ਬਰਖਾਸਤ ਪੁਲਿਸ ਕਰਮਚਾਰੀ ਅਤੇ ਫੌਜੀ ਜਵਾਨ ਸਮੇਤ 6 ਗ੍ਰਿਫਤਾਰ, ਹੈਰੋਇਨ, ਹਥਿਆਰ, ਥਾਰ ਅਤੇ XUV ਬਰਾਮਦ

ਪੰਜਾਬ

ਫਰੀਦਕੋਟ, 22 ਫਰਵਰੀ ,ਬੋਲੇ ਪੰਜਾਬ ਬਿਊਰੋ;

ਫਰੀਦਕੋਟ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ 2 ਮਹੀਨਿਆਂ ਦੀ ਜੇਲ੍ਹ-ਆਧਾਰਿਤ ਨਿਗਰਾਨੀ ਤੋਂ ਬਾਅਦ ਇੱਕ ਸੁਚੱਜੇ ਢੰਗ ਨਾਲ ਚੱਲ ਰਹੇ ਹੈਰੋਇਨ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। 1 ਫੌਜ ਦੇ ਜਵਾਨ ਅਤੇ 1 ਬਰਖਾਸਤ ਪੁਲਿਸ ਕਰਮਚਾਰੀ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਅਤੇ 4.8 ਕਿੱਲੋ ਹੈਰੋਇਨ, ਇੱਕ ਹਥਿਆਰ ਅਤੇ ਇੱਕ ਥਾਰ ਅਤੇ XUV ਵਾਹਨ ਬਰਾਮਦ ਕੀਤਾ ਗਿਆ।

ਗ੍ਰਿਫ਼ਤਾਰ ਦੋਸ਼ੀ ਕਈ NDPS ਮਾਮਲਿਆਂ ਵਿੱਚ ਵੀ ਸ਼ਾਮਲ ਰਹੇ ਹਨ। ਮਾਮਲੇ ਸਬੰਧੀ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਅੱਗੇ-ਪਿੱਛੇ ਦੇ ਸੰਬੰਧਾਂ ਦੀ ਜਾਂਚ ਲਈ ਤਫ਼ਤੀਸ਼ ਜਾਰੀ ਹੈ।

ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਜਾਰੀ ਰੱਖਦਿਆਂ ਸੂਬੇ ਵਿੱਚ ਅਮਨ-ਚੈਨ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।