ਖੂਨਦਾਨ ਦੁਨੀਆਂ ਦਾ ਸਭ ਤੋਂ ਉੱਤਮ ਦਾਨ : ਕੁਲਵੰਤ ਸਿੰਘ.

ਪੰਜਾਬ

ਪਿੰਡ ਸ਼ਿਆਮਪੁਰ ਵਿਖੇ ਸ਼ਿਵਰਾਤਰੀ ਮੌਕੇ ਲਗਾਇਆ ਗਿਆ ਵਿਸ਼ਾਲ ਖੂਨ ਦਾਨ ਕੈਂਪ.

ਵਿਧਾਇਕ ਕੁਲਵੰਤ ਸਿੰਘ ਨੇ ਸ਼ਿਆਮਪੁਰ ਵਿਖੇ ਕੀਤਾ ਜੰਝ ਘਰ ਅਤੇ ਧਰਮਸ਼ਾਲਾ ਬਣਾਉਣ ਦਾ ਐਲਾਨ.

ਮੋਹਾਲੀ 15 ਫਰਵਰੀ ,ਬੋਲੇ ਪੰਜਾਬ ਬਿਊਰੋ;

ਮੋਹਾਲੀ ਜਿਲ੍ਹੇ ‘ਚ ਪੈਂਦੇ ਪਿੰਡ ਸ਼ਿਆਮਪੁਰ ਵਿਖੇ ਨੌਜਵਾਨਾਂ ਵੱਲੋਂ ਲਗਾਏ “ਖੂਨ ਦਾਨ ਕੈਂਪ” ਵਿੱਚ ਸ਼ਿਰਕਤ ਕਰਨ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਖੂਨਦਾਨੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਖੂਨਦਾਨ ਦੁਨੀਆਂ ਦਾ ਸਭ ਤੋਂ ਉੱਤਮ ਦਾਨ ਹੈ ਇਹ ਦਾਨ ਅਜਿਹਾ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਤੌਰ ਤੇ ਹਰ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਲਈ ਖੂਨ ਦੀ ਲੋੜ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਜਦੋਂ ਵੀ ਕੋਈ ਤੁਹਾਡਾ ਨਜ਼ਦੀਕੀ ਮਰੀਜ਼ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਅਤੇ ਮਰੀਜ਼ ਨੂੰ ਖੂਨ ਦੀ ਲੋੜ ਹੁੰਦੀ ਹੈ ਤਾਂ ਅਸੀਂ ਸਭ ਇਧਰ ਉਧਰ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਮਰੀਜ਼ ਦੀ ਜਾਨ ਬਚਾ ਸਕੀਏ ਅਤੇ ਜਦੋਂ ਸਾਨੂੰ ਖੂਨ ਮਿਲਾਨੀ ਕੋਲੋਂ ਖੂਨ ਮਿਲ ਜਾਂਦਾ ਹੈ ਤਾਂ ਉਸ ਬੋਤਲ ਦੇ ਪ੍ਰਾਪਤ ਹੋਣ ਤੋਂ ਬਾਅਦ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੂੰ ਵੱਡੀ ਰਾਹਤ ਮਿਲਦੀ ਹੈ, ਅਤੇ ਇਸ ਵੇਲੇ ਸਾਨੂੰ ਉਸ ਖੂਨ ਦੀ ਇੱਕ ਬੋਤਲ ਦੀ ਕੀਮਤ ਦਾ ਪਤਾ ਲੱਗਦਾ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅੱਜ ਗੁਰਮੁਖ ਸਿੰਘ ਗੁਰਮੁਖ ਗੇਰ ਸਰਪੰਚ ਸਾਹਿਬ ਦੇ ਯਤਨਾ ਸਦਕਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਸ ਦੇ ਲਈ ਮੈਂ ਗੁਰਮੁਖ ਗਿਰ ਅਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਹਾਂ, ਉੱਥੇ ਸਾਰਿਆਂ ਦਾ ਧੰਨਵਾਦੀ ਹਾਂ, ਕਿ ਉਹ ਇਸ ਕਾਰਜ ਲਈ ਉਪਰਾਲਾ ਕਰ ਰਹੇ ਹਨ।

ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਦੇ ਸਰਪੰਚ ਗੁਰਮੁਖ ਗਿਰ ਵੱਲੋਂ ਉਹਨਾਂ ਅੱਗੇ ਇਹ ਮੰਗ ਰੱਖੀ ਗਈ ਹੈ ਕਿ ਪਿੰਡ ਦੇ ਵਿੱਚ ਜਲਦੀ ਪਿੰਡ ਦੇ ਵਿੱਚ ਦਲਿਤਾਂ ਲਈ ਧਰਮਸ਼ਾਲਾ ਅਤੇ ਜੰਝ ਘਰ ਬਣਾਈ ਜਾਵੇ, ਅਤੇ ਇਹ ਦੋਨੇ ਹੀ ਜਰੂਰੀ ਮੰਗਾਂ ਹਨ ਅਤੇ ਮੈਂ ਹਾਜ਼ਰੀਨ ਸਭ ਨੂੰ ਇਹ ਵਿਸ਼ਵਾਸ ਵਧਾਉਂਦਾ ਹਾਂ ਕਿ ਪਿੰਡ ਦੇ ਵਿੱਚ ਜਲਦੀ ਹੀ ਧਰਮਸ਼ਾਲਾ ਅਤੇ ਜੰਝ ਘਰ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਜਾਵੇਗਾ, ਉਹਨਾਂ ਕਿਹਾ ਕਿ ਪਹਿਲਾਂ ਵਿਆਹ ਕਾਰਜ ਵਾਲੇ ਦਿਨਾਂ ਵਿੱਚ ਆਂਢੀ -ਗੁਆਂਢੀ ਅਤੇ ਰਿਸ਼ਤੇਦਾਰਗਣ ਇਕੱਠੇ ਹੋ ਕੇ ਮਿਠਾਈਆਂ ਬਣਾਉਂਦੇ ਸਨ ਅਤੇ ਜਿਸ ਨਾਲ ਜਿੱਥੇ ਖਾਣ ਪੀਣ ਅਤੇ ਮਿਠਾਈਆਂ ਦੇ ਵਿੱਚ ਸ਼ੁੱਧਤਾ ਬਣੀ ਰਹਿੰਦੀ ਸੀ, ਉੱਥੇ ਆਪਸੀ ਭਾਈਚਾਰਕ ਸਾਂਝ ਵਿੱਚ ਵੀ ਹਮੇਸ਼ਾ ਬਰਕਰਾਰ ਰਹਿੰਦੀ ਸੀ ਪਰੰਤੂ ਸਮੇਂ ਦੇ ਬਦਲਣ ਨਾਲ ਅੱਜ ਮਿਠਾਈ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਸ਼ੁੱਧਤਾ ਹੀ ਮਿਲਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਬੋਨੀ ਬਣ ਕੇ ਰਹਿ ਗਈ ਹੈ, ਵੱਡੇ- ਵੱਡੇ ਮੈਰਿਜ ਪੈਲਸਾਂ ਦੇ ਵਿੱਚ ਹਰ ਕੋਈ ਸਿਰਫ ਹਾਜ਼ਰੀ ਲਗਵਾਉਣ ਦੇ ਲਈ ਸਮੇਂ ਵੱਧ ਸੀਮਾ ਤੈਅ ਕਰਕੇ ਜਾਂਦਾ ਹੈ, ਉੱਥੇ ਨਾਲ ਹੀ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਕਰਨ ਲਈ ਫਾਲਤੂ ਪੈਸਾ ਖਰਚ ਕੀਤਾ ਜਾਂਦਾ ਹੈ, ਅਤੇ ਇਸ ਦੇਖਾ -ਦੇਖੀ ਦੇ ਵਿੱਚ ਮੱਧ ਵਰਗੀ ਪਰਿਵਾਰ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਮੌਕੇ ਤੇ ਸਰਪੰਚ ਗੁਰਮੁਖ ਗਿਰ ਤੋਂ ਇਲਾਵਾ ਗੁਰਪ੍ਰੀਤ ਸਿੰਘ ਬਰਿਆਲੀ, ਡਾਕਟਰ ਕੁਲਦੀਪ ਸਿੰਘ, ਅਵਤਾਰ ਸਿੰਘ ਮੌਲੀ ਵੈਦਵਾਨ ਵੀ ਹਾਜ਼ਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।