ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲੇਆਂ ਦੀ ਪੈਰਵੀ ਵਿਚ ਦਿੱਲੀ ਕਮੇਟੀ ਪ੍ਰਬੰਧਕ ਨਾਕਾਮਯਾਬ, ਕਮਲਨਾਥ ਦਾ ਮਾਮਲਾ 6 ਮਹੀਨੇ ਲਈ ਟਲਿਆ: ਪਰਮਜੀਤ ਸਿੰਘ ਵੀਰਜੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 16 ਫਰਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚੋਂ ਇਕ ਮਾਮਲਾ ਕਾਂਗਰਸੀ ਆਗੂ ਕਮਲਨਾਥ ਨਾਲ ਸੰਬੰਧਿਤ ਹੈ ਓਸ ਸਮੇਂ ਗੁਰਦੁਆਰਾ ਰਕਾਬ ਗੰਜ ਸਾਹਿਬ ‘ਤੇ ਹਮਲਾ ਕਰਨ ਵਾਲੇ ਦੰਗਾਕਾਰੀਆਂ ਦੀ ਭੀੜ ਦੀ ਓਹ ਅਗਵਾਈ ਕਰ ਰਿਹਾ ਸੀ। ਅਦਾਲਤ ਵਿਚ ਦਾਖਿਲ ਕੀਤੀ ਗਈ ਇਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦੋ ਸਿੱਖਾਂ, ਇੰਦਰਜੀਤ ਸਿੰਘ ਅਤੇ ਮਨਮੋਹਨ ਸਿੰਘ ਨੂੰ ਕਥਿਤ ਤੌਰ ‘ਤੇ ਕਮਲਨਾਥ ਦੀ ਅਗਵਾਈ ਵਾਲੀ ਭੀੜ ਦੁਆਰਾ ਗੁਰਦੁਆਰੇ ਦੇ ਅਹਾਤੇ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ। ਸਬੂਤਾਂ ਦੀ ਘਾਟ ਕਾਰਨ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ ਤੇ ਕਮਲਨਾਥ ਦਾ ਨਾਮ ਕਦੇ ਵੀ ਐਫਆਈਆਰ ਵਿੱਚ ਨਹੀਂ ਲਿਆ ਗਿਆ ਸੀ। ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਇਹ ਇਕ ਅਤਿ ਗੰਭੀਰ ਮਾਮਲਾ ਸੀ ਜਿਸਦੀ ਪੈਰਵੀ ਕਰਣ ਵਿਚ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਨਾਕਾਮਯਾਬ ਸਾਬਿਤ ਹੋ ਰਹੇ ਹਨ । ਅਦਾਲਤ ਵਲੋਂ ਦਿੱਲੀ ਸਰਕਾਰ ਨੂੰ ਇਸ ਮਾਮਲੇ ਵਿਚ ਬੀਤੀ 15 ਜਨਵਰੀ ਤਕ ਸਟੇਟਸ ਰਿਪੋਰਟ ਦਾਖਿਲ ਕਰਣ ਲਈ ਕਿਹਾ ਗਿਆ ਸੀ ਪਰ ਅਦਾਲਤ ਅੰਦਰ ਕੁਝ ਹੋਰ ਸਮੇਂ ਦੀ ਮੰਗ ਕਰਣ ਨਾਲ ਸਟੇਟਸ ਰਿਪੋਰਟ ਦਾਖਿਲ ਨਹੀਂ ਕੀਤੀ ਗਈ ਉਪਰੰਤ ਅਦਾਲਤ ਵਲੋਂ ਅਗਲੀ ਸੁਣਵਾਈ ਲਈ ਜੁਲਾਈ ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਕਿਉਕਿ ਪਟੀਸ਼ਨਕਰਤਾ ਖੁਦ ਅਦਾਲਤ ਅੰਦਰ ਪੇਸ਼ ਹੀ ਨਹੀਂ ਹੋ ਰਿਹਾ ਹੈ । ਵੀਰਜੀ ਨੇ ਕਿਹਾ ਇਥੇ ਵਿਚਾਰਣਯੋਗ ਹੈ ਕਿ ਕਮੇਟੀ ਪ੍ਰਬੰਧਕਾਂ ਨੇ ਮਾਮਲੇ ਦੀ ਗੰਭੀਰਤਾ ਅਤੇ ਕਤਲੇਆਮ ਪੀੜੀਤਾਂ ਦੇ ਦਰਦ ਨੂੰ ਸਮਝਿਆ ਹੁੰਦਾ ਤਦ ਸਭ ਤੋਂ ਪਹਿਲਾਂ ਕਮਲਨਾਥ ਨੂੰ ਕਾਨੂੰਨੀ ਸ਼ਿਕੰਜੇ ਹੇਠ ਲਿਆਣ ਲਈ ਓਸ ਦਾ ਨਾਮ ਐਫਆਈਆਰ ਵਿਚ ਦਰਜ਼ ਕਰਵਾਉਣਾ ਚਾਹੀਦਾ ਸੀ ਤੇ ਨਾਲ ਹੀ ਮਾਮਲੇ ਦੇ ਗਵਾਹਾਂ ਦੀ ਸਾਰ ਸੰਭਾਲ ਲਈ ਹੱਲ ਹੀਲਾ ਵਰਤਿਆ ਜਾਣਾ ਚਾਹੀਦਾ ਸੀ, ਪਰ ਮੌਜੂਦਾ ਪ੍ਰਬੰਧਕਾਂ ਵਲੋਂ ਇੰਨ੍ਹਾ ਮਾਮਲਿਆਂ ਅੰਦਰ ਸੁਹਿਰਦਤਾ ਨਹੀਂ ਦਿਖਾਈ ਗਈ ਤੇ ਸਿਰਫ ਦਿਖਾਵੇ ਲਈ ਕੇਸ ਲੜ ਰਹੇ ਵਾਲੀ ਨੀਤੀ ਅਪਣਾਈ ਰਖੀ ਜਿਸ ਸਦਕਾ ਸੱਜਣ ਕੁਮਾਰ ਵੀ ਇਕ ਕੇਸ ਵਿੱਚੋਂ ਬਰੀ ਹੋਣ ਵਿਚ ਕਾਮਯਾਬ ਹੋ ਗਿਆ ਤੇ ਬਲਵਾਨ ਖੋਖਰ ਵੀ ਪੈਰੋਲਾ/ਫਰਲੋ ਰਾਹੀਂ ਰਾਮ ਰਹੀਮ ਵਾਂਗ ਜੇਲ੍ਹ ਤੋਂ ਅੰਦਰ ਬਾਹਰ ਦੇ ਗੇੜੇ ਮਾਰ ਰਿਹਾ ਹੈ । ਉਨ੍ਹਾਂ ਕਿਹਾ ਜ਼ੇਕਰ ਇਹੋ ਹਾਲਾਤ ਰਹੇ ਤਾਂ ਸਾਨੂੰ ਖਦਸ਼ਾ ਹੈ ਕਿ ਸੱਜਣ ਕੁਮਾਰ ਵੀ ਜਲਦ ਪੈਰੋਲ/ ਫਰਲੋ ਲੈ ਕੇ ਜੇਲ੍ਹ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲ ਸਕਦਾ ਹੈ, ਜ਼ੇਕਰ ਇਹ ਭਾਣਾ ਵਾਪਰ ਗਿਆ ਤਾਂ ਮੌਜੂਦਾ ਕਮੇਟੀ ਦੇ ਪ੍ਰਬੰਧਕ ਜੋ ਵਾਰ ਵਾਰ ਕਹਿੰਦੇ ਹਨ ਅਸੀਂ 84 ਦੇ ਹਰ ਕਾਤਲਾਂ ਨੂੰ ਜੇਲ੍ਹ ਅੰਦਰ ਡੱਕ ਕੇ ਦਿਖਾਵਾਂਗੇ, ਪੰਥ ਲਈ ਬਹੁਤ ਵਡੀ ਸ਼ਰਮਿੰਦਗੀ ਵਾਲੀ ਗੱਲ ਹੋਵੇਗੀ । ਅੰਤ ਵਿਚ ਕਿਹਾ ਮੌਜੂਦਾ ਪ੍ਰਬੰਧਕ ਹਰ ਫਰੰਟ ਤੇ ਨਾਕਾਮਯਾਬ ਸਾਬਿਤ ਹੋਏ ਹਨ ਭਾਵੇਂ ਓਹ ਬੰਦੀ ਸਿੰਘਾਂ ਦਾ ਮਸਲਾ ਹੋਵੇ, ਭਾਵੇਂ ਸਕੂਲ ਕਾਲਜਾਂ ਵਿਚ ਕੰਮ ਕਰਦੇ ਅਧਿਆਪਕਾਂ ਦੀ ਤਨਖਾਹ ਦੇਣ ਦਾ ਮਸਲਾ ਹੋਵੇ, ਭਾਵੇਂ 84 ਦੇ ਦੋਸ਼ੀ ਕਾਤਲਾਂ ਨੂੰ ਸਜ਼ਾ ਦਿਵਾਉਣ ਦਾ ਹੋਵੇ, ਭਾਵੇਂ ਧਰਮ ਪ੍ਰਚਾਰ ਦਾ ਹੋਵੇ ਓਹ ਕਿੱਥੇ ਵੀ ਪੰਥ ਲਈ ਸਨਮਾਨਜਨਕ ਕੌਈ ਵੀ ਕਾਰਜ ਨਹੀਂ ਕਰ ਸਕੇ ਹਨ ਜਦਕਿ ਓਹ ਕੇਂਦਰ ਅਤੇ ਦਿੱਲੀ ਸਰਕਾਰ ਨਾਲ ਆਪਣੀਆਂ ਨੇੜਤਾ ਦਸਦੇ ਰਹਿੰਦੇ ਹਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।