ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਰਾਹੀਂ ਭੇਜਿਆ ਗਿਆ ਮੰਗ ਪੱਤਰ
ਬਠਿੰਡਾ, 26 ਫਰਵਰੀ ,ਬੋਲੇ ਪੰਜਾਬ ਬਿਊਰੋ;
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਮੀਟਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਨੇਕ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਨੂੰ ਜਨਰਲ ਸਕੱਤਰ ਦਰਸ਼ਨ ਸ਼ਰਮਾ, ਤੇ ਸੁਖਚੈਨ ਸਿੰਘ ਨੇ ਚਲਾਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ ਨੇ ਦੱਸਿਆ ਕਿ 23 ਤੋ 26 ਜਨਵਰੀ ਤੱਕ ਸ਼ਿਰਡੀ(ਮਹਾਂ ਰਾਸ਼ਟਰ) ਵਿਖੇ ਹੋਈ 18ਵੀਂ ਕੌਮੀ ਕਾਨਫਰੰਸ ਵਲੋਂ 26 ਫਰਵਰੀ ਨੂੰ ਕੌਮੀ ਮੰਗ ਦਿਵਸ ਮਨਾਉਣ ਦੇ ਕੀਤੇ ਗਏ ਐਲਾਨ ਅਨੁਸਾਰ ਪ ਸ ਸ ਫ ਜ਼ਿਲ੍ਹਾ ਬਠਿੰਡਾ ਵਲੋਂ ਕੌਮੀ ਮੰਗ ਦਿਵਸ ਮਨਾਇਆ ਗਿਆ ਕੌਮੀ ਮੰਗ ਦਿਵਸ ਮਨਾਉਣ ਸਮੇਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਰਾਹੀਂ ਮੁੱਖ ਸਕੱਤਰ ਨੂੰ ਮੰਗ ਪੱਤਰ ਭੇਜੇ ਗਏ। ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਸੂਬਾਈ ਆਗੂ ਬਲਰਾਜ ਸਿੰਘ ਮੌੜ ਪੀ,ਐਸ,ਐਸ,ਐਫ ਦੇ ਸੁਬਾਈ ਆਗੂ ਕਿਸ਼ੋਰ ਚੰਦ ਗਾਜ,ਹੰਸਰਾਜ ਬੀਜਵਾ ਨੇ ਮੰਗ ਪੱਤਰ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਵੱਖ ਵੱਖ ਸਕੀਮਾਂ ਅਧੀਨ ਵੱਖ ਵੱਖ ਵਿਭਾਗਾਂ ਵਿੱਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਸਮੂਹ ਵਿਭਾਗਾਂ ਵਿੱਚ ਖਾਲੀ ਪੋਸਟਾਂ ਨੂੰ ਪੂਰੇ ਪੂਰੇ ਗ੍ਰੇਡਾਂ ਤੇ ਤੁਰੰਤ ਭਰਨ ਲਈ, ਫਾਈਨਾਂਸ ਬਿੱਲ 2025 ਵਿੱਚ ਪੈਂਨਸ਼ਨ ਅਧਿਨਿਯਮ ਨੂੰ ਰੱਦ ਕਰਨ,ਪੀ ਐੱਫ ਆਰ ਡੀ ਏ ਬਿੱਲ ਰੱਦ ਕਰਨ,ਐੱਨ ਪੀ ਐੱਸ/ਯੂ ਪੀ ਐੱਸ ਨੂੰ ਤੁਰੰਤ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਚਾਰ ਕਿਰਤ ਕੋਡਾਂ ਨੂੰ ਰੱਦ ਕਰਨ, ਅੱਠਵਾਂ ਪੇ ਕਮਿਸ਼ਨ ਨੂੰ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਇੱਕ ਸਾਰ ਲਾਗੂ ਕਰਨ,ਵੱਖ ਵੱਖ ਰਾਜਾਂ ਵਿੱਚ ਡੀ ਏ/ਡੀ ਆਰ ਦੀ ਕਿਸ਼ਤਾਂ ਦਾ ਬਕਾਇਆ ਤੁਰੰਤ ਦੇਣ, ਸੰਵਿਧਾਨ ਦੀ ਧਾਰਾ 310,311(2)(ਏ,ਬੀ,ਸੀ) ਨੂੰ ਰੱਦ ਕਰਨ, ਨਵੀਂ ਸਿੱਖਿਆ ਨੀਤੀ ਅਤੇ ਟੈੱਟ ਪਾਸ ਕਰਨ ਦੀ ਜ਼ਬਰੀ ਠੋਸੀ ਸ਼ਰਤ ਨੂੰ ਰੱਦ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੈਸ਼ ਲੈਸ ਹੈੱਲਥ ਸਕੀਮ ਲਾਗੂ ਕਰਨ, ਸੰਵਿਧਾਨ ਅਨੁਸਾਰ ਧਰਮ ਨਿਰਪੱਖਤਾ ਬਣਾ ਕੇ ਰੱਖਣ ਅਤੇ ਫਿਰਕਾਪ੍ਰਸਤੀ ਦੇ ਵਿਰੁੱਧ ਸੰਘਰਸ਼ ਕਰਨੇ ਆਦਿ ਮੰਗਾਂ ਦੇ ਮੰਗ ਪੱਤਰ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਅਤੇ ਕੌਮੀ ਮੰਗ ਦਿਵਸ ਮਨਾਇਆ ਗਿਆ।

ਇਸ ਮੌਕੇ ਤੇ ਜਲ ਸਪਲਾਈ ਸੈਨੀਟੇਸ਼ਨ ਬੀ ਐਂਡ ਆਰ ਜਲ ਸਰੋਤ ਸੀਵਰੇਜ ਬੋਰਡ ਟੀਚਰ ਯੂਨੀਅਨ ਜੰਗਲਾਤ ਵਰਕਰ ਯੂਨੀਅਨ ਦੇ ਆਗੂਆਂ ਲਖਬੀਰ ਸਿੰਘ ਭਾਗੀ ਬਾਂਦਰ, ਰਾਜਪਾਲ ਜਗਲਾਤ, ਅੰਮ੍ਰਿਤਪਾਲ ਸਿੰਘ , ਸੁਰੇਸ਼ ਕੁਮਾਰ ਗੋਨਿਆਨਾ, ਅੰਗਰੇਜ਼ ਮੌੜ,ਪਰਮ ਚੰਦ ਬਠਿੰਡਾ,ਗੁਰਜੰਟ ਸਿੰਘ ਮਾਨ, ਪੂਰਨ ਸਿੰਘ, ਹਰਮਨਪ੍ਰੀਤ ਸਿੰਘ ਸੁਖਮੰਦਰ ਸਿੰਘ, ਸੁਨੀਲ ਕੁਮਾਰ,ਅਮਨਦੀਪ ਸਿੰਘ, ਸੁਖਰਾਜ ਸਿੰਘ,ਬਲਜਿੰਦਰ ਸਿੰਘ, ਗੁਰਭੇਜ ਭੇਜੀ ਆਦਿ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਤੇ ਫੈਸਲੇ ਅਨੁਸਾਰ 6 ਮਾਰਚ ਨੂੰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਖਿਲਾਫ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸੀਵਰੇਜ ਬੋਰਡ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਮੰਡੀਆਂ ਦੇ ਕਰਮਚਾਰੀਆਂ ਨੂੰ ਰੁਕੀਆਂ ਤਨਖਾਹਾਂ ਰਿਲੀਜ਼ ਕਰਾਉਣਾ ਮੰਗ ਪੱਤਰ ਅਨੁਸਾਰ ਮੰਗਾਂ ਨੂੰ ਲੈ ਕੇ ਸੈਕਟਰ 35 ਏ ਚੰਡੀਗੜ੍ਹ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਬਠਿੰਡਾ ਤੋਂ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਉਸ ਤੋਂ ਪਹਿਲਾਂ ਸੁਬਾਈ ਆਗੂ ਬਲਰਾਜ ਸਿੰਘ ਮੌੜ ਨੇ ਦੱਸਿਆ ਕਿ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਐਚਓਡੀ ਮੁਹਾਲੀ ਦੇ ਖਿਲਾਫ 18 ਮਾਰਚ ਨੂੰ ਜੋ ਰੈਲੀ ਕਰਨੀ ਹੈ ਉਹਦੇ ਸੰਬੰਧ ਵਿੱਚ ਮੰਡਲ ਦਫਤਰਾਂ ਅੱਗੇ ਰੋਸ ਰੈਲੀਆਂ ਕਰਨੀਆਂ ਹਨ 3 ਮਾਰਚ ਨੂੰ ਮੰਡਲ ਦਫਤਰ ਜਲ ਸਪਲਾਈ ਸੈਨੀਟੇਸ਼ਨ ਅਤੇ ਸੀਵਰੇਜ ਬੋਰਡ ਮੰਡਲ ਦਫਤਰ ਬਠਿੰਡਾ ਵਿਖੇ ਜ਼ਿਲਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।












