ਅਮਰੀਕਾ ‘ਚ ਸਾਈਬਰ ਸੁਰੱਖਿਆ ਨੂੰ ਵੱਡਾ ਝਟਕਾ: CIA ਡਾਟਾਬੇਸ ਵਿੱਚ ਸੰਨ੍ਹਨਾਲ ਵਧੀ ਪ੍ਰਸ਼ਾਸਨ ਦੀ ਚਿੰਤਾ
ਅਮਰੀਕਾ, 25 ਨਵੰਬਰ ,ਬੋਲੇ ਪੰਜਾਬ ਬਿਊਰੋ;
ਮੱਧ ਪੂਰਬ ਵਿੱਚ ਇਰਾਨ ਨਾਲ ਚੱਲ ਰਹੇ ਤਣਾਅ ਅਤੇ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ
ਟਰੰਪ ਦੀ ਸਰਕਾਰ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਖੜ੍ਹੀ ਹੋਗਈ ਹੈ। ਰਿਪੋਰਟਾਂ ਮੁਤਾਬਕ, ਅਮਰੀਕਾ ਦੀ ਪ੍ਰਮੁੱਖ ਖੁਫ਼ੀਆ ਏਜੰਸੀ ਸੈਂਟਰਲ ਇੰਟੈਲੀਜੈਂਸ ਏਜੰਸੀ (CIA) ‘ਤੇ ਸਾਈਬਰ ਹਮਲਾ ਹੋਇਆ ਹੈ। ਹੈਕਰਾਂ ਨੇ ਸਿਸਟਮ ਵਿੱਚ ਸੰਨ੍ਹ ਲਗਾ ਕੇ ਸੋਸ਼ਲ ਮੀਡੀਆ, ਸੈਟੇਲਾਈਟ ਤਸਵੀਰਾਂ ਅਤੇ ਹੋਰ ਜਨਤਕ ਤੌਰ ‘ਤੇ ਉਪਲਬਧ ਜਾਣਕਾਰੀਆਂ ਨਾਲ ਜੁੜੇ ਡਾਟਾ ਨੂੰ ਨਿਸ਼ਾਨਾ ਬਣਾਇਆ ਹੈ।
ਇਸ ਸਾਈਬਰ ਹਮਲੇ ਦਾ ਅਸਰ ‘ਆਫ਼ਿਸ ਆਫ਼ ਦ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ; (ODNI) ‘ਤੇ ਵੀ ਪਿਆ ਹੈ। ਇਸ ਘਟਨਾ ਤੋਂ ਬਾਅਦ ਅਮਰੀਕਾ ਦੇ ਖੁਫ਼ੀਆ ਨੈੱਟਵਰਕ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਅਮਰੀਕੀ ਖੁਫ਼ੀਆ ਏਜੰਸੀਆਂ ਦੁਨੀਆ ਭਰ ਵਿੱਚ ਸੰਭਾਵੀ ਖ਼ਤਰਿਆਂ ਦੀ ਪਛਾਣ ਕਰਦੀਆਂ ਹਨ ਅਤੇ ਅਹਿਮ ਜਾਣਕਾਰੀਆਂ ਇਕੱਠੀਆਂ ਕਰਕੇ ਦੇਸ਼ ਦੀ ਸੁਰੱਖਿਆ ਵਿੱਚ ਮਦਦ ਕਰਦੀਆਂ ਹਨ, ਪਰ ਇਸ ਤਰ੍ਹਾਂ ਦੀ ਘਟਨਾ ਨਾਲ ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਸਾਈਬਰ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ ਅਤੇ ਹੈਕਰਾਂ ਨੇ ਕਿਸ ਢੰਗ ਨਾਲ ਤੇ ਕਦੋਂ ਸਿਸਟਮ ਵਿੱਚ ਸੰਨ੍ਹ ਲਗਾਈ। ਹਾਲਾਂਕਿ, CIA ਦੇ ਸਿਸਟਮ ਵਿੱਚ ਤਕਨੀਕੀ ਦਿੱਕਤ ਸਾਹਮਣੇ ਆਉਣ ਤੋਂ ਬਾਅਦ ਇਸ ਸਾਈਬਰ ਹਮਲੇ ਦਾ ਪਤਾ ਲੱਗਾ। ਪਿਛਲੇ ਸਮੇਂ ਦੌਰਾਨ ਅਮਰੀਕਾ ਦੇ ਖੇਤੀਬਾੜੀ ਵਿਭਾਗ ਦਾ
ਡਾਟਾ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਇਸ ਦੇ ਨਾਲ ਹੀ FBI ਦੇ ਡਾਟਾਬੇਸ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪੈਂਟਾਗਨ ਅਤੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੀ ਹਾਲੀਆ ਸਾਈਬਰ ਘਟਨਾਵਾਂ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ। ਹੈਕਰਾਂ ਨੇ ਨੈਸ਼ਨਲ ਕ੍ਰਾਈਮ ਇਨਫ਼ਰਮੇਸ਼ਨ ਸੈਂਟਰ (NCIC) ਦੇ ਡਾਟਾਬੇਸ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਰਾਹੀਂ ਅਮਰੀਕਾ ਦੀਆਂ ਸੰਘੀ, ਰਾਜ ਅਤੇ ਖੇਤਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਵੀ ਸਾਈਬਰ ਅਤੇ ਤਕਨੀਕੀ ਗੜਬੜੀ ਕਾਰਨ ਅਮਰੀਕਾ ਵਿੱਚ ਮਾਈਕਰੋਸਾਫ਼ਟ ਦੀਆਂ ਸੇਵਾਵਾਂ ਲਗਭਗ 36 ਘੰਟਿਆਂ ਤੱਕ ਪ੍ਰਭਾਵਿਤ ਰਹੀਆਂ ਸਨ।
CIA ‘ਤੇ ਪਹਿਲਾਂ ਵੀ ਹੋ ਚੁੱਕੇ ਹਨ ਕਈ ਸਾਈਬਰ ਹਮਲੇ ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ (CIA) ‘ਤੇ ਪਹਿਲਾਂ ਵੀ ਕਈ ਵੱਡੇ ਸਾਈਬਰ ਹਮਲੇ ਹੋ ਚੁੱਕੇ ਹਨ। ਸਾਲ 2016-17 ਦਾ ਮਾਮਲਾ ਸਭ ਤੋਂ ਵੱਧ ਚਰਚਿਤ ਰਿਹਾ, ਜਦੋਂ‘ਵਾਲਟ 7’ (Vault 7) ਲੀਕ ਹੋਇਆ ਸੀ। ਇਸ ਵਿੱਚ CIA ਦੇ ਸਾਈਬਰ ਹਥਿਆਰਾਂ, ਹੈਕਿੰਗ ਟੂਲਜ਼ ਅਤੇ ਨਿਗਰਾਨੀ ਨਾਲ ਜੁੜੀਆਂ ਤਕਨੀਕਾਂ ਦੇ ਗੁਪਤ ਦਸਤਾਵੇਜ਼ ਸ਼ਾਮਲ ਸਨ,
