ਸਿੱਖਿਆ ਵਿਭਾਗ ਨੇ 4161 ਮਾਸਟਰ ਕਾਡਰ ਦੇ 253 ਅਧਿਆਪਕਾਂ ਨੂੰ ਨੌਕਰੀ ਤੋਂ ਕੀਤਾ ਫਾਰਗ, ਸ਼ੋ-ਕਾਜ ਨੋਟਿਸ ਜਾਰੀ

ਚੰਡੀਗੜ੍ਹ ਪੰਜਾਬ

ਅਨੰਦਪੁਰ ਸਾਹਿਬ, 21 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਅੱਜ 4161 ਮਾਸਟਰ ਕਾਰਡ ਭਰਤੀ ਦੇ ਉਹ 253 ਅਧਿਆਪਕ ਜਿਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਸਿਰਫ ਦਫਤਰੀ ਅਤੇ ਵਿਭਾਗੀ ਗਲਤੀਆਂ ਦੇ ਕਾਰਨ ਨੌਕਰੀ ਤੋਂ ਬਾਹਰ ਕੱਢਣ ਲਈ ਸ਼ੋ-ਕਾਜ ਨੋਟਿਸ ਭੇਜ ਦਿੱਤੇ ਗਏ ਹਨ। ਉਹ ਅਧਿਆਪਕ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਆਪਣਾ ਸੰਘਰਸ਼ ਕਰ ਹਨ ਪਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਜਾਂ ਸਿੱਖਿਆ ਮੰਤਰੀ ਨੇ ਇਹਨਾਂ ਦਾ ਕੋਈ ਵੀ ਅਜੇ ਤੱਕ ਸਾਰਥਕ ਹੱਲ ਨਹੀਂ ਕੱਢਿਆ।

253 ਅਧਿਆਪਕਾਂ ਦੇ ਆਗੂ ਬਲਕਾਰ ਸਿੰਘ ਮਘਾਣੀਆਂ ਅਤੇ ਹਰਪਾਲ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਸਰਕਾਰ ਦੀ ਇਸ ਬੇਰੁਖੀ ਅਤੇ ਚੁੱਪੀ ਤੋਂ ਅੱਕ ਕੇ ਇਹ 253 ਅਧਿਆਪਕ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਰਿਹਾਇਸ਼ੀ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋ ਗਏ ਹਨ। ਇਹ ਪੱਕਾ ਮੋਰਚਾ ਪਿਛਲੇ 19 ਅਕਤੂਬਰ 2026 ਤੋਂ ਨਿਰੰਤਰ ਚੱਲ ਰਿਹਾ ਹੈ। ਉਸੇ ਨਿਰੰਤਰਤਾ ਦੇ ਵਿੱਚ ਆਪਣੀਆਂ ਲਗਾਤਾਰ ਰੋਸ ਗਤੀਵਿਧੀਆਂ ਕਰ ਰਹੇ ਹਨ ਜਿਸ ਵਿੱਚ ਗੰਭੀਰਪੁਰ ਵਿਖੇ ਜਾ ਕੇ ਹਰਜੋਤ ਸਿੰਘ ਬੈਂਸ ਦੇ ਘਰ ਮੂਹਰੇ ਸੰਘਰਸ਼ੀ ਦੁਸਹਿਰਾ ਵੀ ਮਨਾਇਆ ਗਿਆ।ਬਲਜਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਇਹਨਾਂ 253 ਅਧਿਆਪਕਾਂ ਵੱਲੋਂ ਗੰਭੀਰਪੁਰ ਤੋਂ ਅਨੰਦਪੁਰ ਸਾਹਿਬ ਵੱਲ ਰੋਸ ਮਾਰਚ ਕੀਤਾ ਗਿਆ ਜਿਸ ਦੌਰਾਨ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਅਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਇਹਨਾਂ ਅਧਿਆਪਕਾਂ ਨੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਵਿੱਤੀ ਮੰਗਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੀ ਹਿੱਸਾ ਲਿਆ।

