ਲੁਧਿਆਣਾ ਜ਼ਿਲ੍ਹੇ ਦੀਆਂ ਰਜਿਸਟਰੀਆਂ ਚ ਘਪਲਾ -ਤਹਿਸੀਲਦਾਰ ਸਸਪੈਂਡ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 12 ਫਰਵਰੀ ,ਬੋਲੇ ਪੰਜਾਬ ਬਿਊਰੋ;

ਪੰਜਾਬ ਚ ਰਜਿਸਟਰੀਆਂ ਨੂੰ ਲੈ ਕੇ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਹੈ , ਜਿਸ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਦੀ ਤਹਸੀਲਦਾਰ ਵੱਲੋਂ ਨਿਜਮਾਂ ਦੀਆਂ ਧੱਜੀਆਂ ਉਡਾਉਂਦਿਆਂ ਲੁਧਿਆਣੇ ਜ਼ਿਲ੍ਹੇ ਦੀਆਂ ਗੈਰ ਕਾਨੂੰਨੀ ਕਲੋਨੀਆਂ ਦੀਆਂ ਰਜਿਸਟਰੀਆਂ  ਉਹ ਵੀ ਬਿਨਾਂ ਐਨਓਸੀ ਤੋਂ ਬਾਹਰੀ ਜਿਲੇ ਫਤਿਹਗੜ੍ਹ ਸਾਹਿਬ ਵਿੱਚ ਕਰ ਦਿੱਤੀਆਂ।  ਜਿਸਦੀ ਸੂਚਨਾ ਮਿਲਦੇ ਆਂ ਪੰਜਾਬ ਸਰਕਾਰ ਨੇ ਤਹਿਸੀਲਦਾਰ ਨੂੰ ਸਸਪੈਂਡ ਕਰਕੇ ਇਸਦੀ ਬਰੀਕੀ ਨਾਲ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ।

ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਰੈਵੀਨਿਊ ਵਿਭਾਗ ਦੇ ਨਿਯਮਾਂ  ਮੁਤਾਬਕ ਰਜਿਸਟਰੀਆਂ ਸਿਰਫ ਇੰਟਰ ਡਿਸਟਰਿਕਟ ਹੀ ਹੋ ਸਕਦੀਆਂ ਹਨ । ਪਰ ਇੱਥੇ ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਵੱਲੋ  ਲੁਧਿਆਣਾ ਜ਼ਿਲ੍ਹੇ ਦੀਆਂ 13 ਰਜਿਸਟਰੀਆਂ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ੇ ਵਿੱਚ ਕਰ ਦਿੱਤਾ ।  

ਇਹ ਵੀ ਪਤਾ ਚੱਲਾ ਹੈ ਕਿ  ਇਹ ਰਜਿਸਟਰੀਆਂ ਪੌਸ਼ ਏਰੀਏ ਲੁਧਿਆਣੇ ਦੀਆਂ ਹੋ ਨਹੀਂ ਸਕਦੀ ਹਨ ਅਤੇ ਗੈਰ ਕਾਨੂੰਨੀ ਕਲੋਨੀਆਂ ਦੇ ਕਮਰਸ਼ੀਅਲ ਰੇਟਾਂ ਦੇ ਪਲਾਟ ਹਨ , ਜਿਨਾਂ ਦੀ ਗਿਣਤੀ 13 ਦੱਸੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।