“ਬਦਲਦੇ ਰਿਸ਼ਤੇ “
ਕੁੱਝ ਰਿਸ਼ਤੇ ਹੁੰਦੇ ਰੁੱਖਾਂ ਵਰਗੇ ,
ਪੋਹ ਮਾਘ ਦੀਆਂ ਧੁੱਪਾਂ ਵਰਗੇ ,
ਕੁੱਝ ਰਿਸ਼ਤੇ ਹੁੰਦੇ ਰਾਹਵਾਂ ਵਰਗੇ ,
ਸੱਜੀਆਂ ਖੱਬੀਆਂ ਬਾਵਾਂ ਵਰਗੇ ,
ਕੁੱਝ ਰਿਸ਼ਤੇ ਬੱਸ ਨਾਮ ਦੇ ਹੁੰਦੇ ,
ਸੀਮਤ ਦੁਆ ਸਲਾਮ ਦੇ ਹੁੰਦੇ ,
ਕੁਝ ਰਿਸ਼ਤੇ ਬਣੇ ਬਣਾਏ ਹੁੰਦੇ
ਕੁੱਝ ਕ ਅਸੀਂ ਬਣਾਏ ਹੁੰਦੇ ,
ਕੋਈ ਰਿਸ਼ਤਾ ਏਥੇ ਸੱਚਾ ਨਹੀਂ ,
ਐਵੇਂ ਭਰਮ ਭੁਲੇਖੇ ਨੇ ..
ਮੌਸਮ ਵਾਂਗੂੰ ਲੋਕ ਬਦਲਦੇ ,
ਮੈਂ ਨੇੜੇ ਹੋ ਕੇ ਦੇਖੇ ਨੇ ..
ਕੁੱਝ ਰਿਸ਼ਤੇ anxiety ਦਿੰਦੇ,
ਕੁੱਝ depression ਦਿੰਦੇ ਨੇ ,
ਮਾਣ ਤਾਣ ਸਤਿਕਾਰ ਦੇ ਬਦਲੇ
ਵਾਧੂ ਟੈਂਸ਼ਨ ਦਿੰਦੇ ਨੇ ,
ਰਿਸ਼ਤਾ ਤਾਂ ਇੱਕ ਰੱਬ ਦਾ ਸੱਚਾ,
ਬਾਕੀ ਤਾਂ ਸਭ ਝੂਠ ਹੈ ਜੀ …
ਜੋ ਮੰਗਣਾ ਬੱਸ ਉਸ ਤੋਂ ਮੰਗੋ
ਉਸਦਾ ਇੱਕੋ ਰੂਪ ਹੈ ਜੀ …
ਉਸਦਾ ਇੱਕੋ ਰੂਪ ਹੈ ਜੀ ..
” ਬੇਅੰਤ ਕੌਰ ਨਾਰੀਕੇ”












