ਨੰਗਲ,28 ਫਰਵਰੀ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਬੀਬੀਐਮਬੀ ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ, ਜਨਰਲ ਸਕੱਤਰ ਦਿਆ ਨੰਦ ਨੇ ਬੀ ਬੀ ਐੱਮ ਬੀ ਮਨੇਜਮੈਂਟ ਨੂੰ ਮੰਗ ਪੱਤਰ ਪੇਸ਼ ਕਰਦਿਆਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ
ਨੂੰ ਤਰਸ ਦੇ ਆਧਾਰ ਦੀ ਨੌਕਰੀ ਅਤੇ ਬਣਦੇ ਸਾਰੇ ਲਾਭ ਛੇ ਮਹੀਨੇ ਦੇ ਅੰਦਰ ਅੰਦਰ ਦੇਣਾ, ਕੁਲਦੀਪ ਸਿੰਘ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਦੀ ਨੌਕਰੀ ਲਈ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਨੋਕਰੀ ਨਾਂ ਦੇਣਾ, ਮ੍ਰਿਤਕ ਗੁਰਦਿਆਲ ਸਿੰਘ ਜੋ ਭਾਖੜਾ ਮਕੈਨੀਕਲ ਡਵੀਜ਼ਨ ਵਿੱਚ ਬਤੌਰ ਸਕਿਲਟ ਲੇਬਰ ਕੰਮ ਕਰਦਾ ਸੀ ਉਸ ਦੀ 2018 ਵਿੱਚ ਮੌਤ ਹੋ ਗਈ ਸੀ ਉਸ ਦੀ ਮੌਤ ਨੂੰ ਲਗਭਗ ਅੱਠ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਰਿਵਾਰ ਨੂੰ ਅਜੇ ਤੱਕ ਜੀਆਈਐਸ ਦੀ ਪੇਮੈਂਟ ਨਹੀਂ ਕੀਤੀ ਜਾ ਰਹੀ, ਕਈ ਸੇਵਾ ਮੁਕਤ ਵਰਕਰਾਂ ਦੇ ਵੀ ਅਜੇ ਤੱਕ ਲਗਭਗ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਜੀਆਈਐਸ ਦੇ ਪੈਸੇ ਨਹੀਂ ਆਏ ਜਿਵੇਂ ਕਿ ਨੰਗਲ ਡੈਮ ਡਿਵੀਜ਼ਨ ਦੇ ਗੁਰਦਿਆਲ ਚੰਦ ਰੈਗੂਲੇਸ਼ਨ ਬੇਲਦਾਰ ਜੋ 30 ਜੂਨ 2023 ਵਿੱਚ ਸੇਵਾ ਮੁਕਤ ਹੋਇਆ ਸੀ ਉਸ ਦੇ ਜੀਆਈਐਸ ਦੇ ਪੈਸੇ ਅਜੇ ਤੱਕ ਨਹੀਂ ਆਏ। ਅਤੇ ਨਾ ਹੀ ਸੇਵਾ ਮੁਕਤ ਵਰਕਰਾਂ ਨੂੰ ਵਧੇ ਅਲਾਉਂਸ ਜਿਵੇਂ ਕਿ ਹਾਰਡਸ਼ਿਪ ਅਤੇ ਲੋਟਾ ਆਦਿ ਦਾ ਅਜੇ ਤੱਕ ਏਰੀਅਲ ਪਾਇਆ ਗਿਆ। ਬੀਬੀਐਮਬੀ ਵਿਭਾਗ ਵਿੱਚ ਵਰਕਰਾਂ ਦਾ ਤਿੰਨ ਸਾਲਾਂ ਦਾ ਰੋਕਿਆ ਹੋਇਆ ਅਸੈਂਟਵ ਫੌਰੀ ਦਿੱਤਾ ਜਾਵੇ, ਵਿਭਾਗ ਵਿਚ ਖਾਲੀ ਪਈਆਂ ਹਰ ਕੈਟਾਗਰੀ ਦੀਆਂ ਪੋਸਟਾਂ ਨੂੰ ਫੌਰੀ ਭਰਿਆ ਜਾਵੇ। ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ (ਕਿਸਮ ) ਕੈਟਾਗਰੀ ਦੀ ਭਰਤੀ ਉਹ ਚਾਹੇ ਵਿਭਾਗ ਵੱਲੋਂ ਸਿੱਧੀ ਭਰਤੀ ਕੀਤੀ ਜਾਵੇ ਜਾਂ ਪੈਸਕੋ ਦੁਆਰਾ ਭਰਤੀ ਕੀਤੀ ਜਾਵੇ ਉਸ ਵਿੱਚ ਪਹਿਲ ਦੇ ਆਧਾਰ ਤੇ ਉਹਨਾਂ ਬੱਚਿਆਂ ਨੂੰ ਰੱਖਿਆ ਜਾਵੇ ਜਿਨਾਂ ਬੱਚਿਆਂ ਨੇ ਵਿਭਾਗ ਵਿੱਚ ਅਪ੍ਰਿੰਟਸ਼ਿਪ ਕੀਤੀ ਹੋਵੇ, ਇਹਨਾਂ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਰੱਖਿਆ ਜਾਵੇ।,ਨਾ ਕਿ ਚੋਰ ਦਰਵਾਜੇ ਰਾਹੀਂ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਪੈਸਕੋ ਵਿੱਚ ਚੋਰ ਦਰਵਾਜ਼ੇ ਰਾਹੀਂ ਕੁਝ ਅਧਿਕਾਰੀਆਂ ਵੱਲੋਂ ਆਪਣੇ ਰਿਸ਼ਤੇਦਾਰਾਂ ਚਹੇਤਿਆਂ ਦੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਇਡੈਸਟ੍ਰੀਅਲ ਟ੍ਰਿਬਿਊਨਲ ਪੰਜਾਬ ਚੰਡੀਗੜ੍ਹ ਦੇ ਦਿੱਤੇ ਫੈਸਲੇ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖਦੇ ਹੋਏ 2023 ਨੂੰ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਪਰ ਕੰਮ ਕਰਦੇ ਆ ਰਹੇ ਬਤੌਰ ਡੇਲੀਵੇਜ ਕਿਰਤੀਆਂ ਨੂੰ ਜੁਆਇਨਿੰਗ ਮਿੱਤੀ ਤੋਂ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹ ਅਤੇ ਬਣਦੇ ਸਾਰੇ ਲਾਭ ਦੇਣ ਦਾ ਫੈਸਲਾ ਦਿੱਤਾ ਗਿਆ ਹੈ ਉਹ ਮੁੱਖ ਇੰਜੀਨੀਅਰ/ਰਸਡ, ਜਲ ਸਰੋਤ ਵਿਭਾਗ ਪੰਜਾਬ ਸਰਕਾਰ ਦੇ ਪੱਤਰ ਨੰਬਰ 8493-8516/6ਰਸਡਏ/2025 ਦੇ ਪੱਤਰ ਰਾਹੀਂ ਲਾਗੂ ਕਰ ਦਿੱਤਾ ਗਿਆ ਹੈ ਇਹ ਫੈਸਲਾ ਵਿਭਾਗ ਵੀ ਆਪਣੇ ਉਹਨਾਂ ਡੇਲੀਵੇਜ ਕਿਰਤੀਆਂ ਪਰ ਲਾਗੂ ਕਰੇ ਜੋ ਡੇਲੀਵੇਜ ਕੀਰਤੀ ਲਗਭਗ ਸੰਨ 1990 ਤੋਂ ਬਤੌਰ ਡੇਲੀਵੇਜ ਕੰਮ ਕਰਦੇ ਆ ਰਹੇ ਸਨ ਅਤੇ ਵਿਭਾਗ ਵੱਲੋਂ ਉਹਨਾਂ ਨੂੰ ਬਹੁਤ ਹੀ ਜੱਦੋ ਜਹਿਦ ਕਰਨ ਤੋ 20-22 ਸਾਲਾ ਬਾਅਦ ਸੰਨ 2012 ਵਿੱਚ ਪੱਕਿਆਂ ਕੀਤਾ ਗਿਆ।2011 ਤੋਂ ਬਾਅਦ ਭਰਤੀ ਹੋਏ ਵਰਕਰਾਂ ਨੂੰ ਫਰੀ ਬਿਜਲੀ ਯੂਨਿਟ ਦੀ ਸਹੂਲਤ ਬਹਾਲ ਕੀਤੀ ਜਾਵੇ ਬੀਬੀਐਮਬੀ ਵਿਭਾਗ ਵੱਲੋਂ ਇਸ ਵਾਰ ਜੋ ਅਪ੍ਰਿੰਟਸ਼ਿਪ ਵਾਲੇ ਬੱਚਿਆਂ ਦੀ ਭਰਤੀ ਕੀਤੀ ਗਈ ਹੈ ਚੋਣ ਕੀਤੀ ਗਈ ਹੈ ਉਸ ਵਿੱਚ ਧਾਂਧਲੀ ਹੋਈ ਹੈ ਇਹ ਚੋਣ ਮੈਰਿਟ ਦੇ ਆਧਾਰ ਤੇ ਹੋਈ ਨਹੀਂ ਲੱਗਦੀ ਇਸ ਦਾ ਬੀਬੀਐਮਬੀ ਵਰਕਰ ਯੂਨੀਅਨ ਵਿਰੋਧ ਕਰਦੀ ਅਤੇ ਇਸ ਦੀ ਸਾਣ ਬੀਣ ਕਰਾਉਣ ਲਈ ਯੂਨੀਅਨ ਨੂੰ ਜੋ ਵੀ ਕਦਮ ਉਠਾਣਾ ਪਵੇ ਯੂਨੀਅਨ ਕਿਸੇ ਵੀ ਸੂਰਤ ਵਿੱਚ ਪਿੱਛੇ ਨਹੀਂ ਹਟੇਗੀ।
2016 ਦੇ ਸਕੇਲਾਂ ਦਾ ਬਣਦਾ ਸਾਰਾ ਏਰੀਅਲ ਇੱਕੋ ਕਿਸਤ ਵਿੱਚ ਫੌਰੀ ਦਿੱਤਾ ਜਾਵੇ।ਰੈਗੂਲੇਸ਼ਨਾ ਤੇ ਕੰਮ ਕਰਦੇ ਵਰਕਰਾਂ ਨੂੰ ਪਿਛਲੇ ਸਾਲ ਵੀ ਵਰਕਰਾਂ ਦੀ ਕਮੀ ਹੋਣ ਕਰਕੇ ਗੈਸਟਡ ਛੁੱਟੀਆਂ ਰੁਕੀਆਂ ਗਈਆਂ ਸੀ ਕਿਹਾ ਗਿਆ ਸੀ ਛੁੱਟੀਆਂ ਦੇ ਤੁਹਾਨੂੰ ਪੈਸੇ ਦੇ ਦਿੱਤੇ ਜਾਣਗੇ ਅਜੇ ਤੱਕ ਤਾਂ ਕਿਸੇ ਵੀ ਵਰਕਰ ਨੂੰ ਨਹੀਂ ਦਿੱਤੇ ਗਏ ਇਸ ਸਾਲ ਵੀ ਇਹਨਾਂ ਵਰਕਰਾਂ ਨੂੰ ਗੈਸਟਡ ਛੁੱਟੀਆਂ ਨਹੀਂ ਦਿੱਤੀਆਂ ਜਾ ਰਹੀਆਂ ਇਹਨਾਂ ਵਰਕਰਾਂ ਨੂੰ ਬਣਦੇ ਗੈਸਟਡ ਛੁੱਟੀਆਂ ਦੇ ਪੈਸੇ ਫੌਰੀ ਦਿੱਤੇ ਜਾਣ।ਜੋ ਵੀ ਵਰਕਰ ਸ਼ਿਫਟਾਂ ਵਿੱਚ ਡਿਊਟੀ ਕਰਦੇ ਹਨ ਉਹਨਾਂ ਨੂੰ ਸ਼ਿਫਟ ਅਲਾਉਂਸ ਮਿਲਦਾ ਹੈ ਉਹ ਸ਼ਿਫਟ ਅਲਾਉਸ ਜਿਸ ਦੀਆਂ ਮਹੀਨੇ ਵਿੱਚ 24 ਹਾਜ਼ਰੀਆਂ ਹੁੰਦੀਆਂ ਹਨ ਉਹਨਾਂ ਨੂੰ ਹੀ ਪੂਰਾ ਦਿੱਤਾ ਜਾਂਦਾ ਹੈ ਜਿਹਨਾਂ ਦੀਆਂ ਹਾਜ਼ਰੀਆਂ 24 ਤੋਂ ਘੱਟ ਜਾਂਦੀਆਂ ਹਨ ਉਹਨਾਂ ਦਾ ਦਿਨਾਂ ਦੇ ਹਿਸਾਬ ਨਾਲ ਕੱਟ ਲਿਆ ਜਾਂਦਾ ਹੈ ਜਿਮੇ ਕਿ ਵਰਕਰਾਂ ਦੀ ਕਮੀ ਹੋਣ ਕਰਕੇ ਕੰਮ ਨੂੰ ਚਲਾਉਣ ਲਈ ਵਰਕਰਾਂ ਨੂੰ ਕਈ ਵਾਰ ਆਪਣੀ ਹਫਤਾ ਵਾਰ ਛੁੱਟੀ ਵੀ ਨਹੀਂ ਮਿਲਦੀ ਕੰਮ ਨੂੰ ਜਾਣਾ ਪੈਂਦਾ ਹੈ ਇਸ ਕਰਕੇ ਉਨਾਂ ਦੀਆਂ ਇਸੇ ਮਹੀਨੇ ਵਿੱਚ 24 ਤੋਂ 26 ਜਾਂ 28 ਦਿਨ ਪੂਰੇ ਲੱਗ ਜਾਂਦੇ ਹਨ ਇਸੇ ਕਰਕੇ ਅਗਲੇ ਮਹੀਨੇ ਵਿੱਚ 24 ਦਿਨਾਂ ਤੋਂ ਇੱਕ ਦੋ ਦਿਨ ਘੱਟ ਜਾਂਦੇ ਹਨ ਉਸ ਕਰਕੇ ਉਹਨਾਂ ਦਾ ਸ਼ਿਫਟ ਆਲੋਉਸ ਕੱਟ ਲਿਆ ਜਾਂਦਾ ਹੈ ਜੋ ਕਿ ਸਰਾਸਰ ਗਲਤ ਅਤੇ ਵਰਕਰਾਂ ਨਾਲ ਬੇਇਨਸਾਫੀ ਇਸ ਧੱਕੇ ਸਾਹੀ ਨੂੰ ਬੰਦ ਕੀਤਾ ਜਾਵੇ ਅਤੇ ਸ਼ਿਫਟ ਆਲੌਂਉਸ ਵਰਕਰਾਂ ਨੂੰ ਹੋਰ ਅਲੌਂਉਸਾਂ ਦੀ ਤਰ੍ਹਾਂ ਹਰ ਮਹੀਨੇ ਪੂਰਾ ਦੇਣਾ ਯਕੀਨੀ ਬਣਾਇਆ ਜਾ ਡੇਲੀ ਵੇਜ ਕਿਰਤੀਆਂ ਅਤੇ ਕੰਟਰੈਕਟ ਵਰਕਰਾਂ ਨੂੰ ਬਿਨਾਂ ਸ਼ਰਤ ਪੱਕਿਆਂ ਕੀਤਾ ਜਾਵੇ। ਬੀਬੀਐਮਬੀ ਵਰਕਰ ਯੂਨੀਅਨ ਨੂੰ ਨੰਗਲ ਵਿਖੇ ਦਫਤਰ ਬਣਾਉਣ ਲਈ ਕਵਾਟਰ ਅਲਾਟ ਕੀਤਾ ਜਾਵੇ।
