ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ‘ਅਨਸਟੌਪੇਬਲ ਹਰ’ ਵਿੱਚ ਦੌੜੇਗਾ ਸਿਟੀ ਬਿਊਟੀਫੁੱਲ

ਚੰਡੀਗੜ੍ਹ ਪੰਜਾਬ

ਐਨਐਮਆਈਐਮਐਸ ਕੈਂਪਸ ਵਿੱਚ ਪਹੁੰਚਣਗੇ ਇੱਕ ਹਜ਼ਾਰ ਭਾਗੀਦਾਰ


ਚੰਡੀਗੜ੍ਹ 23 ਫਰਵਰੀ ,ਬੋਲੇ ਪੰਜਾਬ ਬਿਊਰੋ;

ਸ੍ਰੀ ਵਿਲੇ ਪਾਰਲੇ ਕੇਲਾਵਾਨੀ ਮੰਡਲ ਦੇ ਨਰਸੀ ਮੋਨਜੀ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ 8 ਮਾਰਚ ਨੂੰ ਐਨਐਮਆਈਐਮਐਸ ਕੈਂਪਸ ਵਿੱਚ ਚੌਥੀ ਹਾਫ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸਾਲ, ਥੀਮ “ਅਨਸਟੋਪੇਬਲ ਹਰ” ਹੋਵੇਗੀ।
ਸੋਮਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਐਨਐਮਆਈਐਮਐਸ ਦੀ ਪ੍ਰੋਫੈਸਰ (ਡਾ.) ਜਯੋਤਸਨਾ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੋਜਿਤ ਇਸ ਮੈਰਾਥਨ ਦਾ ਮੁੱਖ ਉਦੇਸ਼ ਔਰਤਾਂ ਦੀ ਲੀਡਰਸ਼ਿਪ ਸਮਰੱਥਾ, ਸਸ਼ਕਤੀਕਰਨ ਦੀ ਭਾਵਨਾ ਦਾ ਜਸ਼ਨ ਮਨਾਉਣਾ ਅਤੇ ਤਬਦੀਲੀ ਲਿਆਉਣ ਦੀ ਭੂਮਿਕਾ ‘ਤੇ ਜ਼ੋਰ ਦੇਣਾ ਹੈ।


ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਐਨਐਮਆਈਐਮਐਸ ਹਾਫ ਮੈਰਾਥਨ 2026 ਵਿੱਚ ਚੰਡੀਗੜ੍ਹ ਟ੍ਰਾਈਸਿਟੀ ਦੇ 1,000 ਤੋਂ ਵੱਧ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਜਿਸ ’ਚ ਤਿੰਨ ਦੌੜ ਸ਼੍ਰੇਣੀਆਂ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਖੁੱਲ੍ਹੀਆਂ ਹਨ, ਜਿਨ੍ਹਾਂ ’ਚ 21.1 ਕਿਲੋਮੀਟਰ ਹਾਫ ਮੈਰਾਥਨ, 10 ਕਿਲੋਮੀਟਰ ਦੌੜ ਅਤੇ 5 ਕਿਲੋਮੀਟਰ ਦੌੜ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਦੌਰਾਨ ਮਹਿਲਾ ਪੱਤਰਕਾਰਾਂ ਨੂੰ ਉਨ੍ਹਾਂ ਦੇ ਪਤੀ ਜਾਂ ਪਰਿਵਾਰ ਦੇ ਕਿਸ ਇੱਕ ਮੈਂਬਰ ਨਾਲ ਮੁਫ਼ਤ ਐਂਟਰੀ ਮਿਲੇਗੀ। ਇਸੇ ਤਰ੍ਹਾਂ, ਪੁਰਸ਼ ਪੱਤਰਕਾਰ ਸਿਰਫ਼ ਤਾਂ ਹੀ ਹਿੱਸਾ ਲੈ ਸਕਣਗੇ ਜੇਕਰ ਉਨ੍ਹਾਂ ਦੇ ਜੀਵਨ ਸਾਥੀ ਜਾਂ ਪਰਿਵਾਰਕ ਮਹਿਲਾ ਮੈਂਬਰ ਹੋਵੇਗੀ। ਇਸ ਮੈਰਾਥਨ ਦੇ ਜੇਤੂਆਂ ਨੂੰ ਇੱਕ ਲੱਖ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਜਾਣਗੇ।
ਪ੍ਰੋ. (ਡਾ.) ਜਯੋਤਸਨਾ ਸਿੰਘ ਨੇ ਕਿਹਾ ਕਿ ਹਾਫ ਮੈਰਾਥਨ ਸਿਰਫ਼ ਇੱਕ ਸਪੋਰਟਸ ਈਵੈਂਟ ਨਹੀਂ ਹੈ, ਸਗੋਂ ਇੱਕ ਉਦੇਸ਼ ਨਾਲ ਇੱਕ ਸਾਲਾਨਾ ਮੂਵਮੈਂਟ ਹੈ, ਅਤੇ ਹਰ ਸਾਲ ਇਹ ਇੱਕ ਸਮਾਜਿਕ ਉਦੇਸ਼ ਨੂੰ ਸਮਰਪਿਤ ਹੁੰਦੀ ਹੈ। “ਅਨਸਟੌਪੇਬਲ ਹਰ” ਹਰ ਉਸ ਔਰਤ ਨੂੰ ਇੱਕ ਟ੍ਰਿਬਿਊਟ ਹੈ ਜੋ ਉਮੀਦਾਂ ਅਤੇ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਦੀ ਹੈ ਅਤੇ ਹਰ ਖੇਤਰ ਵਿੱਚ ਰੁਕਾਵਟਾਂ ਨੂੰ ਤੋੜਦੀ ਰਹਿੰਦੀ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।