾਂਚੇ ‘ਚ ਫੇਰਬਦਲ ਤੋਂ ਬਾਅਦ, ਪਾਰਟੀ ਅੰਦਰੋਂ ਆਵਾਜ਼ਾਂ ਉਠ ਰਹੀਆਂ ਹਨ ਕਿ ਕੈਬਨਿਟ ਨੂੰ ਵੀ ਨਵੇਂ ਚਿਹਰੇ ਦਿੱਤੇ ਜਾਣ। ਹਾਈਕਮਾਨ ਦੀ ਨਜ਼ਰ ਸਿੱਧਾ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਹੈ, ਪਰ ਫਿਲਹਾਲ ਮਕਸਦ ਹੈ — ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਹਰ ਹਾਲਤ ’ਚ ਜਿੱਤਣਾ।
ਸੰਜੀਵ ਅਰੋੜਾ ਜੇ ਜੇਤੂ ਬਣੇ ਤਾਂ ਰਾਜ ਸਭਾ ਸੀਟ ਖਾਲੀ ਹੋਵੇਗੀ ਅਤੇ ਪਾਰਟੀ ਉਨ੍ਹਾਂ ਨੂੰ ਕੈਬਨਿਟ ’ਚ ਬਿਠਾਉਣ ਲਈ ਤਿਆਰ ਬੈਠੀ ਹੈ। ਖ਼ਬਰਾਂ ਮੁਤਾਬਕ, ਅਰੋੜਾ ਨੂੰ ਉਦਯੋਗ, ਸਥਾਨਕ ਸੰਸਥਾਵਾਂ ਜਾਂ ਸ਼ਹਿਰੀ ਵਿਕਾਸ ਵਰਗਾ ‘ਪਸੰਦੀਦਾ’ ਵਿਭਾਗ ਦਿੱਤਾ ਜਾ ਸਕਦਾ ਹੈ।
ਦੋ ਕੈਬਨਿਟ ਸੀਟਾਂ ਖਾਲੀ ਹਨ ਜਿਨ੍ਹਾਂ ਨੂੰ ਹਾਈਕਮਾਨ ਭਰਨਾਂ ਚਾਹੁੰਦੀ ਹੈ।












