ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਰਜਿ:

ਪੰਜਾਬ

ਫਤਿਹਗੜ ਸਹਿਬ, 26,ਨੜੰਬਰ,ਬੋਲੇ ਪਮਜਾਬ ਬਿਊਰੋ (ਮਲਾਗਰ ਖਮਾਣੋ);

ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਅੱਜ ਖਨੌਰੀ ਵਿਖੇ ਵਰਕਰ ਸਾਥੀਆਂ ਨਾਲ ਪੰਜਾਬ ਪ੍ਧਾਨ ਗੁਰਦੇਵ ਸਿੰਘ ਨਿਹੰਗ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਵਰਕਰ ਸਾਥੀਆਂ ਨਾਲ ਪੰਜਾਬ ਪੱਧਰੀ ਅਗਲੇ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਜਨਰਲ ਸਕੱਤਰ ਜਗਵੀਰ ਸਿੰਘ ਨੇ ਪੈ੍ੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਖਨੌਰੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿੱਚ ਕੰਮ ਕਰਦੇ ਸਾਥੀਆਂ ਨੂੰ ਜਸਵੀਰ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਵਿੱਚ ਸਾਮਲ ਕਰਵਾਇਆ ਗਿਆ ਅਤੇ ਵਾਟਰ ਸਪਲਾਈ ਤੇ ਸੀਵਰੇਜ ਕਾਮਿਆਂ ਦੀ 28/11/2025 ਨੂੰ ਮਾਨਸਾ ਵਿਖੇ ਹੋਣ ਵਾਲੀ ਪੰਜਾਬ ਪੱਧਰੀ ਮੀਟਿੰਗ ਸਬੰਧੀ ਵੀ ਪੰਜਾਬ ਦੇ ਕਾਮਿਆਂ ਨੂੰ ਸੱਦਾ ਦਿੱਤਾ ਗਿਆ ਮੀਟਿੰਗ ਦੌਰਾਨ ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜੋ ਕੇਂਦਰ ਸਰਕਾਰ ਵੱਲੋਂ 29 ਪੁਰਾਣੇ ਲੇਬਰ ਕਾਨੂੰਨ ਰੱਦ ਕਰਕੇ ਚਾਰ ਨਵੇ ਲੇਬਰ ਕੋਡ ਲਾਗੂ ਕੀਤੇ ਗਏ ਜੋ ਕਿ ਇਹ ਚਾਰੇ ਲੇਬਰ ਕੋਡ ਮਜਦੂਰ ਮੁਲਾਜਮ ਵਿਰੋਧੀ ਹਨ ਜਥੇਬੰਦੀ ਵੱਲੋਂ ਇੰਨਾ ਵਿਰੋਧੀ ਲੇਬਰ ਕਾਨੂੰਨਾਂ ਦੀ ਨਿਖੇਧੀ ਕਰਦੀ ਹੈ | ਇਸ ਮੌਕੇ ਕਲਵਿੰਦਰ ਸਿੰਘ ਬੀਰ ਸਿੰਘ ਖਨੌਰੀ ਤੋਂ ਜਸਵੀਰ ਸਿੰਘ, ਲੱਕੀ ਸਿੰਘ ਸੰਜੂ ਵਿਜੇ ਕੁਮਾਰ ਲਾਭ ਸਿੰਘ ਦਰਸ਼ਨ ਸਿੰਘ ਸਤੀਸ ਕੁਮਾਰ ਦਵਿੰਦਰ ਸਿੰਘ ਬਲਜੀਤ ਦਾਸ ਸੰਜੂ ਮੰਡੀ ਕੁਲਦੀਪ ਸਿੰਘ ਅਮਨ ਸਾਹਿਲ ਆਦਿ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।