ਜਿਨ੍ਹਾਂ ਨੂੰ ਲੀਕ ਕਰ ਦਿੱਤਾ ਗਿਆ ਸੀ।
CIA ਦੇ ਸਾਬਕਾ ਕਰਮਚਾਰੀ ਜੋ ਸ਼ੂਆ ਸ਼ੁਲਟੇ‘ਤੇ ਇਹ ਦਸਤਾਵੇਜ਼ ਚੋਰੀ ਕਰਕੇ ਵਿਕੀਲੀਕਸ ਨੂੰ ਦੇਣ ਦੇ ਦੋਸ਼ ਲੱਗੇ ਸਨ ਅਤੇ ਮਾਰਚ 2017 ਵਿੱਚ ਵਿਕੀਲੀਕਸ ਵੱਲੋਂ ਇਨ੍ਹਾਂ ਨੂੰ ਜਾਰੀ ਕੀਤੇ ਜਾਣ ਨਾਲ ਇਸ ਚੋਰੀ ਦਾ ਖ਼ੁਲਾਸਾ ਹੋਇਆ ਸੀ । ਇਸ ਤੋਂ ਇਲਾਵਾ ਸਾਲ 2015 ਵਿੱਚ ਤਤਕਾਲੀ CIA ਡਾਇਰੈਕਟਰ ਜੌਨ ਬ੍ਰੇਨਨ ਦਾ ਨਿੱਜੀ AOL ਈਮੇਲ ਖਾਤਾ ਵੀ ਹੈਕ ਹੋ ਗਿਆ ਸੀ, ਜਿਸ ਵਿੱਚ ਅਹਿਮ ਜਾਣਕਾਰੀਆਂ ਮੌਜੂਦ ਸਨ। ਸੋਸ਼ਲ ਇੰਜੀਨੀਅਰਿੰਗ ਦੇ ਜ਼ਰੀਏ ਹੈਕਰਾਂ ਨੇ ਉਨ੍ਹਾਂ ਦੇ ਈਮੇਲ ਖਾਤੇ ਤੱਕ ਪਹੁੰਚ ਬਣਾਈ ਸੀ।
ਭਾਵੇਂ ਉਸ ਸਮੇਂ CIA ਦੇ ਅਧਿਕਾਰਤ ਨੈੱਟਵਰਕ ‘ਤੇ ਸਿੱਧਾ ਹਮਲਾ ਨਹੀਂ ਹੋਇਆ ਸੀ, ਪਰ ਕਈ ਜ਼ਰੂਰੀ ਵੇਰਵੇ ਅਤੇ ਦਸਤਾਵੇਜ਼ ਲੀਕ ਹੋ ਗਏ ਸਨ। ਇੱਕ ਹੋਰ ਮਾਮਲਾ ਸਾਲ 2009 ਤੋਂ 2013 ਦੇ ਦਰਮਿਆਨ ਦਾ ਸਾਹਮਣੇ ਆਇਆ ਸੀ, ਜਦੋਂ CIA ਦੇਅਧਿਕਾਰੀਆਂ ਵੱਲੋਂ ਵਿਦੇਸ਼ੀ ਏਜੰਟਾਂ ਅਤੇ ਸੂਚਨਾ ਦਾਤਿਆਂ ਨਾਲ ਸੰਪਰਕ ਕਰਨ ਲਈ ਵਰਤੇ ਜਾਂਦੇ ਗੁਪਤ ਨੈੱਟਵਰਕ ਵਿੱਚ ਸੰਨ੍ਹ ਲੱਗਣ ਦੀ ਗੱਲ ਸਾਹਮਣੇ ਆਈ ਸੀ। ਸਾਲ 2018 ਵਿੱਚ ਯਾਹੂ ਨਿਊਜ਼ ਨਾਲ ਜੁੜੀ ਇੱਕ ਤਕਨੀਕੀ ਜਾਂਚ ਦੌਰਾਨ ਇਸ ਘਟਨਾ ਦਾ ਜ਼ਿਕਰ ਸਾਹਮਣੇ ਆਇਆ ਸੀ, ਜਿਸ ਨੂੰ ਖੁਫ਼ੀਆ ਸੰਚਾਰ ਪ੍ਰਣਾਲੀ ਦੀ ਸੁਰੱਖਿਆ ਵਿੱਚ ਵੱਡੀ ਕਮਜ਼ੋਰੀ ਵਜੋਂ ਦੇਖਿਆ ਗਿਆ ਸੀ।












