ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਦੀ ਚੋਣ ਗ੍ਰੈਜੂਏਟ ਹਲਕੇ ਤੋਂ ਸੁਰਜੀਤ ਸਿੰਘ ਨੂੰ ਜਿਤਾਉਣ ਲਈ (ਅਧਿਆਪਕ ਵਰਗ ਵਿੱਚ ਉਤਸ਼ਾਹ)

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 10 ਫਰਵਰੀ ,ਬੋਲੇ ਪੰਜਾਬ ਬਿਊਰੋ;

ਸੁਰਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਲਈ ਗ੍ਰੈਜੂਏਟ ਹਲਕੇ ਤੋਂ ਮੁਹਿੰਮ ਵਿੱਢੀ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਪੂਰਨਹਮਾਇਤ ਦਾ ਐਲਾਨ ਮੁਹਾਲੀ ਗੌਰਮਿੰਟ ਟੀਚਰ ਯੂਨੀਅਨ ਦੇ ਸਾਬਕਾ ਸੂਬਾਈ ਆਗੂ ਸੁਰਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਸ ਚੋਣ ਦੀ ਮੁਹਿੰਮ ਦਾ ਆਗਾਜ਼ ਅੱਜ ਮੁਹਾਲੀ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਅਧਿਆਪਕਾਂ ਦੀ ਮੀਟਿੰਗ ਕਰਕੇ ਕੀਤਾ ਗਿਆ। ਮੀਟਿੰਗ ਵਿੱਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਸੁਰਜੀਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਚੋਣ ਜਿਤਾਉਣ ਲਈ ਤਨੋ ਮਨੋ ਅਤੇ ਧਨੋ ਮਦਦ ਕਰਨਗੇ। ਸੁਰਜੀਤ ਸਿੰਘ ਬੜਾ ਲੰਮਾ ਸਮਾਂ ਬਤੌਰ ਸਾਇੰਸ ਮਾਸਟਰ ਕੰਮ ਕਰਦੇ ਰਹੇ ਅਤੇ ਲੱਗਭੱਗ ਸੱਤ ਸਾਲ ਉਹਨਾਂ ਨੇ ਬਤੌਰ ਜੀਵ ਵਿਗਿਆਨ ਲੈਕਚਰਾਰ ਕੰਮ ਕੀਤਾ,ਨੌਕਰੀ ਦੌਰਾਨ ਉਹ ਗੌਰਮਿੰਟ ਟੀਚਰ ਯੂਨੀਅਨ ਦੇ ਬਤੌਰ ਜਿਲਾ ਪ੍ਰਧਾਨ ਮੋਹਾਲੀ ਅਤੇ ਸੂਬਾਈ ਪ੍ਰੈੱਸ ਸਕੱਤਰ ਦੇ ਅਹੁਦੇ ਤੇ ਰਹੇ ਉਨਾਂ ਦਾ ਸਮਾਜ ਸੇਵੀ ਕੰਮਾਂ ਵਿੱਚ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਲਗਭਗ 70 ਵਾਰੀ ਉਹ ਖੂਨਦਾਨ ਕਰ ਚੁੱਕੇ ਹਨ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢਣ ਲਈ ਉਹ ਲੰਮੇ ਸਮੇਂ ਤੋਂ ਤਰਕਸ਼ੀਲ ਸੋਸਾਇਟੀ ਨਾਲ ਜੁੜੇ ਰਹੇ,ਇਸ ਮੌਕੇ ਰਵਿੰਦਰ ਸਿੰਘ ਪੱਪੀ ਪ੍ਰਧਾਨ ਜੀਟੀਯੂ ਮੋਹਾਲੀ, ਤਜਿੰਦਰ ਸਿੰਘ,ਪ੍ਰਧਾਨ ਬੀ ਐਡ ਫਰੰਟ ਪੰਜਾਬ,ਜਸਵੀਰ ਸਿੰਘ ਗੜਾਂਗ ਪ੍ਰਧਾਨ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਜਿਲਾ ਮੋਹਾਲੀ,ਜਸਵਿੰਦਰ ਸਿੰਘ ਔਲਖ ਪ੍ਰਧਾਨ ਅਧਿਆਪਕ ਦਲ ਪੰਜਾਬ,ਹਜਾਰਾ ਸਿੰਘ ਚੀਮਾ ਮੁਲਾਜ਼ਮ ਆਗੂ ਰਣਜੀਤ ਸਿੰਘ ਧਨੋਆ, ਪ੍ਰੇਮ ਸਿੰਘ ਹੈਡਮਾਸਟਰ, ਮਨਪ੍ਰੀਤ ਸਿੰਘ ਗੁਰਮਨਜੀਤ ਸਿੰਘ ਸ਼ਮਸ਼ੇਰ ਸਿੰਘ, ਰਜਿੰਦਰ ਸਿੰਘ ਰਜਿੰਦਰ ਕੁਮਾਰ, ਦਵਿੰਦਰ ਸਿੰਘ, ਅਰਵਿੰਦਰ ਸਿੰਘ ਹੈਡਮਾਸਟਰ ਮਹਿੰਦਰ ਸਿੰਘ ਹੈਡਮਾਸਟਰ, ਗੁਰਪ੍ਰੀਤ ਸਿੰਘ ਬਾਠ, ਹਰਪ੍ਰੀਤ ਸਿੰਘ,ਜਸਵੀਰ ਸਿੰਘ,ਬਲਜਿੰਦਰ ਸਿੰਘ ਪ੍ਰਿੰਸੀਪਲ ਕੁਲਦੀਪ ਸਿੰਘ ਸੁਖਵਿੰਦਰ ਸਿੰਘ ਗਿੱਲ, ਓਮ ਪ੍ਰਕਾਸ਼,ਸਰਦੂਲ ਸਿੰਘ,ਕੁਲਵਿੰਦਰ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।