ਇਸ ਰੋਸ ਪ੍ਰਦਰਸ਼ਨ ਵਿੱਚ ਵੀ ਵਿੱਤੀ ਮੰਗਾਂ ਤੇ ਆਪਣਾ ਸਮਰਥਨ ਦਿੱਤਾ ਅਤੇ ਆਪਣੀ ਗੱਲ ਰੱਖੀ, ਇੱਥੇ ਸ਼ਾਮਿਲ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਇਹਨਾਂ ਅਧਿਆਪਕਾਂ ਦੀ ਮੰਗ ਨੂੰ ਜਾਇਜ਼ ਮੰਨਦੇ ਹੋਏ ਇਹਨਾਂ ਅਧਿਆਪਕਾਂ ਦੇ ਪੱਕੇ ਮੋਰਚੇ ਵਿੱਚ ਪੁਰਜੋਰ ਸਮਰਥਨ ਦੇਣ ਦਾ ਐਲਾਨ ਕੀਤਾ। ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਕੋਈ ਵੀ ਇਨਾ ਅਧਿਆਪਕਾਂ ਦੇ ਬਰ ਖਿਲਾਫ ਫੈਸਲਾ ਲੈਂਦੀ ਹੈ ਤਾਂ ਪੰਜਾਬ ਸਰਕਾਰ ਇਸ ਫੈਸਲੇ ਦੇ ਉੱਪਰ ਅਗਲੀਆਂ ਆਉਣ ਵਾਲੀਆਂ ਗਤੀਵਿਧੀਆਂ ਦੀ ਖੁਦ ਜਿੰਮੇਵਾਰ ਹੋਵੇਗੀ।

ਮੈਡਮ ਗਜ਼ਲਪ੍ਰੀਤ ਕੌਰ ਅਤੇ ਅਮਨਦੀਪ ਕੌਰ ਨੇ ਦੱਸਿਆ ਕਿ ਅਧਿਆਪਕਾਂ ਦੀ ਮੰਗ ਹੈ ਕਿ ਬਿਨਾਂ ਕਸੂਰ ਤੋਂ ਸਾਨੂੰ ਨੌਕਰੀ ਤੋਂ ਬਾਹਰ ਕੱਢਣ ਲਈ ਭੇਜੇ ਗਏ ਸ਼ੋਅ ਕਾਜ ਨੋਟਿਸ ਤੁਰੰਤ ਰੱਦ ਕੀਤੇ ਜਾਣ ਅਤੇ ਸਾਡੇ ਪ੍ਰੋਵੇਸ਼ਨ ਕਲੀਅਰ ਕੀਤੇ ਜਾਣ , ਬਣਦੇ ਵਿੱਤੀ ਲਾਭ ਤੁਰੰਤ ਲਾਗੂ ਕੀਤੇ ਜਾਣ, ਕਿਉਂਕਿ ਜਿਹੜੀ ਇਹ ਸਾਡੀ ਨੌਕਰੀ ਉੱਪਰ ਤਲਵਾਰ ਡਿੱਗੀ ਹੈ, ਇਸ ਵਿੱਚ ਨਿਰੋਲ ਰੂਪ ਵਿੱਚ ਜਿੰਮੇਵਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹਨ ਜਿਨਾਂ ਨੇ ਦਫਤਰੀ ਪੱਧਰ ਤੇ ਬਹੁਤ ਵੱਡੀਆਂ ਗਲਤੀਆਂ ਅਤੇ ਘਪਲੇ ਕੀਤੇ ਹਨ।

ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਜਾਂਦਾ ਓਦੋਂ ਤੱਕ ਸਾਡਾ ਪੱਕਾ ਮੋਰਚਾ ਜਿਉਂ ਦੀ ਤਿਉਂ ਬਣਿਆ ਰਹੇਗਾ ਅਤੇ ਦਿਨੋ ਦਿਨ ਸਾਡਾ ਸੰਘਰਸ਼ ਤਿੱਖਾ ਹੁੰਦਾ ਜਾਵੇਗਾ।ਇਸ ਮੌਕੇ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਡੇਮੋਕ੍ਰੇਟਿਕ ਟੀਚਰ ਫਰੰਟ, ਗੌਰਮੈਂਟ ਟੀਚਰ ਯੂਨੀਅਨ ਅਤੇ ਮਿਡ ਡੇ ਮੀਲ ਵਰਕਰ ਯੂਨੀਅਨ ਜੱਥੇਬੰਦੀਆਂ ਸ਼ਾਮਿਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।