ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਜ਼ਿਲ੍ਹਾ ਜਲੰਧਰ ਦੀ ਸਰਬਸੰਮਤੀ ਨਾਲ ਹੋਈ ਚੋਣ

ਪੰਜਾਬ

ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ ਜਲੰਧਰ ਤੇ ਜ਼ਿਲ੍ਹਾ ਜਨਰਲ ਸਕੱਤਰ ਸੁੱਚਾ ਸਿੰਘ ਨੁਰਮਹਿਲ ਚੁਣੇ

ਜਲੰਧਰ,12 ਮਾਰਚ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਜ਼ਿਲ੍ਹਾ ਜਲੰਧਰ ਦੀ ਮੀਟਿੰਗ ਸੂਬਾ ਆਗੂ ਜਸਵੀਰ ਸਿੰਘ ਸ਼ੀਰਾ ਅਗਵਾਈ ਹੇਠ ਕੀਤੀ ਗਈ।
ਜਿਸ ਉਪਰੰਤ ਜ਼ਿਲ੍ਹਾ ਜਲੰਧਰ ਦੀ ਸਰਬਸੰਮਤੀ ਨਾਲ ਚੌਣ ਕੀਤੀ ਗਈ,ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ ਜਲੰਧਰ ਤੇ ਜ਼ਿਲ੍ਹਾ ਜਨਰਲ ਸਕੱਤਰ ਸੁੱਚਾ ਸਿੰਘ ਨੁਰਮਹਿਲ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਭੇਜ ਸਿੰਘ ਧੁੱਗੜ,ਵਿੱਤ ਸਕੱਤਰ ਰੇਸ਼ਮ ਸਿੰਘ ਭੋਇਪੁਰ,ਮੀਤ ਪ੍ਰਧਾਨ ਕੁਲਦੀਪ ਚੰਦ ਨਾਹਰ ਤੇ ਸੰਦੀਪ ਸਿੰਘ ਕੰਗ, ਪ੍ਰੈੱਸ ਸਕੱਤਰ ਅਜੇ ਸਿੰਘ ਭੋਗਪੁਰ, ਜੁਆਇੰਟ ਸਕੱਤਰ ਸ਼ਿੰਦਰਪਾਲ ਸੰਧੂ, ਮੁੱਖ ਸਲਾਹਕਾਰ ਗੁਰਮੀਤ ਰਾਮ ਨਕੋਦਰ ਚੁਣੇ ਗਏ ਇਸ ਉਪਰੰਤ ਨਵਨਿਯੁਕਤ ਅਹੁਦੇਦਾਰਾਂ ਨੇ ਸਾਥੀਆਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਵਰਕਰ ਨੂੰ ਕੋਈ ਸਮਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਰਕਰਾਂ ਨੂੰ ਵਿਭਾਗ ਵਿੱਚ ਲਿਆਕੇ ਰੈਗੂਲਰ ਕਰਨ ਤੱਕ ਪੰਜਾਬ ਸਰਕਾਰ ਤੇ ਮੈਨੇਜਮੈਂਟ ਨਾਲ ਸੰਘਰਸ਼ ਕਰਨ ਲਈ ਜ਼ੋ ਵੀ ਸੂਬਾ ਕਮੇਟੀ ਵੱਲੋਂ ਜ਼ੋ ਵੀ ਫੈਸਲਾ ਕੀਤਾ ਜਾਵੇਗਾ ਜ਼ਿਲ੍ਹਾ ਜਲੰਧਰ ਵੱਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਸੂਬਾ ਆਗੂ ਜਸਵੀਰ ਸਿੰਘ ਸ਼ੀਰਾ ਤੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨੇਜਮੈਂਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਰਕਰਾਂ ਨੂੰ ਵਿਭਾਗ ਵਿੱਚ ਲਿਆਕੇ ਰੈਗੂਲਰ ਕਰਨ ਵਾਲੀ ਪ੍ਰਪੋਜ਼ਲ ਨੂੰ ਲਾਗੂ ਕਰਨ ਦੀ ਬਿਜਾਏ ਵਰਕਰਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਲਟਾ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਇੰਨਲਿਸਟਮੈਂਟ ਤੇ ਆਊਟਸੋਰਸਿੰਗ ਕਾਮਿਆਂ ਤੇ 58 ਸਾਲ ਦੀ ਸ਼ਰਤ ਲਾਕੇ ਉਨ੍ਹਾਂ ਦੀਆਂ ਸਕੀਮਾਂ ਪੰਚਾਇਤਾਂ ਨੂੰ ਹੈਂਡ ਉਵਰ ਕਰਕੇ ਘਰਾਂ ਨੂੰ ਤੋਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜ਼ੋ ਕਿ ਸਰਾ-ਸਰ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਕਾਮਿਆਂ ਦੇ ਪਰਿਵਾਰ ਨੂੰ ਨੋਕਰੀ ਦਿੱਤੀ ਜਾਵੇ, ਜੋਗ ਮੁਆਵਜ਼ਾ, ਬੁਢਾਪੇ ਦੇ ਗੁਜ਼ਾਰੇ ਲਈ ਪੈਨਸ਼ਨ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਾਥੀ ਦੀ ਜ਼ਬਰੀ ਛਾਂਟੀ ਕੀਤੀ ਤਾਂ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ, ਸਕੀਮਾਂ ਪੰਚਾਇਤਾਂ ਨੂੰ ਹੈਂਡ ਉਵਰ ਕਰਨ ਆਈ ਟੀਮ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਸੂਬਾ ਕਮੇਟੀ ਦੀ ਹੋ ਰਹੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ, ਸੂਬਾ ਆਗੂ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਜਥੇਬੰਦੀ ਤੋਂ ਬਾਹਰ ਰਹਿੰਦੇ ਸਾਥੀਆਂ ਨੂੰ ਸ਼ਾਮਲ ਹੋਣ ਦਾ ਖੁਲਾ ਸੱਦਾ ਦਿੱਤਾ ਜਾਂਦਾ ਹੈ ਤਾਂ ਕਿ ਇੱਕ ਜੁੱਟ ਹੋ ਕੇ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਦੀਆਂ ਮੰਗਾਂ ਮਨਵਾ ਕੇ ਵਰਕਰਾਂ ਨੂੰ ਇਨਸਾਫ਼ ਦਵਾ ਸਕੀਏ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।