ਬੁਲਗਾਰੀਆ ‘ਚ ਸੰਘਣੀ ਧੁੰਦ ਕਾਰਨ 86 ਵਾਹਨਾਂ ਵਿਚਾਲੇ ਟੱਕਰ, 12 ਲੋਕਾਂ ਦੀ ਮੌਤ 46 ਜ਼ਖਮੀ

ਸੰਸਾਰ

ਸੋਫ਼ੀਆ, 11 ਨਵੰਬਰ, ਬੋਲੇ ਪੰਜਾਬ ਬਿਊਰੋ :

ਬੁਲਗਾਰੀਆ ਵਿੱਚ ਸੰਘਣੀ ਧੁੰਦ ਕਾਰਨ ਵੱਡੀ ਗਿਣਤੀ ਵਾਹਨ ਆਪਸ ਵਿੱਚ ਟਕਰਾ ਗਏ। ਰਾਜਧਾਨੀ ਸੋਫੀਆ ਨੂੰ ਕਾਲੇ ਸਾਗਰ ਦੇ ਤੱਟਵਰਤੀ ਸ਼ਹਿਰ ਬੁਰਗਾਸ ਨਾਲ ਜੋੜਨ ਵਾਲੇ ਹਾਈਵੇਅ ‘ਤੇ 86 ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 46 ਲੋਕ ਜ਼ਖਮੀ ਹੋ ਗਏ। ਹਾਈਵੇਅ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ।

ਹਾਦਸੇ ਤੋਂ ਬਾਅਦ, ਬੁਲਗਾਰੀਆ ਦੀ ਉਪ ਰਾਸ਼ਟਰਪਤੀ ਇਲੀਆਨਾ ਆਇਓਟੋਵਾ ਨੇ ਆਪਣੀ ਵਿਦੇਸ਼ ਯਾਤਰਾ ਅੱਧ ਵਿਚਕਾਰ ਹੀ ਛੱਡ ਦਿੱਤੀ। ਉਹ ‘ਪੈਰਿਸ ਪੀਸ ਫੋਰਮ’ (Paris Peace Forum) ਵਿੱਚ ਸ਼ਾਮਲ ਹੋਣ ਲਈ ਪੈਰਿਸ ਗਈ ਹੋਈ ਸੀ, ਪਰ ਹਾਦਸੇ ਦੀ ਖ਼ਬਰ ਮਿਲਣ ‘ਤੇ ਉਸ ਨੇ ਪ੍ਰੋਗਰਾਮ ਛੱਡ ਕੇ ਬੁਲਗਾਰੀਆ ਵਾਪਸ ਆਉਣ ਦਾ ਫੈਸਲਾ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।