ਚੰਡੀਗੜ੍ਹ,17, ਫਰਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ (ਰਜਿ) ਪੰਜਾਬ ਦੀ ਪੈਨਲ ਮੀਟਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਨੀਲਕੰਠ ਆਵਾਡ੍ਹ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਭੁੱਲਰ, ਜਨਰਲ ਸਕੱਤਰ ਹਰਪ੍ਰੀਤ ਸਿੰਘ ਰਾਜੀਆ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਵਿਭਾਗੀ ਮੁਖੀ ਡਾ. ਸਈਅਦ ਸਹਿਰਸ਼ ਅਸਗਰ ਅਤੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਸ਼੍ਰੀ ਪੁਨੀਤ ਗਰਗ ਮੌਜੂਦ ਸਨ। ਮੀਟਿੰਗ ਵਿੱਚ ਆਊਟਸੋਰਸ ਮੁਲਾਜ਼ਮਾਂ ਦੀ ਭਲਾਈ ਹਿੱਤ ਬਣਾਈ ਗਈ ਪਾਲਿਸੀ ਲਾਗੂ ਕਰਨ, ਫੀਲਡ ਤੇ ਦਫ਼ਤਰੀ ਸਟਾਫ਼
ਦੀਆਂ ਤਨਖਾਹਾਂ ਵਿੱਚ ਵਾਧਾ ਕਰਨ, ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਹਵਾਲੇ ਨਾ ਕਰਨ, ਨਵੇਂ ਕਿਰਤ ਰੇਟ ਲਾਗੂ ਕਰਨ ਅਤੇ ਬਣਦਾ ਏਰੀਅਰ ਤੁਰੰਤ ਦੇਣ, ਬਤੌਰ ਨੋਡਲ ਅਫ਼ਸਰ ਡੀ.ਸੀ ਦਫ਼ਤਰਾਂ ਵਿੱਚ ਸੇਵਾਵਾਂ ਕਰਦੇ ਆਊਟਸੋਰਸ ਮੁਲਾਜ਼ਮਾਂ ਦਾ ਡਾਟਾ ਇਕੱਠਾ ਕਰਨ, ਆਊਟਸੋਰਸ ਡਰਾਈਵਰ ਮੁਲਾਜ਼ਮਾਂ ਨੂੰ ਓਵਰ ਟਾਈਮ ਦੀ ਅਦਾਇਗੀ ਕਰਨ, 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਆਊਟਸੋਰਸ ਮੁਲਾਜ਼ਮਾਂ ਵਰਗੀਆਂ ਤਮਾਮ ਮੰਗਾਂ ਉੱਪਰ ਸਕਰਾਤਮਕ ਚਰਚਾ ਹੋਈ ।, ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਕੱਚੇ ਕਾਮਿਆਂ ਸਬੰਧੀ ਪੋਲਸੀ ਦਾ ਡਰਾਫਟ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ , ਜਿਸ ਤੇ ਸਰਕਾਰ ਵੱਲੋਂ ਅੰਤਿਮ ਫੈਸਲਾ ਲੈਣਾ ਹੈ, ਉਹਨਾਂ ਮੀਟਿੰਗ ਦੌਰਾਨ ਭਰੋਸਾ ਦਿੱਤਾ ਕਿ ਸਬੰਧਤ ਵਿਭਾਗ ਨੇ ਕੱਚੇ ਕਾਮਿਆਂ ਦੇ ਹੱਕ ਵਿੱਚ ਹੀ ਸਰਕਾਰ ਨੂੰ ਹਾਂ ਪੱਖੀ ਰਿਪੋਰਟ ਭੇਜੀ ਹੈ, ਮੀਟਿੰਗ ਵਿੱਚ ਕਾਮਿਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ,ਕਿਰਤ ਵਿਭਾਗ ਦੇ ਨੋਟੀਫਿਕੇਸ਼ਨ ਮੁਤਾਬਕ ਉਸੇ ਸਮੇਂ ਤਨਖਾਹਾਂ ਵਿੱਚ ਵਾਧਾ ਕਰਨ ਦੇ ਆਦੇਸ਼ ਦਿੱਤੇ ਗਏ। ਮੀਟਿੰਗ ਦੌਰਾਨ ਮੰਗਾਂ ਤੇ ਹੋਈ ਚਰਚਾ ਦੀ ਪ੍ਰੋਸੀਡਿੰਗ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੀਟਿੰਗ ਵਿੱਚ ਬਿੰਦਰ ਸਿੰਘ ਜਿੰਦ, ਦਲਵੀਰ ਸਿੰਘ ਦੁਰਾਲੀ, ਹਰਜੀਤ ਸਿੰਘ ਸੈਣੀ ਅਤੇ ਤੇਜਿੰਦਰਪਾਲ ਸਿੰਘ ਮੁਹਾਲੀ ਸ਼ਾਮਿਲ ਹੋਏ।












