ਸਤੇਂਦਰ ਜੈਨ ਏਸੀਬੀ ਦਫ਼ਤਰ ਪਹੁੰਚੇ, ਭ੍ਰਿਸ਼ਟਾਚਾਰ ਬਾਰੇ ਹੋਵੇਗੀ ਪੁੱਛਗਿੱਛ

ਨੈਸ਼ਨਲ

ਨਵੀਂ ਦਿੱਲੀ, 6 ਜੂਨ,ਬੋਲੇ ਪੰਜਾਬ ਬਿਉਰੋ;
ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਲਾਸਰੂਮਾਂ ਦੀ ਉਸਾਰੀ ਵਿੱਚ ਹੋਏ ਕਥਿਤ ਭ੍ਰਿਸ਼ਟਾਚਾਰ ਬਾਰੇ ਪੁੱਛਗਿੱਛ ਲਈ ਸਤੇਂਦਰ ਜੈਨ ਨੂੰ 6 ਜੂਨ ਯਾਨੀ ਅੱਜ ਏਸੀਬੀ ਦਫ਼ਤਰ ਬੁਲਾਇਆ ਹੈ। ਸਤੇਂਦਰ ਜੈਨ ਏਸੀਬੀ ਦਫ਼ਤਰ ਪਹੁੰਚੇ ਹਨ ਜਿੱਥੇ ਉਨ੍ਹਾਂ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ।
ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਨੇ ਦਿੱਲੀ ਦੇ ਸਾਬਕਾ ਮੰਤਰੀਆਂ ਅਤੇ ‘ਆਪ’ ਆਗੂਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਸੰਮਨ ਜਾਰੀ ਕੀਤੇ ਹਨ। ਸਤੇਂਦਰ ਜੈਨ ਨੂੰ 6 ਜੂਨ ਨੂੰ ਏਸੀਬੀ ਦਫ਼ਤਰ ਬੁਲਾਇਆ ਗਿਆ ਹੈ, ਜਦੋਂ ਕਿ ਮਨੀਸ਼ ਸਿਸੋਦੀਆ ਨੂੰ 9 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।