ਉੱਘੇ ਸਮਾਜ ਸੇਵੀ ਰੂਪਾ ਸੋਹਾਣਾ ਦੀ ਅਗਵਾਈ ਵਿੱਚ:-

ਪੰਜਾਬ


ਬੈਦਵਾਣ ਸਪੋਰਟਸ ਕਲੱਬ ਸੋਹਾਣਾ ਵੱਲੋ 29ਵੇ ਕਬੱਡੀ ਕੱਪ ਦੀ ਸਰੂਆਤ :-

ਰੂਪਾ ਸੋਹਾਣਾ ਵੱਲੋ ਬੈਸਟ ਰੇਡਰਾਂ ਤੇ ਜਾਫੀਆ ਨੂੰ ਸਾਈਕਲ ਦਿੱਤੇ ਗਏ:-

ਮੋਹਾਲੀ 12 ਦਸੰਬਰ ,ਬੋਲੇ ਪੰਜਾਬ ਬਿਊਰੋ;
ਅੱਜ ਅਮੇਠੀ ਸਕੂਲ ਸੈਕਟਰ 79 ਮੋਹਾਲੀ ਦੇ ਸਾਹਮਣੇ ਕਬੱਡੀ ਦੇ ਮੈਚਾ ਤੇ ਸਰਸ ਮੇਲਾ ਗਰਾਉਂਡ ਸੈਕਟਰ 88 ਵਿੱਚ ਕੁੱਤਿਆਂ ਦੀਆ ਦੌੜਾ ਦੀ ਸਰੂਆਤ ਹੋਈ। ਇਸ ਦਾ ਉਦਘਾਟਨ ਗੁਰਦੁਆਰਾ ਸਿੰਘ ਸਹੀਦਾ ਦੀ ਪ੍ਰਬੰਧਕ ਕਮੇਟੀ ਵੱਲੋ ਕੀਤਾ ਗਿਆ।
ਬੈਦਵਾਣ ਸਪੋਰਟਸ ਕਲੱਬ ਸੋਹਾਣਾ ਦਾ ਇਹ 29ਵੇ ਕਬੱਡੀ ਕੱਪ ਹੈ।ਅੱਜ 32,37,42 ਤੇ 47 ਕਿਲੋ ਦੇ ਕਬੱਡੀ ਮੁਕਾਬਲੇ ਹੋਏ। ਉੱਘੇ ਸਮਾਜ ਸੇਵੀ ਤੇ ਕਬੱਡੀ ਕੱਪ ਦੇ ਸਰਪ੍ਰਸਤ ਰੁਪਿੰਦਰ ਸਿੰਘ ਰੂਪਾ ਸੋਹਾਣਾ ਵੱਲੋ ਬੈਸਟ ਰੇਡਰਾਂ ਤੇ ਜਾਫੀਆ ਨੂੰ ਸਾਈਕਲ ਦਿੱਤੇ ।ਬੈਦਵਾਣ ਕਲੱਬ ਦੇ ਪ੍ਰਧਾਨ ਰੂਬਲ ਸੋਹਾਣਾ ,ਐਮਸੀ ਹਰਜੀਤ ਸਿੰਘ ਭੋਲੂ ਤੇ ਮਹਿੰਦਰ ਸਿੰਘ ਮਿੰਦਰ ਨੇ ਦੱਸਿਆ ਕਿ ਅੱਜ ਕਬੱਡੀ ਤੇ ਕੁਤਿਆਂ ਦੇ ਮੁਕਾਬਲਿਆ ਲਈ ਲੋਕਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।ਇਸ ਮੌਕੇ ਤੇ ਪਹੁੰਚੇ ਹੋਏ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਅਸ਼ੋਕ ਝਾਅ ਨੇ ਬੈਦਵਾਣ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਤੇ ਰੂਪਾ ਸੋਹਾਣਾ ਦੀ ਪ੍ਰਸੰਸਾ ਕਰਦੇ ਕਿਹਾ ਇਹਨਾ ਨੌਜਵਾਨਾ ਦੀ ਖੇਡਾ ਤੇ ਸਮਾਜ ਸੇਵਾ ਕੰਮਾ ਪ੍ਰਤੀ ਰੁਚੀ ਸਾਡੇ ਸਾਰਿਆ ਲਈ ਪ੍ਰੇਰਨਾ ਦਾ ਸਰੋਤ ਹੈ ਇਹ ਨੌਜਵਾਨ ਪੀੜੀ ਨੂੰ ਨਸ਼ਿਆ ਦੀ ਲੱਤ ਤੋ ਦੂਰ ਰਹਿਣ ਵਿੱਚ ਮੱਦਦ ਕਰੇਗੀ ।ਮੈਚਾਂ ਨੂੰ ਦੇਖਣ ਲਈ ਲੋਕਾ ਦੀ ਵੱਡੀ ਭੀੜ ਇਸ ਗੱਲ ਦੀ ਗਵਾਹ ਹੈ ਕਿ ਪੰਜਾਬੀਆ ਸਾਡੀਆ ਪੇਂਡੂ ਖੇਡਾ ਅੱਜ ਵੀ ਖਿੱਚ ਦਾ ਕੇਂਦਰ ਹਨ।ਸਾਨੂੰ ਸਾਰਿਆ ਨੂੰ ਅਜਿਹੀਆ ਸੰਸਥਾਵਾ ਦਾ ਸਾਥ ਦੇਣਾ ਚਾਹੀਦਾ ਹੈ।ਇਸ ਮੌਕੇ ਤੇ ਕਲੱਬ ਦੇ ਮੈਂਬਰ ਜੋਤਾ, ਅਮਨ,ਗੋਲਾ,ਦਮਨਾ, ਗੋਲੂ,ਹੈਪੀ,ਸੁਖੀ, ਸੈਟੀ, ਪੱਪਾ ,ਸੇਵਕ, ਸਿੰਪੂ, ਹਰਬੰਸ, ਕਰਨ,ਜੀਤੀ,ਰਮਨਾ,ਵਨੀਤ ,ਸੁਸੀਲ ਕੁਮਾਰ ਅੰਤਰੀ ਤੋ ਇਲਾਵਾ ਵੱਡੀ ਤਾਦਾਦ ਵਿੱਚ ਲੋਕ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।