ਪਿੰਡ ਹਵਾਰਾ ਕਲਾਂ ਵਿਖ਼ੇ “ਇਤਹਾਸ ਬੱਬਰ ਖ਼ਾਲਸਾ” ਭਾਗ ਤੀਜਾ ਅਤੇ ਚੋਥਾ ਕੀਤਾ ਗਿਆ ਲੋਕ ਅਰਪਣ

ਨੈਸ਼ਨਲ ਪੰਜਾਬ

ਨਵੀਂ ਦਿੱਲੀ 22 ਫਰਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਬੀਤੇ ਦਿਨੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ ਹਵਾਰਾ ਕਲਾਂ ਜ਼ਿਲਾ ਫਤਹਿਗੜ ਸਾਹਿਬ ਵਿਖੇ ਹੋਏ ਚੜਦੀ ਕਲਾ ਨਾਲ ਪੰਥਕ ਸਮਾਗਮ ਵਿੱਚ ਪੰਥ ਦੇ ਮਹਾਨ ਵਿਦਵਾਨ ਮਹਾਨ ਲੇਖਕ ਭਾਈ ਕਰਮਜੀਤ ਸਿੰਘਾ ਸਿੱਖਾਵਾਲਾ ਜਰਮਨ ਦੀ ਲਿਖੀ ਕਿਤਾਬ “ਇਤਹਾਸ ਬੱਬਰ ਖ਼ਾਲਸਾ“ ਦਾ ਤੀਜਾ ਅਤੇ ਚੌਥਾ ਭਾਗ ਲੋਕ ਅਰਪਣ ਕੀਤਾ ਗਿਆ । ਜਲਾਵਤਨੀ ਆਗੂ ਭਾਈ ਰੇਸ਼ਮ ਸਿੰਘ ਬੱਬਰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕਿਤਾਬ ਰਲੀਜ ਕਰਨ ਵਾਲੇ ਪੰਥਕ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ, ਸੁਤੰਤਰ ਅਕਾਲੀ ਦੱਲ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਹੌਲੀ, ਪ੍ਰੋਫੈਸਰ ਅਮਰਪ੍ਰੀਤ ਸਿੰਘ ਪਜਕੋਹਾ, ਸਰਦਾਰ ਜਸਵੰਤ ਸਿੰਘ ਸਿੱਧੂਪੁਰ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੀ ਏ ਸਰਦਾਰ ਗੁਰਜੰਟ ਸਿੰਘ ਕੱਟੂ ਸਮੇਤ ਹੋਰ ਆਗੂ ਸ਼ਾਮਲ ਹਨ । ਉਨ੍ਹਾਂ ਕਿਹਾ ਇਸ ਕਿਤਾਬ ਵਿੱਚ ਮੌਜੂਦਾ ਪੰਥਕ ਸੰਘਰਸ਼ ਵਿੱਚ ਬੱਬਰ ਖ਼ਾਲਸਾ ਵੱਲੋਂ ਨਿਭਾਏ ਗਏ ਰੋਲ ਦੀ ਭਰਭੂਰ ਜਾਣਕਾਰੀ ਦਿੱਤੀ ਗਈ ਹੈ । ਹਰ ਸਿੱਖ ਨੁੰ ਇਹ ਕਿਤਾਬ ਪੜਨੀ ਚਾਹੀਦੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਰਕਾਰੀ ਜਬਰ ਦੇ ਵਿਰੁੱਧ ਬੱਬਰ ਖ਼ਾਲਸਾ ਦੇ ਯੋਧਿਆ ਨੇ ਕਿਵੇ ਹਿੱਕਾ ਡਾਹ ਕੇ ਜੰਗਾਂ ਲੜੀਆਂ ਹਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।