ਲੁਧਿਆਣਾ, 21 ਜਨਵਰੀ,ਬੋਲੇ ਪੰਜਾਬ ਬਿਊਰੋ;
ਲੁਧਿਆਣਾ ‘ਚ ਦਿਨ ਦਿਹਾੜੇ ਵੱਡੀ ਘਟਨਾ ਵਾਪਰੀ। ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸਦੀ ਲਾਸ਼ ਪਾਰਕ ‘ਚੋ ਖੂਨ ਨਾਲ ਲੱਥਪੱਥ ਪਈ ਮਿਲੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਜਮਾਲਪੁਰ ਇਲਾਕੇ ਵਿੱਚ ਵਾਪਰੀ।
ਮ੍ਰਿਤਕ ਦੀ ਪਛਾਣ ਪ੍ਰਦੀਪ ਬਿੱਲਾ ਵਜੋਂ ਹੋਈ ਹੈ, ਜੋ ਕਿ ਰਾਮ ਨਗਰ ਭਾਮੀਆਂ ਦਾ ਵਸਨੀਕ ਸੀ। ਮੌਕੇ ਤੇ ਪੁੱਜੇ ਏਡੀਸੀਪੀ ਜਸ਼ਨ ਗਿੱਲ ਨੇ ਦੱਸਿਆ ਕਿ ਪ੍ਰਦੀਪ ਬਿੱਲਾ ਪਾਰਕ ਵਿੱਚ ਸੈਰ ਕਰਨ ਆਇਆ ਸੀ। ਇਸ ਦੌਰਾਨ ਸਕੂਟੀ ‘ਤੇ ਆਏ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਸ਼ੁਰੂਆਤੀ ਜਾਣਕਾਰੀ ਅਨੁਸਾਰ ਹਮਲਾਵਰਾਂ ਅਤੇ ਪ੍ਰਦੀਪ ਬਿੱਲਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਦੋ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ।
ਪ੍ਰਦੀਪ ਬਿੱਲਾ ਵਿਰੁੱਧ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਮ੍ਰਿਤਕ ਬਿੱਲਾ ਕੋਲੋਂ ਵੀ ਇੱਕ ਰਿਵਾਲਵਰ ਮਿਲਿਆ ਹੈ। ਪੁਲਿਸ ਨੇ ਬਿੱਲਾ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ। ਅਤੇ ਬਿੱਲਾ ਦੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।












