ਜੇਕਰ ਲੰਮੇ ਸਮੇਂ ਤੋਂ ਕੰਮ ਕਰਦੇ ਜਲ ਸਪਲਾਈ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਪੱਕੇ ਨਾ ਕੀਤਾ ਤਾਂ ਮਾਰਚ ਮਹੀਨੇ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ– ਸੂਬਾ ਪ੍ਰਧਾਨ
ਪਟਿਆਲਾ 24 ਫਰਵਰੀ,ਬੋਲੇ ਪੰਜਾਬ ਬਿਊਰੋ;
ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਜਲ ਸਪਲਾਈ ਮੁੱਖ ਦਫਤਰ ਪਟਿਆਲਾ ਵਿਖੇ ਸੂਬਾ ਪ੍ਰਧਾਨ ਦਰਸਵੀਰ ਸਿੰਘ ਹੁਸ਼ਿਆਰਪੁਰ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੀ ਕਾਰਵਾਈ ਸਬੰਧੀ ਸੂਬਾ ਪ੍ਰੈੱਸ ਸਕੱਤਰ ਦਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟ ਸੋਰਸ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਪੱਕੇ ਕਰਨ ਸੰਬੰਧਿਤ ਵਿਭਾਗ ਵੱਲੋਂ ਜਾਰੀ ਪ੍ਰਪੋਜਲ ਤੇ ਵਿਚਾਰ ਕੀਤੀ ਗਈ ਅਤੇ ਅਤੇ ਮੰਗ ਕੀਤੀ ਗਈ ਕੇਸ ਵਿੱਚ ਸੋਧ ਕਰਕੇ ਸਮੂਹ ਵਰਕਰਾਂ ਨੂੰ ਸਾਮਿਲ ਕਰਕੇ ਰੈਗੂਲਰ ਕੀਤਾ ਜਾਵੇ ਅਤੇ 58 ਸਾਲ ਤੋਂ ਉੱਪਰ ਵਰਕਰਾਂ ਨੂੰ ਛਾਟੀ ਕਰਨ ਦੀ ਥਾਂ ਵੀ ਲਾਭ ਦਿੱਤੇ ਜਾਣ ਕਿਉਂਕਿ ਇਹਨਾਂ ਦੀ ਉਮਰ ਦਾ ਲੰਮਾ ਸਮਾਂ ਵਿਭਾਗ ਵਿੱਚ ਲੱਗ ਗਿਆ ਹੈ ਇਸ ਮੌਕੇ ਵਰਕਰਾਂ ਦੀ ਲਾਮਬੰਦੀ ਕਰਕੇ ਕਾਡਰ ਨੂੰ ਸੰਘਰਸ਼ਾਂ ਲਈ ਲਾਮਬੰਦ ਕਰਨਾ੍ ਜਥੇਬੰਦੀ ਦੀਆਂ ਪਿਛਲੇ ਸਮੇਂ ਦੌਰਾਨ ਸਕੱਤਰ ਲੇਵਲ ਦੀਆਂ ਮੀਟਿੰਗਾਂ ਤੇ ਵਿਚਾਰ ਅਤੇ ਜਥੇਬੰਦੀ ਦੇ ਵਿੱਤੀ ਸਬੰਧੀ ਕਾਰਜ ਸਬੰਧੀ ਲਾਮਬੰਦੀ ਕੀਤੀ ਗਈ ਇਸ ਸਮੇਂ ਉਹਨਾਂ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਆਉਣ ਆਉਣ ਵਾਲੇ ਬਜਟ ਇਜਲਾਸ ਤੋਂ ਪਹਿਲਾਂ ਇਹਨਾਂ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਕੋਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਨਾ ਕੀਤਾ ਤਾਂ ਮਾਰਚ ਮਹੀਨੇ ਦੇ ਸ਼ੁਰੂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਸਮੇਂ ਅਧਿਕਾਰੀਆਂ ਨੂੰ ਜਥੇਬੰਦੀ ਦੇ ਜਾਅਲੀ ਲੈਟਰ ਪੈਡ ਬਣਾ ਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਮਰਾਹ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਸੂਬਾ ਕਮੇਟੀ ਵੱਲੋਂ ਡਿਪਟੀ ਡਾਇਰੈਕਟਰ ਦਫਤਰ ਵਿੱਚ ਪੱਤਰ ਦੇ ਕੇ ਮੰਗ ਕੀਤੀ ਗਈ ਜੇਕਰ ਅੱਗੇ ਤੋਂ ਕੋਈ ਅਜਿਹਾ ਕਰੇਗਾ ਤਾਂ ਉਸ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਸਮੇਂ ਸੂਬਾ ਸੂਬਾ ਖਜਾਨਚੀ ਬਲਜਿੰਦਰ ਸਿੰਘ ਸਮਾਣਾ ਸੂਬਾ ਜੁਇੰਟ ਸਕੱਤਰ ਸੁਖਵਿੰਦਰ ਸਿੰਘ ਹੁਸ਼ਿਆਰਪੁਰ ਸੂਬਾ ਆਗੂ ਬਲਬੀਰ ਸਿੰਘ ਹਿਰਦਾਪੁਰ ਸੂਬਾ ਆਗੂ ਇੰਦਰਜੀਤ ਸਿੰਘ ਕਪੂਰਥਲਾ ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੁਰਦਾਸਪੁਰ ਸੁਬਾ ਆਗੂ ਹਰਜਿੰਦਰ ਸਿੰਘ ਪਟਿਆਲਾ ਅਤੇ ਜਿਲਾ ਪ੍ਰਧਾਨ ਹਰਦੇਵ ਸਿੰਘ ਮਹੱਲੇਵਾਲ ਜਿਲਾ ਜਨਰਲ ਸਕੱਤਰ ਪਟਿਆਲਾ ਗੁਰਚਰਨ ਸਿੰਘ ਭੁੱਨਰਹੇੜੀ ਅਮਰੀਕ ਸਿੰਘ ਕਲਿਆਣ ਗੁਰਵਿੰਦਰ ਦੋਧਾ ਵਰਿੰਦਰ ਕੁਮਾਰ ਢਿੰਗੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਜਥੇਬੰਦੀ ਦੇ ਕਨਵੀਨਰ ਛੋਟਾ ਸਿੰਘ ਅਨੰਦਪੁਰ ਬਲਜੀਤ ਸਿੰਘ ਬਿਲਾਸਪੁਰ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ












