ਹਰਮੀਤ ਸਿੰਘ ਕਾਲਕਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣਾ ਦੋਗਲਾ ਚੇਹਰਾ ਕੀਤਾ ਉਜਾਗਰ: ਵੀਰਜੀ

ਨੈਸ਼ਨਲ ਪੰਜਾਬ

ਹਰਮੀਤ ਸਿੰਘ ਕਾਲਕਾ ਰਾਹੁਲ ਗਾਂਧੀ ਦੀ ਮੁਲਾਕਾਤ ਬਾਰੇ ਕਮੇਟੀ ਸਕੱਤਰ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਿਉਂ ਨਹੀਂ ਲਿਖ ਰਹੇ

ਨਵੀਂ ਦਿੱਲੀ 11 ਫਰਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):

ਬੀਤੇ ਕੁਝ ਦਿਨ ਪਹਿਲਾਂ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਅਤੇ ਕੁਝ ਹੋਰ ਗੰਭੀਰ ਵਿਸ਼ਿਆਂ ਉਪਰ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਦਿੱਤੇ ਗਏ ਮੈਮੋਰੰਡਮ ਨੂੰ ਸੰਸਦ ਵਿਚ ਚੁੱਕਣ ਲਈ ਕਿਹਾ ਸੀ । ਇਸ ਬਾਰੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਬਹੁਤ ਹੋ-ਹੱਲਾ ਮਚਾਇਆ ਤੇ ਹਰਵਿੰਦਰ ਸਿੰਘ ਸਰਨਾ ਨੂੰ ਗੱਦਾਰ ਤਕ ਕਹਿ ਦਿੱਤਾ ਅਤੇ ਕੁਝ ਨੇ ਮੁਜਾਹਿਰਾ ਤਕ ਕਰ ਦਿੱਤਾ ਸੀ । ਹੁਣ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਦੀਆਂ ਫੋਟੋਆਂ ਦੇਖਣ ਨੂੰ ਮਿਲ਼ ਰਹੀਆਂ ਹਨ ਪਰ ਦਿੱਲੀ ਕਮੇਟੀ ਸਕੱਤਰ ਅਤੇ ਕੁਝ ਮੈਂਬਰ ਜਿਨ੍ਹਾਂ ਮੁਜਾਹਿਰਾ ਕੀਤਾ ਸੀ ਨਾਲ ਹੀ ਹਰਵਿੰਦਰ ਸਿੰਘ ਸਰਨਾ ਬਾਰੇ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਨੂੰ ਗੱਦਾਰ ਕਹਿ ਰਹੇ ਸਨ ਹੁਣ ਕਿਉਂ ਨਹੀਂ ਬੋਲ ਰਹੇ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰ ਰਹੇ ਹਨ ਹੁਣ ਕਿਉਂ ਉਨ੍ਹਾਂ ਦੀਆਂ ਜ਼ੁਬਾਨਾਂ ਨੂੰ ਲੱਕਵਾ ਮਾਰ ਗਿਆ ਹੈ । ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਸਰਨਾ ਜੀ ਨੇ ਤਾਂ ਮੀਡੀਆ ਰਾਹੀਂ ਸਭ ਨੂੰ ਦਸ ਦਿੱਤਾ ਕਿ ਉਨ੍ਹਾਂ ਦੀ ਮੁਲਾਕਾਤ ਦਿੱਲੀ ਕਮੇਟੀ ਚੋਣਾਂ ਅਤੇ ਕਮੇਟੀ ਦੇ ਹੀ ਗੰਭੀਰ ਮੁਦਿਆਂ ਉਪਰ ਸੀ। ਹੁਣ ਸੁਆਲ ਉੱਠਦਾ ਹੈ ਹਰਮੀਤ ਸਿੰਘ ਕਾਲਕਾ ਜੋ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨਾਲ ਮਿਲਣ ਵਾਲੇ ਸਰਨਾ ਜੀ ਨੂੰ ਗੱਦਾਰ ਕਹਿ ਰਹੇ ਸਨ ਤੇ ਹੁਣ ਓਹ ਆਪ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਰਹੇ ਹਨ ਉਨ੍ਹਾਂ ਨੂੰ ਕਿ ਕਿਹਾ ਜਾਣਾ ਚਾਹੀਦਾ ਹੈ..? ਉਨ੍ਹਾਂ ਕਿਹਾ ਇਹ ਲੋਕ ਕਿਸੇ ਦੇ ਸਗੇ ਨਹੀਂ ਹਨ ਜਿਸ ਪਾਸੇ ਤੇਲ ਦੀ ਧਾਰ ਦੇਖਦੇ ਹਨ ਓਸ ਪਾਸੇ ਵਗ ਪੈਂਦੇ ਹਨ ਹੁਣ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਇੰਨ੍ਹਾ ਨਿੱਜ ਖਾਤਿਰ ਐਮਪੀ ਦੀ ਟਿਕਟ ਲੈਣ ਲਈ ਰਾਜਨੀਤਿਕ ਲੀਡਰਾਂ ਅੱਗੇ ਲੇਲੜੀਆਂ ਕਢਣੀਆਂ ਹਨ ਕਿਉਕਿ ਇੰਨ੍ਹਾ ਨੂੰ ਪੰਥ ਅਤੇ ਕੌਮ ਨਾਲ ਕੌਈ ਲੈਣਾ ਦੇਣਾ ਨਹੀਂ ਹੈ । ਉਨ੍ਹਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਹਰਮੀਤ ਸਿੰਘ ਕਾਲਕਾ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਆਣ ਵਾਲੀਆਂ ਚੋਣਾਂ ਵਿਚ ਕੁਝ ਟਿਕਟਾਂ ਲੈਣ ਲਈ ਕੀਤੀ ਗਈ ਹੋ ਸਕਦੀ ਹੈ ਕਿਉਕਿ ਸਤਾਧਿਰ ਸਰਕਾਰ ਕੋਲੋਂ ਇੰਨ੍ਹਾ ਨੂੰ ਦੋ ਜਾ ਤਿੰਨ ਟਿਕਟਾਂ ਮਿਲਣ ਦੀ ਹੀ ਉੱਮੀਦ ਹੈ ਜਿਸ ਕਰਕੇ ਇਹ ਆਪਣੇ ਮੂੰਹ ਤੋਂ ਗੱਦਾਰ ਕਹਿਣ ਵਾਲੇ ਨੂੰ ਵੀ ਮਿਲਣ ਵਿਚ ਕੌਈ ਸ਼ਰਮ ਨਹੀਂ ਕਰ ਰਹੇ ਹਨ । ਉਨ੍ਹਾਂ ਕਮੇਟੀ ਦੇ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਕਿਹਾ ਕਿ ਤੁਸੀਂ ਹਰਮੀਤ ਸਿੰਘ ਕਾਲਕਾ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਬਾਰੇ ਜੱਥੇਦਾਰ ਅਕਾਲ ਤਖਤ ਨੂੰ ਸ਼ਿਕਾਇਤ ਦਰਜ਼ ਕਰਵਾਉਗੇ ਜਾ ਨਹੀਂ ਇਹ ਸੰਗਤ ਨੂੰ ਦਸਿਆ ਜਾਏ ਤੇ ਜ਼ੇਕਰ ਨਹੀਂ ਕਰਵਾਂਦੇ ਹੋ ਤਦ ਤੁਹਾਡਾ ਵੀ ਦੋਗਲਾ ਕਿਰਦਾਰ ਸੰਗਤਾਂ ਅੱਗੇ ਨਸ਼ਰ ਹੋ ਜਾਏਗਾ ਕਿ ਤੁਸੀਂ ਕਥਨੀ ਅਤੇ ਕਰਣੀ ਵਿਚ ਬਹੁਤ ਫਰਕ ਹੈ । ਉਨ੍ਹਾਂ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਝੂਠੀਆਂ ਅਤੇ ਤਖਤ ਸਾਹਿਬ ਦੇ ਅਕਸ ਨੂੰ ਢਾਹ ਲਗਾਂਦੀਆਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਇੰਨ੍ਹਾ ਉਪਰ ਸਖ਼ਤ ਕਾਰਵਾਈ ਕੀਤੀ ਜਾਏ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।