ਸ਼ਮਸ਼ਾਨਘਾਟ ‘ਚ ਹੈਰੋਇਨ ਦਾ ਧੂੰਆਂ ਖਿੱਚਦਾ ਕਾਂਗਰਸੀ ਆਗੂ ਗ੍ਰਿਫ਼ਤਾਰ- MP ਰੰਧਾਵਾ ਨਾਲ ਫੋਟੋ ਆਈ ਸਾਹਮਣੇ

ਪੰਜਾਬ

ਗੁਰਦਾਸਪੁਰ: 15 ਫਰਵਰੀ ,ਬੋਲੇ ਪੰਜਾਬ ਬਿਊਰੋ;

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਬਟਾਲਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਾਂਗਰਸ ਪਾਰਟੀ ਦੇ ਐਸ.ਸੀ. ਵਿੰਗ ਦੇ ਕਨਵੀਨਰ ਗੁਰਕੀਰਤਨ ਸਿੰਘ ਕਾਲੂ ਨੂੰ ਹੈਰੋਇਨ ਦਾ ਸੇਵਨ ਕਰਦਿਆਂ ਰੰਗੀਂ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਆਗੂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਬੈਠ ਕੇ ਨਸ਼ਾ ਕਰ ਰਿਹਾ ਸੀ।

ਥਾਣਾ ਸਦਰ ਬਟਾਲਾ ਦੇ ਏ.ਐਸ.ਆਈ. ਅਮਰੀਕ ਸਿੰਘ ਆਪਣੀ ਟੀਮ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਪਿੰਡ ਮੂਲਾ ਸੁਨਈਆਂ ਦੇ ਸ਼ਮਸ਼ਾਨਘਾਟ ਕੋਲ ਝਾੜੀਆਂ ਵਿੱਚ ਇੱਕ ਨੌਜਵਾਨ ਨੂੰ ਬੈਠਾ ਦੇਖ ਕੇ ਜਦੋਂ ਪੁਲਿਸ ਪਾਰਟੀ ਅੱਗੇ ਵਧੀ, ਤਾਂ ਦੇਖਿਆ ਕਿ ਉਹ ਨੌਜਵਾਨ 10 ਰੁਪਏ ਦੇ ਨੋਟ ਦੀ ‘ਪੰਨੀ’ ਬਣਾ ਕੇ ਹੈਰੋਇਨ ਦਾ ਧੂੰਆਂ ਖਿੱਚ ਰਿਹਾ ਸੀ। ਫੜੇ ਗਏ ਵਿਅਕਤੀ ਦੀ ਪਛਾਣ ਗੁਰਕੀਰਤਨ ਸਿੰਘ ਕਾਲੂ ਵਾਸੀ ਵਡਾਲਾ ਬਾਂਗਰ ਵਜੋਂ ਹੋਈ ਹੈ, ਜੋ ਕਾਂਗਰਸ ਪਾਰਟੀ ਦੇ ਐਸ.ਸੀ. ਵਿੰਗ ਪੰਜਾਬ ਦਾ ਕਨਵੀਨਰ ਦੱਸਿਆ ਜਾ ਰਿਹਾ ਹੈ।

ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਗੁਰਕੀਰਤਨ ਕਾਲੂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਉਹ ਗੁਰਦਾਸਪੁਰ ਦੇ ਮੌਜੂਦਾ ਮੈਂਬਰ ਪਾਰਲੀਮੈਂਟ (MP) ਸੁਖਜਿੰਦਰ ਸਿੰਘ ਰੰਧਾਵਾ ਦੇ ਬਿਲਕੁਲ ਨੇੜੇ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਫੋਟੋ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ (NDPS Act) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਮੁਲਜ਼ਮ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਦੇ ਸਬੰਧ ਕਿਹੜੇ-ਕਿਹੜੇ ਨਸ਼ਾ ਤਸਕਰਾਂ ਨਾਲ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।