ਲੁਧਿਆਣਾ ਤੋਂ ਬਿਹਾਰ ਜਾ ਰਹੀ ਡਬਲ-ਡੈਕਰ ਬੱਸ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਪਲਟੀ, 5 ਲੋਕਾਂ ਦੀ ਮੌਤ 45 ਜ਼ਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਲੁਧਿਆਣਾ/ਲਖਨਊ, 24 ਫ਼ਰਵਰੀ, ਬੋਲੇ ਪੰਜਾਬ ਬਿਊਰੋ :

ਲੁਧਿਆਣਾ ਤੋਂ ਬਿਹਾਰ ਜਾ ਰਹੀ ਇਕ ਡਬਲ-ਡੈਕਰ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਲਖਨਊ ਦੇ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਇੱਕ ਡਬਲ-ਡੈਕਰ ਬੱਸ ਪਲਟ ਗਈ। ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 45 ਜ਼ਖਮੀ ਹੋ ਗਏ।

28 ਜ਼ਖਮੀਆਂ ਨੂੰ ਐਸਜੀਪੀਜੀਆਈ ਦੇ ਐਪੈਕਸ ਟਰਾਮਾ ਸੈਂਟਰ ਭੇਜਿਆ ਗਿਆ। ਇਨ੍ਹਾਂ ਵਿੱਚ ਸੱਤ ਬੱਚੇ, 12 ਪੁਰਸ਼ ਅਤੇ ਨੌਂ ਔਰਤਾਂ ਸ਼ਾਮਲ ਹਨ। ਹਾਦਸੇ ਤੋਂ ਬਾਅਦ ਡਰਾਈਵਰ ਅਤੇ ਕਲੀਨਰ ਬੱਸ ਛੱਡ ਕੇ ਭੱਜ ਗਏ।

ਮ੍ਰਿਤਕਾਂ ਵਿੱਚ ਬੀਰੇਂਦਰ (30), ਅੰਜਲੀ (8), ਅਤੇ ਪ੍ਰਿਯਾਂਸ਼ੂ (15), ਇੱਕ ਛੇ ਸਾਲਾ ਬੱਚਾ ਅਤੇ ਇੱਕ 30 ਸਾਲਾ ਵਿਅਕਤੀ ਸ਼ਾਮਲ ਹਨ।

ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਬੱਸ ਨੂੰ ਕਰੇਨ ਨਾਲ ਸਿੱਧਾ ਕੀਤਾ ਜਾ ਰਿਹਾ ਹੈ। ਜਿਵੇਂ ਹੀ ਬੱਸ ਸਿੱਧੀ ਹੋਈ, ਲਾਸ਼ਾਂ ਉਸਦੀਆਂ ਖਿੜਕੀਆਂ ਤੋਂ ਸੜਕ ‘ਤੇ ਡਿੱਗ ਪਈਆਂ, ਜਿਸ ਨਾਲ ਹਰ ਪਾਸੇ ਖੂਨ ਹੀ ਖੂਨ ਫੈਲ ਗਿਆ।

ਬਹੁਤ ਸਾਰੇ ਯਾਤਰੀਆਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਹਾਦਸੇ ਤੋਂ ਅੱਧਾ ਘੰਟਾ ਪਹਿਲਾਂ ਇੱਕ ਰੈਸਟੋਰੈਂਟ ਵਿੱਚ ਸ਼ਰਾਬ ਪੀਤੀ ਸੀ। ਦੂਸਰੇ ਦਾਅਵਾ ਕਰਦੇ ਹਨ ਕਿ ਹਾਦਸਾ ਇਸ ਲਈ ਹੋਇਆ ਕਿਉਂਕਿ ਡਰਾਈਵਰ ਨੂੰ ਨੀਂਦ ਆ ਗਈ ਸੀ।

ਬੱਸ ਲੁਧਿਆਣਾ (ਪੰਜਾਬ) ਤੋਂ ਮੋਤੀਹਾਰੀ (ਬਿਹਾਰ) ਜਾ ਰਹੀ ਸੀ। ਬੱਸ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਪਲਟਣ ਕਾਰਨ ਘਟਨਾ ਸਥਾਨ ‘ਤੇ ਚੀਕ-ਚਿਹਾੜਾ ਫੈਲ ਗਿਆ। ਪੁਲਿਸ ਮੌਕੇ ਉਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।