ਕੇਂਦਰ ਸਰਕਾਰ ਵੱਲੋਂ ਪੰਦਰਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਖਮਾਣੋ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ

ਪੰਜਾਬ

ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਵਾਟਰ ਸਪਲਾਈ ਸਕੀਮਾਂ ਵਿੱਚ ਹੋਵੇਗਾ ਸੁਧਾਰ


ਫਤਿਹਗੜ੍ਹ ਸਾਹਿਬ,12, ਦਸੰਬਰ (ਮਲਾਗਰ ਖਮਾਣੋਂ);

ਇਤਿਹਾਸਿਕ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਧੀਨ ਬਲਾਕ ਖਮਾਣੋ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੇਂਦਰ ਸਰਕਾਰ ਵੱਲੋਂ 15ਵੇਂ ਵਿੱਤ ਕਮਿਸ਼ਨ ਤਹਿਤ ਸਾਲ 2024 /25 ਦੇ ਲੱਗਭਗ 50 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਹਨ। ਇਹਨਾਂ ਫੰਡਾ ਦੀ ਪੁਸ਼ਟੀ ਬਲਾਕ ਖਮਾਣੋ ਦੇ ਬੀਡੀਪੀਓ ਮੈਡਮ ਵਨੀਤਾ ਵੱਲੋਂ ਕੀਤੀ ਗਈ। ਇਸ ਸਬੰਧੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਸੰਬੰਧਿਤ ਕੇਂਦਰ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਹੀ ਕੇਂਦਰ ਸਰਕਾਰ ਵੱਲੋਂ ਪੰਦਰਵੇਂ ਵਿੱਤ ਕਮਿਸ਼ਨ ਤਹਿਤ ਲਗਭਗ ਤਿੰਨ ਕਰੋੜ 59 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਹਨਾਂ ਫੰਡਾ ਤਹਿਤ ਬਲਾਕ ਖਮਾਣੋ ਅਧੀਨ ਸਪਲਾਈ ਸਕੀਮਾਂ, ਗਲੀਆਂ ਨਾਲੀਆਂ, ਕੂੜੇ ਦੇ ਵਿਸ਼ੇਸ਼ ਡੰਪ ਆਦਿ ਲਈ ਖਰਚੇ ਜਾ ਰਹੇ ਹਨ , ਇਹ ਫੰਡ ਬਲਾਕ ਖਮਾਣੋ ਦੇ 77 ਪਿੰਡਾਂ ਵਿੱਚ ਖਰਚੇ ਜਾਣਗੇ।ਇਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਾਰਦਾਸਤਾ ਤਹਿਤ ਇਹਨਾਂ ਫੰਡਾਂ ਦੀ ਪੂਰੀ ਇਮਾਨਦਾਰੀ ਤੇ ਨਿਯਮਾਂ ਤਹਿਤ ਖਰਚੇ ਜਾ ਰਹੇ ਹਨ ਸੰਬੰਧਿਤ ਵੱਖ-ਵੱਖ ਵਿਭਾਗਾਂ ਜਿਵੇਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਪ ਮੰਡਲ ਇੰਜੀਨੀਅਰ ਨੂੰ ਕੰਮਾਂ ਦੇ ਤਖਮੀਨੇ , ਜ਼ਰੂਰੀ ਕੰਮਾਂ ਲਈ ਐਸਟੀਮੇਟ ਮੰਗਵਾਏ ਜਾ ਰਹੇ ਹਨ ।ਇਹਨਾਂ ਦੱਸਿਆ ਕਿ ਇਹਨਾਂ ਵਿਕਾਸ ਕਾਰਜਾਂ ਲਈ ਹਲਕੇ ਦੇ ਮੌਜੂਦਾ ਵਿਧਾਇਕ, ਮੈਂਬਰ ਪਾਰਲੀਮੈਂਟ ਸਮੇਤ ਬਲਾਕ ਦੀਆਂ ਪੰਚਾਇਤਾਂ ਭਰਭੂਰ ਸਹਿਯੋਗ ਕਰ ਰਹੀਆਂ ਹਨ ।ਇਹਨਾਂ ਫੰਡਾ ਸਬੰਧੀ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਬਲਾਕ ਅਧੀਨ ਤਕਰੀਬਨ 8 ਵਾਟਰ ਸਪਲਾਈ ਸਕੀਮਾਂ ਦੀ ਰਿਪੇਅਰ ,ਮਸ਼ੀਨਰੀ ਆਦੀ ਦੇ ਐਸਟੀਮੇਟ ਸੰਬੰਧਿਤ ਬੀਡੀਪੀਓ ਦਫਤਰ ਨੂੰ ਭੇਜ ਦਿੱਤੇ ਗਏ ਸਨ, ਬਾਕੀ ਹੋਰ ਸਕੀਮਾਂ ਅਧੀਨ ਪਿੰਡਾਂ ਵਿੱਚ ਪਾਈਪ ਲਾਈਨਾਂ ਸਬੰਧੀ ਤਖਮੀਨੇ ਤਿਆਰ ਕੀਤੇ ਜਾ ਰਹੇ ਹਨ। ਇਹਨਾਂ ਦੱਸਿਆ ਕਿ ਇਹਨਾਂ ਫੰਡਾਂ ਨਾਲ ਬਲਾਕ ਖਮਾਣੋ ਦੇ ਪੇਂਡੂ ਖੇਤਰ ਦੇ ਲੋਕਾਂ ਨੂੰ ਪਾਣੀ ਦੀ ਬੁਨਿਆਦੀ ਸਹੂਲਤ ਵਿੱਚ ਬਹੁਤ ਸੁਧਾਰ ਹੋਵੇਗਾ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।