ਗਾਂਧੀਨਗਰ, 7 ਜੁਲਾਈ,ਬੋਲੇ ਪੰਜਾਬ ਬਿਊਰੋ;
ਗੁਜਰਾਤ ਦੇ ਡੇਡੀਆਪਾੜਾ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਚੈਤਰ ਵਸਾਵਾ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਅਨੁਸਾਰ, ਸ਼ਨਿਚਰਵਾਰ ਦੀ ਮੀਟਿੰਗ ਦੌਰਾਨ ਵਸਾਵਾ ਨੇ ਇੱਕ ਪੰਚਾਇਤ ਅਹੁਦੇਦਾਰ ‘ਤੇ ਕਥਿਤ ਹਮਲਾ ਕੀਤਾ। ਸ਼ਿਕਾਇਤ ਮੁਤਾਬਕ ਵਿਧਾਇਕ ਨੇ ਮੋਬਾਈਲ ਅਤੇ ਟੁੱਟੇ ਗਿਲਾਸ ਨਾਲ ਹਮਲੇ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਪੁਲੀਸ ਨੇ ਹਾਲਾਤ ਕੰਟਰੋਲ ਕੀਤੇ।
ਇਸ ਘਟਨਾ ਤੋਂ ਬਾਅਦ ਇਲਾਕੇ ’ਚ ਤਣਾਅ ਦਾ ਮਾਹੌਲ ਬਣ ਗਿਆ ਹੈ। ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰਕੇ ਚਾਰ ਜਾਂ ਵਧੇਰੇ ਲੋਕਾਂ ਦੇ ਇਕੱਠ ’ਤੇ ਪਾਬੰਦੀ ਲਾ ਦਿੱਤੀ। ਵਸਾਵਾ ਦੀ ਗ੍ਰਿਫ਼ਤਾਰੀ ਨੇ ਸਿਆਸੀ ਗਰਮੀ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।












