ਅਮਰੀਕਾ ਦੌਰੇ ਤੇ ਜਾ ਰਹੇ ਵਿਦੇਸ਼ੀ ਸਿੱਖਾਂ ਦੇ ਕਤਲਾਂ ਵਿਚ ਸ਼ਕੀ ਭਾਰਤੀ ਵਿਦੇਸ਼ਮੰਤਰੀ ਜੈਸੰਕਰ ਦੀ ਟਰੰਪ ਹਕੂਮਤ ਅੱਗੇ ਗ੍ਰਿਫਤਾਰੀ ਦੀ ਮੰਗ: ਮਾਨ

ਨੈਸ਼ਨਲ ਪੰਜਾਬ

ਨਵੀਂ ਦਿੱਲੀ 31 ਜਨਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਆਉਣ ਵਾਲੇ ਦਿਨਾਂ ਵਿਚ ਇੰਡੀਆਂ ਦੇ ਵਿਦੇਸ ਵਜੀਰ ਜੈਸੰਕਰ ਵੱਲੋਂ ਅਮਰੀਕਾ ਦੌਰੇ ਤੇ ਜਾ ਰਹੇ ਹਨ । ਕਿਉਂਕਿ ਇੰਡੀਆਂ ਦੀ ਮੌਜੂਦਾ ਬੀਜੇਪੀ- ਆਰ.ਐਸ.ਐਸ ਮੋਦੀ ਹਕੂਮਤ ਅਤੇ ਉਸ ਵਿਚ ਸਾਮਿਲ ਸਿੱਖ ਕਤਲੇਆਮ ਦੀ ਚੰਡਾਲ ਚੌਕੜੀ ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਾਕਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ਸੀ । ਇਸ ਤੋ ਇਲਾਵਾ ਇਨ੍ਹਾਂ ਕਾਤਲਾਂ ਨੇ ਆਪ ਵਰਗੇ ਅਮਰੀਕਨ ਮੁਲਕ ਤੇ ਹੋਰਨਾਂ ਮੂਲਕਾਂ ਦੀ ਪ੍ਰਭੂਸਤਾਂ ਨੂੰ ਤੋੜਨ ਦੇ ਨਾਲ-ਨਾਲ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਵੀ ਘਾਣ ਕੀਤਾ ਹੈ । ਜਦੋਂ ਹੁਣ ਉਪਰੋਕਤ ਚੰਡਾਲ ਚੌਕੜੀ ਵਿਚ ਸਾਮਿਲ ਸ੍ਰੀ ਜੈਸੰਕਰ ਅਮਰੀਕਾ ਦੌਰੇ ਤੇ ਆ ਰਹੇ ਹਨ, ਤਾਂ ਅਮਰੀਕਾ ਦੀ ਟਰੰਪ ਹਕੂਮਤ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਆਪਣੇ ਮੁਲਕ ਦੀ ਪ੍ਰਭੂਸਤਾ ਨੂੰ ਤੋੜਨ ਅਤੇ ਸਿੱਖਾਂ ਦੇ ਗੈਰ ਕਾਨੂੰਨੀ ਢੰਗ ਨਾਲ ਕਤਲੇਆਮ ਕਰਨ ਨੂੰ ਮੁੱਖ ਰੱਖਕੇ ਕਾਨੂੰਨੀ ਅਮਲ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਕਰਕੇ ਆਪਣੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਪਹਿਲ ਦੇ ਆਧਾਰ ਤੇ ਕਰਨੀ ਬਣਦੀ ਹੈ । ਤਾਂ ਕਿ ਅਮਰੀਕਾ ਦੀ ਖੁਦਮੁਖਤਿਆਰੀ ਨੂੰ ਸੱਟ ਮਾਰਨ ਵਾਲੇ ਅਤੇ ਇਨਸਾਨੀਅਤ ਦਾ ਕਤਲ ਕਰਨ ਵਾਲੇ ਅਜਿਹੇ ਹੁਕਮਰਾਨਾਂ ਨੂੰ ਉਨ੍ਹਾਂ ਦੇ ਕੀਤੇ ਦੀ ਕਾਨੂੰਨ ਅਨੁਸਾਰ ਸਜ਼ਾ ਮਿਲ ਸਕੇ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਟਰੰਪ ਹਕੂਮਤ ਨੂੰ, ਇੰਡੀਆਂ ਦੇ ਵਿਦੇਸ ਵਜੀਰ ਜੈਸੰਕਰ ਵੱਲੋ ਅਮਰੀਕਾ ਦੌਰੇ ਤੇ ਜਾਣ ਸਮੇ ਆਪਣੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕਰਨ ਅਤੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।