ਪਟਿਆਲਾ : ਖੇਤ ‘ਚ ਲੱਗੇ ਮਟਰ ਖਾਣ ਤੋਂ ਬਾਅਦ ਨਾਬਾਲਗ ਲੜਕੀ ਦੀ ਮੌਤ, ਪਿਓ ਦੀ ਵੀ ਤਬੀਅਤ ਵਿਗੜੀ 

ਚੰਡੀਗੜ੍ਹ ਪੰਜਾਬ

ਪਟਿਆਲਾ, 17 ਫਰਵਰੀ, ਬੋਲੇ ਪੰਜਾਬ ਬਿਊਰੋ :

ਪਟਿਆਲਾ ਦੇ ਸਮਾਣਾ ਵਿਖੇ ਖੇਤ ‘ਚ ਲੱਗੇ ਮਟਰ ਖਾਣ ਤੋਂ ਬਾਅਦ ਇੱਕ ਨਾਬਾਲਗ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰਾਚੀ ਦੇਵੀ (16) ਵਜੋਂ ਹੋਈ ਹੈ, ਜੋ ਕਿ ਸਾਧਨਪੁਰ ਪਿੰਡ ਦੀ ਰਹਿਣ ਵਾਲੀ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਪ੍ਰਾਚੀ ਆਪਣੇ ਪਿਤਾ ਨਾਲ ਖੇਤ ਵਿੱਚ ਮਟਰ ਤੋੜ ਰਹੀ ਸੀ। ਇਸ ਦੌਰਾਨ ਉਸ ਨੇ ਕੁਝ ਮਟਰ ਖਾ ਲਏ।

ਕੁਝ ਸਮੇਂ ਬਾਅਦ, ਉਸਨੂੰ ਉਲਟੀਆਂ ਆਉਣ ਲੱਗੀਆਂ ਅਤੇ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਗਈ। ਉਸਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਮ੍ਰਿਤਕਾ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਸਨੇ ਵੀ ਖੇਤ ਵਿੱਚ ਉਹੀ ਮਟਰ ਖਾਧੇ ਸਨ ਅਤੇ ਬਾਅਦ ਵਿੱਚ ਉਸ ਨੂੰ ਉਲਟੀਆਂ ਲੱਗੀਆਂ ਸਨ। ਸ਼ੱਕ ਹੈ ਕਿ ਇਹ ਘਟਨਾ ਖੇਤ ਵਿੱਚ ਕੀਟਨਾਸ਼ਕ ਛਿੜਕਾਅ ਕਾਰਨ ਹੋਈ ਹੋ ਸਕਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।