ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਧਰਮ ਪ੍ਰਚਾਰ ਵਿਚ ਫੇਲ ਹੋਣ ਦੀ ਜਿੰਮੇਵਾਰੀ ਲੈਂਦਿਆਂ ਤੁਰੰਤ ਆਪਣੇ ਅਹੁਦੇ ਤੋਂ ਦੇਣ ਅਸਤੀਫ਼ਾ: ਪਰਮਜੀਤ ਸਿੰਘ ਵੀਰਜੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 12 ਮਾਰਚ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਬੀਤੇ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਇਕਾਈ ਦੇ ਪ੍ਰਬੰਧ ਅਧੀਨ ਦਿੱਲੀ ਦੇ ਇਕ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖ਼ੇ ਸੇਵਾ ਨਿਭਾ ਰਹੇ ਕਥਾਵਾਚਕ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਿਆਂ ਹੀ ਧਰਮ ਪ੍ਰਚਾਰ ਵਿੰਗ ਉਪਰ ਸੁਆਲ ਚੁੱਕੇ ਜਾਣ ਲਗ ਪਏ ਹਨ ਤੇ ਦਿੱਲੀ ਦੀ ਸਿੱਖ ਸੰਗਤ ਵਿਚ ਵੱਡਾ ਰੋਹ ਦੇਖਣ ਨੂੰ ਮਿਲ਼ ਰਿਹਾ ਹੈ। ਮਾਮਲੇ ਤੇ ਗੱਲਬਾਤ ਕਰਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਪੰਥ ਦੀ ਵਡੀ ਬਦਕਿਸਮਤੀ ਹੈ ਕਿ ਜਿਨ੍ਹਾਂ ਨੂੰ ਧਰਮ ਪ੍ਰਚਾਰ ਦਾ ਉੜਾ ਐੜਾ ਨਹੀਂ ਪਤਾ ਓਹ ਧਰਮ ਪ੍ਰਚਾਰ ਮੁੱਖੀ ਦੀਆਂ ਸੇਵਾਵਾਂ ਨਿਭਾ ਰਹੇ ਹਨ। ਜਦਕਿ ਧਰਮ ਪ੍ਰਚਾਰ ਮੁੱਖੀ ਅੰਦਰ “ਤਾਂਘ ਹੈ, ਖਿੱਚ ਹੈ, ਸੇਵਾ ਭਾਵ ਹੈ, ਕੁਰਬਾਨੀ ਹੈ, ‘ਆਪਾ’ ਵਾਰਨਾ ