ਐਫ ਸੀ ਆਈ ਵਰਕਰ ਦੀ ਸੇਵਾ ਮੁਕਤੀ ਮੌਕੇ ਕੀਤਾ ਸਨਮਾਨ ਸਮਰੋਹ

ਪੰਜਾਬ

ਸ੍ਰੀ ਚਮਕੌਰ ਸਾਹਿਬ,1, ਮਾਰਚ ,ਬੋਲੇ ਪੰਜਾਬ ਬਿਊਰੋ;

ਫੂਡ ਕਾਰਪੋਰੇਸ਼ਨ ਨਿਗਮ ਭਾਰਤ ਦੇ ਡਿਪੂ (ਐਫਸੀਆਈ) ਸ੍ਰੀ ਚਮਕੌਰ ਸਾਹਿਬ ਵਿਖੇ ਬਤੌਰ ਪੱਲੇਦਾਰ ਅਵਤਾਰ ਸਿੰਘ ਡਹਿਰ ਦੀ ਸੇਵਾ ਮੁਕਤੀ ਮੌਕੇ ਡੀਪੂ ਵਿਖੇ ਸਮੂਹ ਪੱਲੇਦਾਰਾਂ ,ਐਫਸੀਆਈ ਦੇ ਸਥਾਨਕ ਅਧਿਕਾਰੀਆਂ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਸਨਮਾਨ ਸਮਾਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਅਵਤਾਰ ਸਿੰਘ ਵੱਲੋਂ 38 ਸਾਲ ਬਤੌਰ ਪੱਲੇਦਾਰ ਵਜੋਂ ਐਫਸੀਆਈ ਵਿੱਚ ਇਮਾਨਦਾਰੀ ਨਾਲ ਸੇਵਾ ਕੀਤੀ, ਉੱਥੇ ਨਾਲ ਹੀ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਵਿੱਚ ਵੀ ਸ਼ਮੂਲੀਅਤ ਕਰਦੇ ਰਹੇ, ਇਹਨਾਂ ਦੱਸਿਆ ਕਿ ਪੰਜਾਬ ਦੇ ਸਮੁੱਚੇ ਡੀਪੂਆਂ ਦੇ ਪੱਲੇਦਾਰਾਂ ਵੱਲੋਂ ਦ੍ਰਿੜ ਲੰਮੇ ਤੇ ਖਾੜਕੂ ਘੋਲਾਂ ਰਾਹੀਂ ਜਿੱਥੇ ਆਪਣੀਆਂ ਨੌਕਰੀਆਂ ਪੱਕੀਆਂ ਕਰਵਾਈਆਂ, ਉੱਥੇ ਇਹਨਾਂ ਘੋਲਾਂ ਵਿੱਚ ਕਈ ਪੱਲੇਦਾਰ ਦਾ ਸ਼ਹੀਦ ਵੀ ਹੋਏ, ਪੱਲੇਦਾਰਾਂ ਦੀਆਂ ਸ਼ਹੀਦੀਆਂ ਸਕਦਾ ਭਾਰਤ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਐਫਸੀਆਈ ਦੇ ਡੀਪੂ ਪੱਕੇ ਕੀਤੇ ਗਏ ਅਤੇ ਪੱਲੇਦਾਰਾਂ ਨੂੰ ਗੁਰੈਜਟੀ ,ਪੈਨਸ਼ਨ ਆਦੀ ਦੀਆਂ ਸਹੂਲਤਾਂ ਦਿੱਤੀਆਂ ਗਈਆਂ, ਪੱਲੇਦਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਧ ਰੋਜ਼ਗਾਰ ਦੇਣ ਵਾਲਾ ਅਦਾਰਾ ਐਫ ਸੀ ਆਈ ਨੂੰ ਕੇਂਦਰ ਸਰਕਾਰ ਨੇ ਸਰਮਾਏਦਾਰਾਂ ਦੇ ਮੁਨਾਫਿਆਂ ਦੀ ਭੇਟ ਚੜਾ ਦਿੱਤਾ ਗਿਆ ਹੈ, ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ ਦੀ ਕਿਰਤ ਤੇ ਹੋਰ ਹੱਲਾ ਬੋਲਦਿਆਂ 37 ਲੇਬਰ ਕਾਨੂੰਨਾਂ ਨੂੰ ਭੰਗ ਕਰਕੇ ਚਾਰ ਕਾਰਪੋਰੇਟ ਪੱਖੀ ਕੋਡਾਂ ਚ ਤਬਦੀਲ ਕਰ ਦਿੱਤਾ ਗਿਆ ਹੈ। ਜਿਨਾਂ ਨਾਲ ਮਜ਼ਦੂਰਾਂ ਦੇ ਸੰਘਰਸ਼ਾਂ ਨਾਲ ਹਾਸਿਲ ਕੀਤੇ ਸੰਵਿਧਾਨਿਕ ਹੱਕਾਂ ਨੂੰ ਖਤਮ ਕਰਕੇ , ਕਿਰਤ ਸ਼ਕਤੀ ਨੂੰ ਖੁੱਲੀ ਮੰਡੀ ਨਾਲ ਜੋੜ ਦਿੱਤਾ ਗਿਆ ਹੈ, ਲਾਗੂ ਕੀਤੇ ਜਾ ਰਹੇ ਚਾਰ ਕੋਡਾਂ ਰਾਹੀਂ ਮਜ਼ਦੂਰਾਂ ਤੋਂ ਜਥੇਬੰਦ ਹੋਣ ਦੇ ਸੰਵਿਧਾਨਕ ਹੱਕ, ਸੰਘਰਸ਼ ਕਰਨ ਦੇ ਹੱਕ , ਪੈਨਸ਼ਨਰ ਰੈਗੂਲਰ ਹੋਣ ਦੇ ਹੱਕ ਅਤੇ ਹੋਰ ਬੁਨਿਆਦੀ ਸਹੂਲਤਾਂ ਖੋਹੀਆ ਜਾਣਗੀਆਂ, ਇਸ ਲਈ ਅੱਜ ਮਜ਼ਦੂਰ ਜਮਾਤ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਹਨ ਇਸ ਲਈ ਮਜ਼ਦੂਰਾਂ, ਕਿਸਾਨਾਂ ਮੁਲਾਜ਼ਮਾਂ, ਵਿਦਿਆਰਥੀਆਂ, ਛੋਟੇ ਦੁਕਾਨਦਾਰਾਂ ਨਾਲ ਏਕਾ ਉਸਾਰ ਕੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਟਾਕਰਾ ਕੀਤਾ ਜਾ ਸਕਦਾ ਹੈ, ਅੰਤ ਵਿੱਚ ਐਫਸੀਆਈ ਦੇ ਅਧਿਕਾਰੀਆਂ ਤੇ ਪੱਲੇਦਾਰਾਂ ਵੱਲੋਂ ਸੇਵਾ ਮੁਕਤ ਹੋਏ ਪੱਲੇਦਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੋਰਵ, ਗੁਰਨਾਮ ਸਿੰਘ,ਪਾਲ ਸਿੰਘ, ਦਰਸ਼ਨ ਸਿੰਘ ਬਸੀ ਬਿੰਦਰ ਸਿੰਘ, ਗੁਰਪ੍ਰੀਤ ਸਿੰਘ, ਭੀਮ, ਅਵਤਾਰ ਸਿੰਘ , ਗੁਰਪ੍ਰੀਤ ਸਿੰਘ ਹਵਾਰਾ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।