ਬਿਜਲੀ ਬਿਲ, ਬੀਜ ਬਿਲ, ਲੇਬਰ ਕੋਡ ਅਤੇ ਮਗਨਰੇਗਾ ਸੋਧ ਕਾਨੂੰਨ ਵਾਪਸ ਲੈਣ ਲਈ ਦਿੱਤੀ ਸਖਤ ਚੇਤਾਵਨੀ
ਭਾਰਤ ਅਤੇ ਅਮਰੀਕਾ ਵਿਚਕਾਰ ਮੁਫ਼ਤ ਕਰ ਵਪਾਰ ਸਮਝੌਤੇ ਦੇ ਵਿਰੋਧ ਵਿਚ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦਾ ਐਲਾਨ
ਪਟਿਆਲਾ 10 ਫਰਵਰੀ ,ਬੋਲੇ ਪੰਜਾਬ ਬਿਊਰੋ:
ਕੇਂਦਰੀ ਟਰੇਡ ਯੂਨੀਅਨ,ਮਜਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਸੱਦੇ ਤਹਿਤ ਅੱਜ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਸਾਂਝੀ ਮੀਟਿੰਗ ਬਲਰਾਜ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸ੍ਰੀ ਵਿਧੂ ਸ਼ੇਖਰ ਭਾਰਦਵਾਜ ਦੀ ਬੇਵਕਤ ਮੌਤ ਤੇ ਸ਼ੋਕ ਮਤਾ ਪਾਸ ਕੀਤਾ।
ਇਹ ਮੀਟਿੰਗ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਵਿਵਾਦਿਤ ਬਿੱਲਾਂ ਨੂੰ ਰੱਦ ਕਰਵਾਉਣ ਲਈ ਪ੍ਰੋਗਰਾਮ ਤੈਅ ਕੀਤਾ ਗਿਆ , ਜਿਨ੍ਹਾਂ ਵਿੱਚ ਬਿਜਲੀ ਸੋਧ ਬਿੱਲ 2025 ਜਨਤਕ ਖੇਤਰ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ,ਬੀਜ ਬਿੱਲ 2025 ਰਾਹੀਂ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਅਧੀਨ ਕਰਨ ਦੀ ਨੀਤੀ,ਜੀ ਰਾਮ ਜੀ ਸਕੀਮ ਨਾਲ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਣ ਅਤੇ ਚਾਰ ਲੇਬਰ ਕੋਡ ਨਾਲ ਮਜ਼ਦੂਰਾਂ ਦੇ ਜਮਹੂਰੀ ਹੱਕਾਂ ਨੂੰ ਖ਼ਤਮ ਕਰਨ ਦੀ ਨੀਤੀ ਲਿਆਉਂਦੀ ਜਾ ਰਹੀ ਹੈ ਅਤੇ ਭਾਰਤ ਅਤੇ ਅਮਰੀਕਾ ਵਿਚਕਾਰ ਕੀਤੇ ਗਏ ਮੁਫ਼ਤ-ਕਰ-ਵਪਾਰ ਸਮਝੌਤੇ ਨੂੰ ਰੱਦ ਕਰਾਉਣ ਲਈ ਕੀਤੀ।
ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਦਰਸ਼ਨ ਸਿਰਫ਼ ਸ਼ੁਰੂਆਤ ਹੈ। ਜੇਕਰ ਸਰਕਾਰ ਨੇ ਇਨ੍ਹਾਂ ਲੋਕ ਵਿਰੋਧੀ ਫੈਸਲਿਆਂ ਨੂੰ ਵਾਪਸ ਨਾ ਲਿਆ, ਤਾਂ ਦੇਸ਼ ਵਿਆਪੀ ਵੱਡੇ ਅੰਦੋਲਨ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਹ ਧਰਨੇ ਪ੍ਰਦਰਸ਼ਨ ਪਟਿਆਲਾ, ਨਾਭਾ, ਸਮਾਣਾ,ਪਾਤੜਾਂ, ਰਾਜਪੁਰਾ, ਘਨੌਰ ਅਤੇ ਦੇਵੀਗੜ੍ਹ ਵਿਖੇ ਦਿਤੇ ਜਾਣਗੇ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਧਾਲੀਵਾਲ, ਰਾਮਿੰਦਰ ਸਿੰਘ ਪਟਿਆਲਾ,ਰਾਜ ਕਿਸ਼ਨ, ਰਾਜਿੰਦਰ ਸਿੰਘ, ਜੈ ਰਾਮ ਭਾਨਰਾ, ਸੁਨੀਲ ਕੁਮਾਰ, ਬ੍ਰਿਜ ਲਾਲ, ਅਵਤਾਰ ਸਿੰਘ ਕੋਰਜੀਵਾਲਾ, ਹਰਭਜਨ ਸਿੰਘ ਧੂਹੜ, ਨਰਿੰਦਰ ਸਿੰਘ ਲਹਿਲਾਂ, ਪਵਨ ਕੁਮਾਰ ਸ਼ੌਗਲਪੁਰ, ਜਸਵੀਰ ਸਿੰਘ ਖੇੜੀ, ਦਵਿੰਦਰ ਸਿੰਘ ਪੂਨੀਆ, ਜਸਵਿੰਦਰ ਸਿੰਘ ਸੋਜਾ,ਮੰਗਤ ਸਿੰਘ, ਜਸਵੀਰ ਖੋਖ਼ਰ, ਜਗਪਾਲ ਸਿੰਘ ਉੱਧਾ, ਪ੍ਰਮਾਤ ਸਿੰਘ, ਲਖਵਿੰਦਰ ਸਿੰਘ ਖਾਨਪੁਰ, ਧਰਮਪਾਲ ਲੋਟ,ਦੀਦਾਰ ਸਿੰਘ, ਠਾਣਾ ਸਿੰਘ, ਗੁਰਮੀਤ ਸਿੰਘ ਥੂਹੀ, ਬੰਤ ਰਾਮ, ਇਕਬਾਲ ਸਿੰਘ ਮੰਡੋਲੀ, ਸੁਖਵਿੰਦਰ ਸਿੰਘ ਲਾਲੀ, ਅਜੈਬ ਸਿੰਘ, ਉੱਤਮ ਸਿੰਘ ਬਾਗੜੀ, ਸੁੱਖਮਿੰਦਰ ਸਿੰਘ, ਗੁਰਚਰਨ ਸਿੰਘ, ਰਜਿੰਦਰ ਸਿੰਘ, ਹਰੀ ਸਿੰਘ,ਸੁਰਿੰਦਰ ਸਿੰਘ ਖ਼ਾਲਸਾ, ਸ੍ਰੀ ਨਾਥ ਆਦਿ ਹਾਜ਼ਰ ਸਨ।












