01 ਤੋਂ 05 ਦਸੰਬਰ ਤੱਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਮੂਹਰੇ ਜਾ ਕੇ ਫੂਕੀਆਂ ਜਾਣਗੀਆਂ ਅਰਥੀਆਂ ਅਤੇ 06 ਦਸੰਬਰ ਨੂੰ ਬੁੱਢਾ ਨਾਲ ਲੁਧਿਆਣਾ ਵਿੱਚ ਰੋੜੀਆਂ ਜਾਣਗੀਆ
ਚੰਡੀਗੜ੍ਹ , 24 ਨਵੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਆਨਲਾਈਨ ਮੀਟਿੰਗ ਸਾਂਝਾ ਫਰੰਟ ਦੇ ਕਨਵੀਨਰ ਸਾਥੀ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰ ਕਮ ਕੌਆਰਡੀਨੇਟਰ ਸਤੀਸ਼ ਰਾਣਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਾਂਝੀ ਤਾਲਮੇਲ ਕਮੇਟੀ ਦੇ ਬੈਨਰ ਥੱਲੇ 13 ਤੋਂ 19 ਨਵੰਬਰ ਸੰਗਰੂਰ ਵਿਖੇ ਦਿਨ ਰਾਤ ਦੇ ਲਾਏ ਮੋਰਚੇ ਦੌਰਾਨ ਸਾਂਝੇ ਫਰੰਟ ਵੱਲੋਂ ਕੀਤੀ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਦੌਰਾਨ ਆਗੂਆਂ ਵੱਲੋਂ ਸਾਂਝਾ ਫਰੰਟ ਨਾਲ ਸਬੰਧਤ ਧਿਰਾਂ ਦੇ ਜਿਲਾ ਆਗੂਆਂ ਨੂੰ ਅਪੀਲ ਕੀਤੀ ਕਿ ਅਗਲੇ ਐਕਸ਼ਨਾ ਦੀ ਤਿਆਰੀ ਲਈ ਸਾਂਝੀ ਤਾਲਮੇਲ ਕਮੇਟੀ ਦੇ ਬੈਨਰ ਥੱਲੇ 27 ਨਵੰਬਰ ਦੀਆਂ ਜਿਲਾ ਮੀਟਿੰਗਾਂ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾਵੇ। ਇਹਨਾਂ ਮੀਟਿੰਗਾਂ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਇਕ ਦਸੰਬਰ ਤੋਂ 05 ਦਸੰਬਰ ਤੱਕ ਜੋ ਅਰਥੀਆਂ ਫੂਕੀਆਂ ਜਾਣੀਆਂ ਹਨ ਉਹਨਾਂ ਦੀ ਪੂਰੀ ਤਰ੍ਹਾਂ ਤਰਤੀਬ ਬਣਾ ਕੇ ਪ੍ਰੈਸ ਬਿਆਨ ਜਾਰੀ ਕੀਤੇ ਜਾਣ। ਇਹਨਾਂ ਵਿਧਾਇਕਾਂ ਦੀਆਂ ਅਰਥੀਆਂ ਦੀ ਰਾਖ ਬੁੱਢਾ ਨਾਲਾ ਲੁਧਿਆਣਾ ਵਿਖੇ ਜੋ 06 ਦਸੰਬਰ ਨੂੰ ਰੋੜੀ ਜਾਣੀ ਹੈ ਉਸ ਵਿੱਚ ਵੀ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇ। ਆਗੂਆਂ ਆਖਿਆ ਕਿ ਕੱਲ 25 ਨਵੰਬਰ ਨੂੰ ਸਾਂਝੀ ਧਾਰਮਿਕ ਕਮੇਟੀ ਨੂੰ ਜੋ ਮੁੱਖ ਮੰਤਰੀ ਦੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਜੇਕਰ ਮੁੱਖ ਮੰਤਰੀ ਇਸ ਮੀਟਿੰਗ ਤੋਂ ਭੱਜਦੇ ਹਨ ਜਾਂ ਮੀਟਿੰਗ ਵਿੱਚ ਕੋਈ ਸਾਰਥਕ ਸਿੱਟੇ ਨਹੀਂ ਨਿਕਲਦੇ ਤਾਂ ਇਸ ਤੋਂ ਵੀ ਤਿੱਖੇ ਸੰਘਰਸ਼ਾਂ ਦਾ ਅਗਲਾ ਐਲਾਨ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਜਰਮਨਜੀਤ ਸਿੰਘ, ਕਰਮ ਸਿੰਘ ਧਨੋਆ, ਸੁਖਦੇਵ ਸਿੰਘ ਸੈਣੀ, ਗਗਨਦੀਪ ਸਿੰਘ ਭੁੱਲਰ, ਸ਼ਿਵ ਕੁਮਾਰ ਤਿਵਾੜੀ, ਪ੍ਰੇਮ ਚਾਵਲਾ, ਕੁਲਵਿੰਦਰ ਸਿੰਘ ਢਿੱਲੋ, ਸੁਰਿੰਦਰ ਕੁਮਾਰ ਪੁਆਰੀ, ਦਿਗਵਿਜੇ ਪਾਲ ਸ਼ਰਮਾ, ਜਸਵੀਰ ਤਲਵਾੜਾ, ਰਾਧੇ ਸ਼ਾਮ ਕਰਮਜੀਤ ਸਿੰਘ ਬੀਹਲਾ,ਅਮਰੀਕ ਸਿੰਘ ਕੰਗ, ਗੁਰਜੰਟ ਸਿੰਘ ਵਾਲੀਆ,ਬੋਵਿੰਦਰ ਸਿੰਘ, ਸ਼ਲਿੰਦਰ ਸਿੰਘ ਕੰਬੋਜ, ਪਰਮਵੀਰ ਸਿੰਘ ਆਦੀ ਆਗੂ ਹਾਜ਼ਰ ਸਨ।v












