ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ……ਵਿਧਾਇਕ ਕੁਲਵੰਤ ਸਿੰਘ ਹੋਰਾਂ ਕੀਤੀ ਹਲਕਾ ਮੋਹਾਲੀ ਤੋਂ 6ਵੀਂ ਬੱਸ ਰਵਾਨਾ

ਪੰਜਾਬ

ਵਿਧਾਇਕ ਕੁਲਵੰਤ ਸਿੰਘ ਕਿਹਾ : 117 ਵਿਧਾਨ ਸਭਾ ਹਲਕਿਆਂ ਚੋਂ ਹਰ ਤੀਸਰੇ ਦਿਨ ਤੀਰਥ ਯਾਤਰਾ ਲਈ ਸ਼ਰਧਾਲੂ ਹੋ ਰਹੇ ਨੇ ਰਵਾਨਾ.

  ਮੋਹਾਲੀ 23 ਫਰਵਰੀ ,ਬੋਲੇ ਪੰਜਾਬ ਬਿਊਰੋ : 
 ਵਿਧਾਨ ਸਭਾ ਹਲਕਾ ਮੋਹਾਲੀ ਤੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਦੇ ਤਹਿਤ 6ਵੀਂ  ਬਸ ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਸੈਕਟਰ- 66 ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ  ਗਈ, ਇਸ ਮੌਕੇ ਤੇ ਹਲਕਾ ਕੁਆਰਡੀਨੇਟਰ ਅਤੇ ਸਟੇਟ ਐਵਾਰਡੀ- ਫੂਲਰਾਜ ਸਿੰਘ,ਮਨਜੀਤ ਸਿੰਘ -ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ   , ਗੋਪਾਲ ਸ਼ਰਮਾਂ ਪ੍ਰਧਾਨ ਮੰਦਰ ਕਮੇਟੀ,  ਅਰੁਣ ਗੋਇਲ- ਬਲਾਕ ਪ੍ਰਧਾਨ, ਸਾਬਕਾ ਕੌਂਸਲਰ- ਰਜਨੀ ਗੋਇਲ, ਕ੍ਰਿਸ਼ਨ ਲਾਲ ਕਪੂਰ, ਪਿਤੰਬਰ ਜੀ ਵੀ ਹਾਜ਼ਰ ਸਨ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਬੱਸ ਯੋਜਨਾ ਦੇ ਤਹਿਤ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਹਰ ਤੀਸਰੇ ਦਿਨ ਇੱਕ ਬੱਸ ਸ਼ਰਧਾਲੂਆਂ ਦੀ  ਤੀਰਥ ਯਾਤਰਾ ਲਈ ਰਵਾਨਾ ਹੋ ਰਹੀ ਹੈ, ਸ਼ਰਧਾਲੂਆਂ ਦੇ ਆਉਣ- ਜਾਣ,ਰਹਿਣ ਅਤੇ ਖਾਣ ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਅਤੇ ਸ਼ਰਧਾਲੂਆਂ ਦੇ ਨਾਲ ਇੱਕ ਗਾਈਡ ਅਤੇ ਇੱਕ ਮੈਡੀਕਲ ਅਫਸਰ ਵੀ ਹਰ ਵੇਲੇ ਮੌਜੂਦ ਰਹਿੰਦਾ ਹੈ, ਇਸ ਗੱਲ ਦੇ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੂਬੇ ਦੇ ਲੋਕਾਂ ਲਈ ਇਸ ਯੋਜਨਾ ਦਾ ਆਗਾਜ਼ ਕੀਤਾ ਹੈ, ਉਹਨਾਂ ਕਿਹਾ ਕਿ ਅੱਜ ਮੋਹਾਲੀ ਵਿਧਾਨ ਸਭਾ ਹਲਕੇ ਤੋਂ  ਸ਼ਰਧਾਲੂਆਂ ਦੀ ਬਸ ਰਵਾਨਾ ਕੀਤੀ ਗਈ ਹੈ, ਇਸ ਦੇ ਲਈ ਤੀਰਥ ਯਾਤਰਾ ਤੇ ਜਾ ਰਹੇ ਸਾਰੇ ਸ਼ਰਧਾਲੂ ਵਧਾਈ ਦੇ ਪਾਤਰ ਹਨ, ਅਤੇ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਜੋ -ਜੋ ਵੀ ਮਨੋਕਾਮਨਾਵਾਂ ਲੈ ਕੇ ਸ਼ਰਧਾਲੂਗਣ ਤੀਰਥ ਯਾਤਰਾ ਤੇ ਜਾ ਰਹੇ ਹਨ,ਪਰਮਾਤਮਾ ਉਹਨਾਂ ਦੀਆਂ ਆਸਾਂ ਨੂੰ ਬੂਰ ਪਾਵੇ, 
ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਆਮ ਤੌਰ ਤੇ ਲੋਕਾਂ ਨੂੰ ਯਾਤਰਾ ਦੇ ਲਈ ਪੈਸੇ ਦਾ ਪ੍ਰਬੰਧ ਤਾਂ  ਕਰ ਹੀ ਲਿਆ ਜਾਂਦਾ ਹੈ। ਪ੍ਰੰਤੂ ਇਸ ਵਧੀਆ ਮਾਹੌਲ ਦੇ ਵਿੱਚ, ਸੰਗਤੀ ਰੂਪ ਦੇ ਵਿੱਚ ਇਕੱਠੇ ਯਾਤਰਾ ਤੇ ਜਾਣਾ, ਦੋ- ਤਿੰਨ ਦਿਨ ਇਕੱਠੇ ਰਹਿ ਕੇ ਇਹੋ ਲੋਕੀ ਜਿਹੜੇ ਇੱਕ ਦੂਸਰੇ ਨੂੰ ਕਈ ਵਾਰੀ ਜਾਣਦੇ ਵੀ ਨਹੀਂ ਹੁੰਦੇ, ਪਰਿਵਾਰ ਬਣ ਕੇ ਵਾਪਸ ਪਰਤਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਪਹਿਲਾਂ ਦੇ ਮੁਕਾਬਲੇਤਨ ਹੋਰ ਮਜਬੂਤ ਹੁੰਦੀ ਹੈ। ਅਤੇ ਬਿਨਾਂ ਸ਼ੱਕ ਇਹ ਤੀਰਥ ਬਸ ਯਾਤਰਾ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੋ  ਨਿਬੜੀ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਭਰ ਵਿੱਚ  ਲੋਕਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਦੀ ਸਿਹਤ ਬੀਮਾ  ਯੋਜਨਾ ਦੇ ਤਹਿਤ ਕਾਰਡ ਬਣਾਉਣ ਦੇ ਲਈ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਅਤੇ ਜਗ੍ਹਾ- ਜਗ੍ਹਾ ਤੇ ਕੈਂਪ ਲਗਾਏ ਗਏ ਹਨ, ਤਾਂ ਕਿ ਇਸ ਪ੍ਰਕਿਰਿਆ ਨੂੰ ਜਲਦੀ ਤੋਂ  ਜਲਦੀ ਨੇਪਰੇ ਚਾੜ ਕੇ ਲੋਕੀ ਇਸ ਯੋਜਨਾ ਦਾ ਲਾਭ ਉਠਾ ਸਕਣ, ਉਹਨਾਂ ਕਿਹਾ ਕਿ ਇਸ  ਯੋਜਨਾ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ, ਸਮਰਥਕਾਂ ਦੇ ਵੱਲੋਂ ਵੀ  ਸ਼ਹਿਰਾਂ ਦੇ ਵੱਖ - ਵੱਖ ਵਾਰਡਾਂ ਅਤੇ ਪਿੰਡਾਂ ਦੇ ਵਿੱਚ ਵਿਸਥਾਰਤ ਰਿਪੋਰਟ ਤਿਆਰ ਕਰਕੇ ਸੰਬੰਧਿਤ ਵਿਭਾਗ ਨੂੰ ਸੌਂਪੀ ਜਾ ਰਹੀ ਹੈ, ਉਹਨਾਂ ਕਿਹਾ ਕਿ ਸੂਬੇ ਨੂੰ ਹਰਿਆ ਰੰਗਲਾ ਪੰਜਾਬ ਬਣਾਉਣ ਦੇ ਲਈ  ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।