ਤੀਜੇ ਸਾਲਾਨਾ ਕੰਬਾਲਾ ਪੁਆਧ ਪੁਸਤਕ ਮੇਲੇ ਵਿਚ ਲੋਕਾਂ ਨੂੰ ਸਾਹਿਤ, ਸਿੱਖਿਆ ਤੇ ਸਭਿਆਚਾਰ ਨਾਲ ਜੁੜਨ ਦਾ ਹੋਕਾ

ਸਾਹਿਤ ਪੰਜਾਬ

ਵੱਖ-ਵੱਖ ਸ਼ਖ਼ਸ਼ੀਅਤਾਂ ਦਾ ਕੀਤਾ ਸਨਮਾਨ ,ਪੁਸਤਕ ਸਟਾਲਾਂ ਉੱਤੇ ਸਾਹਿਤ ਪ੍ਰੇਮੀਆਂ ਨੇ ਵਿਖਾਈ ਦਿਲਚਸਪੀ

ਐੱਸ ਏ ਐੱਸ ਨਗਰ (ਮੁਹਾਲੀ), 8 ਫਰਵਰੀ,ਬੋਲੇ ਪੰਜਾਬ ਬਿਊਰੋ;

ਕੰਬਾਲਾ ਦੇ ਜੰਮਪਲ ਐਨ ਆਰ ਆਈ ਠਾਕਰ ਸਿੰਘ ਬਸਾਤੀ ਅਤੇ ਉਨ੍ਹਾਂ ਦੀ ਪਤਨੀ ਰਾਜਿੰਦਰ ਕੌਰ ਬਸਾਤੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਵਰ੍ਹੇ ਅਮਰੀਕਾ ਤੋਂ ਆ ਕੇ ਪਿੰਡ ਵਿਚ ਪੁਸਤਕ ਮੇਲਾ ਕਰਾਉਣ ਦੀ ਆਰੰਭੀ ਲੜੀ ਤਹਿਤ ਅੱਜ ਤੀਜਾ ਸਾਲਾਨਾ ਕੰਬਾਲਾ ਪੁਆਧ ਪੁਸਤਕ ਮੇਲਾ ਪਿੰਡ ਕੰਬਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਪਬਲੀਸ਼ਰਾਂ, ਪੰਜਾਬ ਬੁੱਕ ਸੈਂਟਰ, ਤਰਕਸ਼ੀਲ ਸੁਸਾਇਟੀ ਅਤੇ ਕਈਂ ਹੋਰ ਸੰਸਥਾਵਾਂ ਵੱਲੋਂ ਸਟਾਲ ਲਗਾਏ ਗਏ, ਜਿਨ੍ਹਾਂ ਉੱਤੋਂ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਕਿਤਾਬਾਂ ਖਰੀਦੀਆਂ। ਮੇਲੇ ਵਿਚ ਸਾਹਿਤ, ਸਿੱਖਿਆ ਅਤੇ ਸਭਿਆਚਾਰ ਨਾਲ ਜੁੜਨ ਦਾ ਹੋਕਾ ਦਿੱਤਾ ਗਿਆ।
ਇਸ ਮੌਕੇ ਵੱਖ-ਵੱਖ ਖੇਤਰ ਦੀਆਂ ਨਾਮਵਰ ਸਖ਼ਸ਼ੀਅਤਾਂ ਪੂਨਮ ਸਿੰਘ ਪ੍ਰੀਤਲਡ਼ੀ, ਡਾ ਚਰਨਜੀਤ ਕੌਰ, ਦਵੀ ਦਵਿੰਦਰ ਕੌਰ ਪੱਤਰਕਾਰ, ਬਾਬਾ ਸਤਪਾਲ ਸਿੰਘ ਖਰੌੜ ਲਚਕਾਣੀ, ਗੀਤਕਾਰ ਫ਼ਕੀਰ ਮੌਲੀਵਾਲਾ, ਖ਼ਿਡਾਰਨ ਜੁਆਏ ਬੈਦਵਾਣ ਦਾ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨ ਕੀਤਾ ਗਿਆ। ਸਾਰਿਆਂ ਨੂੰ ਸਨਮਾਨਿਤ ਕਰਨ ਦੀ ਰਸਮ ਠਾਕਰ ਸਿੰਘ ਬਸਾਤੀ, ਰਾਜਿੰਦਰ ਕੌਰ ਬਸਾਤੀ, ਸਰਪੰਚ ਗੁਰਮੁੱਖ ਸਿੰਘ ਕੰਬਾਲਾ, ਠੇਕੇਦਾਰ ਗੁਰਮੇਲ ਸਿੰਘ, ਪ੍ਰੋ ਸੁਨੀਤਾ ਰਾਣੀ ਕੰਬਾਲਾ ਅਤੇ ਕਰਮਜੀਤ ਸਿੰਘ ਚਿੱਲਾ ਨੇ ਨਿਭਾਈ।
ਇਸ ਮੌਕੇ ਬੋਲਦਿਆਂ ਠਾਕਰ ਸਿੰਘ ਬਸਾਤੀ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਉਚੇਰੀ ਵਿੱਦਿਆ ਹਾਸਿਲ ਕਰਨ ਤੋਂ ਬਾਅਦ ਹਰ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪਡ਼ਾਉਣ, ਪੰਜਾਬੀ ਨਾਲ ਜੋੜਨ ਅਤੇ ਪੁਸਤਕਾਂ ਪੜ੍ਹ ਕੇ ਜਾਗਰੂਕ ਹੋਣ ਦਾ ਸੱਦਾ ਦਿੰਦਿਆਂ ਭਵਿੱਖ ਵਿਚ ਵੀ ਪੁਸਤਕ ਮੇਲਿਆਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਕਬੱਡੀ ਖ਼ਿਡਾਰੀ ਹਬੀਬ ਖਾਨ ਤੇ ਸਿਮਰਨਜੀਤ ਸਿੰਘ, ਤਲਵਿੰਦਰ ਸਿੰਘ ਵੜੈਚ, ਕਰਮ ਸਿੰਘ, ਦਲਜੀਤ ਕੌਰ ਭੜੌਜੀਆਂ, ਅਮਰਾਉ ਸਿੰਘ ਸ਼ੇਰਗਿੱਲ, ਕੁਲਜੀਤ ਸਿੰਘ ਕੰਬਾਲਾ ਤੇ ਹੋਰਨਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਸਮੁੱਚੀਆਂ ਸਨਮਾਨਿਤ ਸਖ਼ਸ਼ੀਅਤਾਂ ਨੇ ਸੰਬੋਧਨ ਕਰਦਿਆਂ ਵੱਖ-ਵੱਖ ਸਾਹਿਤਕ ਅਤੇ ਸਮਾਜਿਕ ਸਰੋਕਾਰਾਂ ਦਾ ਜ਼ਿਕਰ ਕੀਤਾ ਅਤੇ ਵੱਖ-ਵੱਖ ਤਰਾਂ ਦੀਆਂ ਚਿੰਤਾਵਾਂ ਜ਼ਾਹਿਰ ਕਰਦਿਆਂ ਸਾਰਿਆਂ ਨੂੰ ਰਲ ਮਿਲ ਕੇ ਸਮਾਜਿਕ ਸਰੋਕਾਰਾਂ ਨਾਲ ਜੁੜਨ ਦਾ ਹੋਕਾ ਦਿੱਤਾ। ਇਸ ਮੌਕੇ ਭੁਪਿੰਦਰ ਮਟੌਰੀਆ ਤੇ ਹਰਿੰਦਰ ਹਰ ਨੇ ਗੀਤ ਸੁਣਾਏ। ਕੰਬਾਲਾ ਸਕੂਲ ਦੇ ਬੱਚਿਆਂ ਨੇ ਸਕੂਲ ਮੁਖੀ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਗੀਤ-ਕਵਿਤਾਵਾਂ ਸੁਣਾਈਆਂ। ਡਾ ਗੁਰਮੀਤ ਸਿੰਘ ਬੈਦਵਾਣ, ਪਰਮਦੀਪ ਸਿੰਘ ਬੈਦਵਾਣ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਪ੍ਰੋ ਸੁਨੀਤਾ ਰਾਣੀ ਕੰਬਾਲਾ ਨੇ ਬਾਖ਼ੂਬੀ ਕੀਤਾ। ਇਸ ਮੌਕੇ ਜਾਗੀਰ ਸਿੰਘ ਸਾਬਕਾ ਸਰਪੰਚ ਕੰਬਾਲਾ, ਅਵਤਾਰ ਸਿੰਘ ਪਾਪਡ਼ੀ, ਕੁਲਵੰਤ ਸਿੰਘ ਚਿੱਲਾ, ਰਾਜਿੰਦਰ ਸਿੰਘ ਧਰਮਗੜ੍ਹ, ਰਘਵੀਰ ਸਿੰਘ ਚਾਉਮਾਜਰਾ ਆਦਿ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।