ਪਾਕਿਸਤਾਨ ‘ਚ ਫ਼ੌਜ ਦਾ ਟ੍ਰੇਨਿੰਗ ਏਅਰਕ੍ਰਾਫ਼ਟ ਕ੍ਰੈਸ਼, 2 ਪਾਇਲਟਾਂ ਦੀ ਮੌਤ

ਸੰਸਾਰ ਚੰਡੀਗੜ੍ਹ ਪੰਜਾਬ

ਪਾਕਿਸਤਾਨ, 12 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਪਾਕਿਸਤਾਨ ਦੇ ਕਵੇਟਾ ‘ਚ ਪਾਕਿਸਤਾਨੀ ਫ਼ੌਜ ਦਾ ਇੱਕ ਟ੍ਰੇਨਿੰਗ ਏਅਰਕ੍ਰਾਫ਼ਟ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਸ ਏਅਰਕ੍ਰਾਫ਼ਟ ਵਿੱਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ।

ਪਾਕਿਸਤਾਨੀ ਫ਼ੌਜ ਨੇ ਇਸ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਫ਼ੌਜ ਨੇ ਦੱਸਿਆ ਕਿ ਤਕਨੀਕੀ ਖ਼ਰਾਬੀ ਦੇ ਕਾਰਨ ਪਾਕਿਸਤਾਨ ਆਰਮੀ ਐਵੀਏਸ਼ਨ ਦਾ ਮੁਸ਼ਸ਼ਾਕ (Mushshak) ਟ੍ਰੇਨਿੰਗ ਏਅਰਕ੍ਰਾਫ਼ਟ ਕ੍ਰੈਸ਼ ਹੋ ਗਿਆ। ਹਾਦਸੇ ਤੋਂ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਬਲੋਚਿਸਤਾਨ ਦੀ ਸੂਬਾਈ ਰਾਜਧਾਨੀ ਕਵੇਟਾ ਦੇ ਨੇੜੇ ਵਾਪਰੀ ਹੈ। ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ, “ਦੁਪਹਿਰ ਦੇ ਸਮੇਂ, ਤਕਨੀਕੀ ਖ਼ਰਾਬੀ ਦੇ ਕਾਰਨ ਪਾਕਿਸਤਾਨ ਆਰਮੀ ਐਵੀਏਸ਼ਨ ਦਾ ਮੁਸ਼ਸ਼ਾਕ (Mushshak) ਟ੍ਰੇਨਿੰਗ ਜਹਾਜ਼ ਕਵੇਟਾ ਦੇ ਨਵਾਂ ਕਿੱਲੀ ਨੇੜੇ ਕ੍ਰੈਸ਼ ਹੋ ਗਿਆ।” ਫ਼ੌਜ ਨੇ ਅੱਗੇ ਦੱਸਿਆ ਕਿ ਇਸ “ਮੰਦਭਾਗੇ ਕ੍ਰੈਸ਼” ਵਿੱਚ ਦੋਵਾਂ ਪਾਇਲਟਾਂ- ਇੰਸਟ੍ਰਕਟਰ ਮੇਜਰ ਹਸਨੈਨ ਸ਼ਹਿਜ਼ਾਦ ਹੁਮਾਯੂੰ ਅਤੇ ਸਟੂਡੈਂਟ ਕੈਪਟਨ ਅਬਦੁਲ ਸਮਦ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਦੁਖਦਾਈ ਖਬਰ ‘ਤੇ ਦੁੱਖ ਪ੍ਰਗਟ ਕੀਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।