ਵੈਦਵਾਨ ਸਪੋਰਟਸ ਕਲੱਬ ਸੁਹਾਣਾ ਵੱਲੋਂ ਵਿਧਾਇਕ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ.
ਮੋਹਾਲੀ 14 ਦਸੰਬਰ ,ਬੋਲੇ ਪੰਜਾਬ ਬਿਊਰੋ;
ਵੈਦਵਾਨ ਸਪੋਰਟਸ ਕਲੱਬ (ਰਜਿ: ) ਸੁਹਾਣਾ ਦੀ ਤਰਫੋਂ ਕਰਵਾਏ ਜਾ ਰਹੇ 4- ਦਿਨਾਂ ਖੇਡ ਮੇਲੇ ਦੇ ਅੱਜ ਚੌਥੇ ਦਿਨ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਵਿਧਾਇਕ ਕੁਲਵੰਤ ਸਿੰਘ ਨੇ ਇਸ ਖੇਡ ਮੇਲੇ ਨੂੰ ਕਰਵਾਏ ਜਾਣ ਲਈ ਖੇਡ ਪ੍ਰਬੰਧਕਾਂ- ਰੂਪਾ ਸੁਹਾਣਾ ਦੀ ਟੀਮ ਨੂੰ ਜਿੱਥੇ ਮੁਬਾਰਕਬਾਦ ਦਿੱਤੀ, ਉੱਥੇ ਇਸ ਖੇਡ ਮੇਲੇ ਵਿੱਚ ਜੌਹਰ ਦਿਖਾਉਣ ਵਾਲੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜਿਹੇ ਖੇਡ ਮੇਲਿਆਂ ਦੇ ਲਈ ਜਰੂਰੀ ਸਾਜਗਾਰ ਮਾਹੌਲ ਤਿਆਰ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਅਜਿਹੇ ਖੇਡ ਮੇਲੇ ਪੰਜਾਬ ਭਰ ਵਿੱਚ ਵੱਡੀ ਪੱਧਰ ਤੇ ਹੋ ਰਹੇ ਹਨ। ਅਤੇ ਅੱਜ ਸੁਹਾਣਾ ਵਿਖੇ ਹੋਇਆ ਇਹ ਖੇਡ ਮੇਲਾ ਜਿੱਥੇ ਪ੍ਰਬੰਧਕਾਂ ਵੱਲੋਂ ਬੜੇ ਹੀ ਸੂਝ -ਬੂਝ ਤਰੀਕੇ ਨਾਲ ਖੇਡ ਮੇਲੇ ਦਾ ਪ੍ਰਬੰਧ ਕੀਤਾ ਗਿਆ, ਉੱਥੇ ਵੱਖ-ਵੱਖ ਖੇਡ ਕਲਾ ਦਾ ਪ੍ਰਗਟਾਵਾ ਕਰਨ ਵਾਲੇ ਖਿਡਾਰੀਆਂ ਨੂੰ ਵੀ ਨਕਦੀ ਇਨਾਮ ਦਿੱਤੇ ਹਨ, ਬਿਨਾਂ ਸ਼ੱਕ ਅਜਿਹੇ ਖੇਡ ਮੇਲਿਆਂ ਦੇ ਪ੍ਰਬੰਧ ਚਲਦਿਆਂ ਖਿਡਾਰੀਆਂ ਨੂੰ ਪ੍ਰੇਰਣਾ ਮਿਲਦੀ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੈਸਾ ਤਾਂ ਹਰ ਵਿਅਕਤੀ ਕੋਲ ਹੁੰਦਾ ਹੈ ਪ੍ਰੰਤੂ ਉਸ ਨੂੰ ਖਰਚ ਕਰਨਾ ਅਤੇ ਉਹ ਵੀ ਸਮਾਜ ਸੇਵਾ ਦੇ ਕੰਮਾਂ ਲਈ ਖਰਚਣ ਦਾ ਜਿਗਰਾ ਕਿਸੇ-ਕਿਸੇ ਕੋਲ ਹੀ ਹੁੰਦਾ ਹੈ, ਜੋ ਕਿ ਰੂਪਾ ਸੁਹਾਣਾ ਅਤੇ ਇਸਦੀ ਪੂਰੀ ਟੀਮ ਕੋਲ ਹੈ, ਰੂਪਾ ਸੁਹਾਣਾ ਦੇ ਵੱਲੋਂ ਹਰ

ਸਾਲ ਪਿੰਡ ਸੁਹਾਣਾ ਦੀ ਇਸ ਧਰਤੀ ਵਿੱਚ ਵਿਖੇ ਵਿਸ਼ਾਲ ਖੇਡ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਇਸ ਖੇਡ ਮੇਲੇ ਦੀ ਚਰਚਾ ਅੱਜ ਪੰਜਾਬ ਹੀ ਨਹੀਂ ਸਗੋਂ ਦੇਸ਼ਾਂ -ਵਿਦੇਸ਼ਾਂ ਦੇ ਵਿੱਚ ਵੀ ਵੱਡੀ ਪੱਧਰ ਤੇ ਹੁੰਦੀ ਹੈ, ਕਿਉਂਕਿ ਜਿੰਨਾ ਮਾਣ- ਸਤਿਕਾਰ ਵੈਦਵਾਨ ਸਪੋਰਟਸ ਕਲੱਬ ਸੁਹਾਣਾ ਦੇ ਵੱਲੋਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ, ਇਸ ਦੇ ਨਾਲ ਖਿਡਾਰੀਆਂ ਤੋਂ ਇਲਾਵਾ ਖੇਡ ਪ੍ਰਬੰਧਕਾਂ ਅਤੇ ਖੇਡ ਪ੍ਰੇਮੀਆਂ ਦੇ ਹੌਸਲੇ ਪਹਿਲਾਂ ਦੇ ਮੁਕਾਬਲਤਨ ਹੋਰ ਵੱਧ ਜਾਂਦੇ ਹਨ ਅਤੇ ਅਜਿਹੇ ਖੇਡ ਮੇਲਿਆਂ ਦਾ ਆਯੋਜਨ ਹੁੰਦਾ ਰਹਿੰਦਾ ਹੈ, ਜੋ ਕਿ ਹੁੰਦਾ ਰਹਿਣਾ ਚਾਹੀਦਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੇਡ ਮੇਲਿਆਂ ਦੇ ਆਯੋਜਨ ਕਰਨ ਵਾਲੇ ਪ੍ਰਬੰਧਕਾਂ ਦੇ ਨਾਲ- ਨਾਲ ਸਰਕਾਰ ਵੱਲੋਂ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਦੇ ਕੇ ਨਿਵਾਜਿਆ ਜਾ ਰਿਹਾ ਹੈ , ਇਸ ਮੌਕੇ ਤੇ ਖੇਡ ਪ੍ਰੇਮੀ ਅਤੇ ਸਮਾਜ ਸੇਵੀ- ਸੁਰਿੰਦਰ ਸਿੰਘ ਰੋਡਾ ਸੁਹਾਣਾ, ਰੂਬਲ ਸੁਹਾਣਾ, ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ , ਰਜਿੰਦਰ ਪ੍ਰਸਾਦ ਸ਼ਰਮਾ, ਹਰਮੇਸ਼ ਸਿੰਘ ਕੁੰਬੜਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਦਵਿੰਦਰ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ, ਨਿਰੰਜਨ ਸਿੰਘ ਸਹਾਣਾ ਵੀ ਹਾਜ਼ਰ ਸਨ,












