ਹੁਸ਼ਿਆਰਪੁਰ, 7 ਜੁਲਾਈ,ਬੋਲੇ ਪੰਜਾਬ ਬਿਉਰੋ;
ਅੱਜ ਸਵੇਰੇ ਹਾਜੀਪੁਰ ਤੋਂ ਦਸੂਹਾ ਵੱਲ ਜਾ ਰਹੀ ਇੱਕ ਨਿੱਜੀ ਮਿੰਨੀ ਬੱਸ ਤੇ ਕਾਰ ਵਿਚ ਜਬਰਦਸਤ ਟੱਕਰ ਹੋਈ। ਇਹ ਦੁਰਘਟਨਾ 10 ਵਜੇ ਦੇ ਕਰੀਬ ਹੋਈ ਜਦੋਂ ਦੋਹਾਂ ਵਾਹਨਾਂ ਵਿਚ ਸਿੱਧੀ ਟੱਕਰ ਹੋਈ। ਬੱਸ ਸਵਾਰੀਆਂ ਨਾਲ ਠੱਸ ਭਰੀ ਹੋਈ ਸੀ। ਟੱਕਰ ਇੰਨੀ ਭਿਆਨਕ ਸੀ ਕਿ ਕਈ ਸਵਾਰੀਆਂ ਬੱਸ ਵਿਚ ਹੀ ਫਸ ਗਈਆਂ, ਜਿਨ੍ਹਾਂ ਨੂੰ ਕ੍ਰੇਨ ਅਤੇ ਰੈਸਕਿਊ ਟੀਮ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਹਾਲਾਤ ਦੇ ਗੰਭੀਰਤਾ ਨੂੰ ਦੇਖਦਿਆਂ ਐਸ.ਡੀ.ਐਮ. ਦਸੂਹਾ, ਡੀ.ਐਸ.ਪੀ., ਐਸ.ਐਚ.ਓ. ਅਤੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਮੌਕੇ ਤੇ ਪਹੁੰਚੇ।
ਅਧਿਕਾਰਕ ਤੌਰ ’ਤੇ 4 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਪਰ ਮੌਕੇ ’ਤੇ ਮੌਜੂਦ ਲੋਕ 8 ਮੌਤਾਂ ਦਾ ਅੰਦਾਜ਼ਾ ਲਾ ਰਹੇ ਹਨ। ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ।












