ਮਾਨਸਾ11 ਫਰਵਰੀ ,ਬੋਲੇ ਪੰਜਾਬ ਬਿਊਰੋ;
ਅੱਜ ਇੱਥੇ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਹਾਲ ਹੀ ਵਿੱਚ ਵਿਛੋੜਾ ਦੇ ਗਏ ਇੰਨਕਲਾਬੀ ਲੇਖਕ, ਸਾਬਕਾ ਵਿਦਿਆਰਥੀ ਆਗੂ ਦਰਜਨਾਂ ਕਿਤਾਬਾਂ ਦੇ ਲੇਖਕ ਅਨੁਵਾਦਕ ਅਤੇ ਕਾਲਮ ਨਵੀਸ ਅਤੇ ਲੋਕ ਚੇਤਨਾ ਮੰਚ ਲਹਿਰਗਾਗਾ ਦੇ ਆਗੂ ਕਾਮਰੇਡ ਰਣਜੀਤ ਸਿੰਘ ਲਹਿਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਹਨਾਂ ਦੀ ਯਾਦ ਵਿੱਚ ਹੋਈ ਸ਼ੋਕ ਸਭਾ ਨੂੰ ਸੀਪੀਆਈ ਐਮਐਲ ਲਿਬਰੇਸ਼ਨ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ ,ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ

ਮੋਰਚਾ ਲਿਬਰੇਸ਼ਨ ਦੇ ਜਿਲਾ ਪ੍ਰਧਾਨ ਕਾਮਰੇਡ ਬਲਵਿੰਦਰ ਘਰਾਂਗਣਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ( ਧਨੇਰ) ਦੇ ਮੱਖਣ ਸਿੰਘ ਭੈਣੀ ਬਾਘਾ, ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਕੌਰ ਖਾਰਾ, ਸਿਟੀ ਕਮੇਟੀ ਮੈਂਬਰ ਹਰਮੀਤ ਸਿੰਘ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਕੇਵਲ ਸਿੰਘ, ਲਿਬਰੇਸ਼ਨ ਦੇ ਸ਼ਹਿਰੀ ਸਕੱਤਰ ਕਾਮਰੇਡ ਗਗਨ ਸਿਰਸੀ ਵਾਲਾ, ਜਿਲਾ ਕਮੇਟੀ ਮੈਂਬਰ ਗੁਰਸੇਵਕ ਮਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰ ਪ੍ਰਣਾਮ ਸਿੰਘ ਖਾਰਾ, ਫਰੀਡਮ ਫਾਈਟਰ ਵਾਰਿਸ ਜਥੇਬੰਦੀ ਦੇ ਹਰਬੰਸ ਸਿੰਘ ਨਿਧੜਕ ਅਤੇ ਨੌਜਵਾਨ ਆਗੂ ਕੁਲਦੀਪ ਘਰਾਂਗਣਾ,ਅਮਨਦੀਪ ਪਰੋਚਾ ,ਆਇਸਾ ਆਗੂ ਸੁਖਜੀਤ ਰਾਮਾਨੰਦੀ ਅਤੇ ਸਾਥੀ ਸਮਸ਼ੇਰ ਸਿੰਘ ਨੇ ਸੰਬੋਧਨ ਕੀਤਾ। ਇਨਕਲਾਬੀ ਲਹਿਰ ਵਿੱਚ ਉਨਾਂ ਵੱਲੋਂ ਨਿਭਾਏ ਰੋਲ ਨੂੰ ਯਾਦ ਕੀਤਾ ਗਿਆ।