ਅੱਜ ਮਿਤੀ 27/2/2026 ਪ੍ਰੈਸ ਨੂੰ ਭੇਜੀ ਲਿਖਤੀ ਜਾਣਕਾਰੀ ਰਾਹੀਂ ਬੀਬੀਐਮਬੀ ਵਰਕਰ ਯੂਨੀਅਨ ਨੰਗਲ ਰਜਿਸਟਰ ਨੰਬਰ 33 ਦੇ ਪ੍ਰਧਾਨ ਰਾਮ ਕੁਮਾਰ ਨੇ ਕਿਹਾ ਕਿ ਬੀਬੀ ਐਮਬੀ ਵਿਭਾਗ ਵਿੱਚ ਵਰਕਰਾਂ ਦੇ ਪਿਛਲੇ ਲੰਬੇ ਸਮੇਂ ਤੋਂ ਰੁਕੇ ਮੰਗਾ ਮਸਲਿਆਂ ਦਾ ਵਿਭਾਗ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਯੂਨੀਅਨ ਨੂੰ ਕਾਫੀ ਸਮੇਂ ਬਾਅਦ ਦੁਬਾਰਾ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਜਿਵੇਂ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਦੀ ਨੌਕਰੀ ਲੈਣ ਲਈ ਲਗਭਗ ਸਾਲ ਸਾਲ ਦੋ ਦੋ ਸਾਲ ਤੱਕ ਪਰੇਸ਼ਾਨ ਕੀਤਾ ਜਾਂਦਾ ਹੈ ਮ੍ਰਿਤਕਾਂ ਦੇ ਬਾਰਸ਼ਾਂ ਨੂੰ ਤਰਸ ਦੇ ਅਧਾਰ ਦੀ ਨੌਕਰੀ ਛੇ ਮਹੀਨਿਆਂ ਦੇ ਅੰਦਰ ਅੰਦਰ ਦੇਣਾ ਯਕੀਨੀ ਬਣਾਵੇ ਵਿਭਾਗ। ਬੀਬੀਐਮਬੀ ਵਿਭਾਗ ਵਿੱਚ ਸੈਂਕੜੇ ਹੀ ਪੋਸਟਾਂ ਖਾਲੀ ਪਈਆਂ ਹਨ ਵਿਭਾਗ ਵਿੱਚ ਖਾਲੀ ਪਈਆਂ ਪੋਸਟ ਨੂੰ ਫੌਰੀ ਭਰਿਆ ਜਾਵੇ।ਕੋਈ ਵੀ ਭਰਤੀ ਕਿਸੇ ਵੀ ਕੈਟਾਗਰੀ ਦੀ ਭਰਤੀ ਚਾਹੇ ਵਿਭਾਗ ਵੱਲੋਂ ਸਿੱਧੇ ਤੌਰ ਤੇ ਕਰਨੀ ਹੋਵੇ ਚਾਹੇ ਪੈਸਕੋ ਦੁਆਰਾ ਕਰਨੀ ਹੋਵੇ ਉਹ ਨਿਰਪੱਖ ਤਰੀਕੇ ਨਾਲ ਪੋਸਟਾਂ ਕੱਢ ਕੇ ਕਾਨੂੰਨੀ ਪ੍ਰਕਿਰਿਆ ਨਾਲ ਭਰਤੀ ਕੀਤੀ ਜਾਵੇ ਨਾ ਕਿ ਜਿਵੇਂ ਕੁਝ ਅਧਿਕਾਰੀਆਂ ਵੱਲੋਂ ਚੋਰ ਦਰਵਾਜੇ ਰਾਹੀਂ ਆਪਣਾ ਇੱਕਾ ਦੁੱਕਾ ਰਿਸ਼ਤੇਦਾਰਾਂ ਚਾਹੇਤਿਆਂ ਨੂੰ ਲਿਆ ਲਿਆ ਕੇ ਪੈਸਕੋ ਕੰਪਨੀ ਰਾਹੀਂ ਭਰਿਆ ਜਾ ਰਿਹਾ ਹੈ ਇਹ ਸਰਾਸਰ ਗਲਤ ਹੈ ਇਸ ਦੀ ਬੀਬੀਐਮਬੀ ਵਰਕਰ ਯੂਨੀਅਨ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਬੀਬੀਐਮਬੀ ਵਰਕਰ ਯੂਨੀਅਨ ਨੰਗਲ ਬੀਬੀਐਮਬੀ ਵਿਭਾਗ ਚੇਅਰਮੈਨ ਤੋਂ ਆਦਿ ਮੰਗਾਂ ਨੂੰ ਲਾਗੂ ਕੀਤਾ ਜਾਵੇ।












