ਸਵੱਛ ਭਾਰਤ ਮੁਹਿੰਮ ਤਹਿਤ ਕੈਂਪਸ ਦੀ ਸਫਾਈ ਅਤੇ ਜਾਗਰੂਕਤਾ ਰੈਲੀ

ਪੰਜਾਬ

ਖਰੜ / ਮੋਹਾਲੀ 12 ਮਾਰਚ ,ਬੋਲੇ ਪੰਜਾਬ ਬਿਊਰੋ;

ਦੁਆਬਾ ਕਾਲਜ ਆਫ ਐਜੂਕੇਸ਼ਨ ਵੱਲੋਂ ਦੁਆਬਾ ਗਰੁੱਪ ਆਫ ਕਾਲਜ ਕੈਂਪਸ-1 ਮੋਹਾਲੀ ਵਿਖੇ ਐਨ.ਐਸ.ਐਸ. ਦਾ ਵਨ ਡੇ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਦੁਆਬਾ ਗਰੁੱਪ ਆਫ ਕਾਲਜ ਦੀ ਮੈਨੇਜਮੈਂਟ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪ੍ਰੈਜ਼ੀਡੈਂਟ ਡਾ. ਐਚ. ਐਸ. ਬਾਠ, ਮੈਨੇਜਿੰਗ ਵਾਈਸ ਚੇਅਰਮੈਨ ਐਸ. ਐਸ. ਐਸ. ਸਾਂਘਾ, ਪ੍ਰਸ਼ਾਸਨਿਕ ਵਾਈਸ ਚੇਅਰਮੈਨ ਸ. ਮਨਜੀਤ ਸਿੰਘ, ਕਾਲਜ ਟਰੱਸਟੀ ਰਮਨਜੀਤ ਕੌਰ ਬਾਠ, ਦੁਆਬਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਸੁਖਜਿੰਦਰ ਸਿੰਘ, ਸਮੂਹ ਸਟਾਫ ਅਤੇ ਐਨ.ਐਸ.ਐਸ. ਵਲੰਟੀਅਰ ਮੌਜੂਦ ਸਨ।

ਇਹ ਵਨ ਡੇ ਐਨ.ਐਸ.ਐਸ. ਕੈਂਪ ਪ੍ਰੋਗਰਾਮ ਅਫਸਰ ਸ੍ਰੀ ਵਿਜੇ ਕੁਮਾਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਕੈਂਪ ਦੌਰਾਨ ਐਨ.ਐਸ.ਐਸ. ਦੇ ਵਲੰਟੀਅਰਾਂ ਨੇ “ਸਵੱਛ ਭਾਰਤ” ਮੁਹਿੰਮ ਤਹਿਤ ਦੁਆਬਾ ਗਰੁੱਪ ਆਫ ਕਾਲਜ ਦੀਆਂ ਬਿਲਡਿੰਗਾਂ, ਗਰਾਊਂਡ ਅਤੇ ਪਾਰਕਾਂ ਦੀ ਸਫਾਈ ਕੀਤੀ ਅਤੇ ਸਵੱਛਤਾ ਸੰਬੰਧੀ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਦੌਰਾਨ ਕੱਢੀ ਗਈ ਜਾਗਰੂਕਤਾ ਰੈਲੀ ਵਿੱਚ ਵਲੰਟੀਅਰਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਐਨ.ਐਸ.ਐਸ. ਵਲੰਟੀਅਰਾਂ ਨੇ ਕੈਂਪਸ ਦੀ ਸਫਾਈ ਬਣਾਈ ਰੱਖਣ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਣ ਵੀ ਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।