ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ‘ਚ ਕਈ ਥਾਈਂ ਬਰਫ਼ਬਾਰੀ, ਵੱਡੀ ਗਿਣਤੀ ਸੈਲਾਨੀ ਮਨਾਲੀ ਪਹੁੰਚੇ 

ਨੈਸ਼ਨਲ

ਸ਼ਿਮਲਾ/ਸ਼੍ਰੀਨਗਰ, 14 ਨਵੰਬਰ, ਬੋਲੇ ਪੰਜਾਬ ਬਿਊਰੋ :

ਦੇਸ਼ ਦੇ ਕਈ ਰਾਜਾਂ ਵਿੱਚ ‘ਪੱਛਮੀ ਗੜਬੜੀ’ (Western Disturbance) ਦੇ ਪ੍ਰਭਾਵ ਕਾਰਨ ਮੌਸਮ ਬਦਲ ਗਿਆ ਹੈ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ, ਜਦਕਿ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ।

ਬਰਫ਼ਬਾਰੀ ਤੋਂ ਬਾਅਦ, ਵੱਡੀ ਗਿਣਤੀ ਵਿੱਚ ਸੈਲਾਨੀ ਮਨਾਲੀ ਪਹੁੰਚ ਰਹੇ ਹਨ, ਜਿਸ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ‘ਤੇ ਆਵਾਜਾਈ ਜਾਮ ਹੋ ਗਈ ਹੈ। ਉੱਤਰਾਖੰਡ ਦੇ ਸੱਤ ਜ਼ਿਲ੍ਹਿਆਂ ਲਈ ਅੱਜ ਮੀਂਹ ਅਤੇ ਬਰਫ਼ਬਾਰੀ ਸਬੰਧੀ ਚੇਤਾਵਨੀ (ਅਲਰਟ) ਜਾਰੀ ਕੀਤੀ ਗਈ ਹੈ।

ਇਸ ਦੌਰਾਨ, ਸਿੱੱਕਮ ਵਿੱਚ ਭਾਰੀ ਬਰਫ਼ਬਾਰੀ ਕਾਰਨ 900 ਤੋਂ ਵੱਧ ਸੈਲਾਨੀ ਅਤੇ ਸਥਾਨਕ ਲੋਕ ਨਾਥੂ ਲਾ, ਬਾਬਾ ਮੰਦਰ ਅਤੇ ਸੋਮਗੋ (ਚਾਂਗੂ) ਝੀਲ ਦੇ ਨੇੜੇ ਫਸ ਗਏ ਸਨ। ਫ਼ੌਜ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।

Latest News

Latest News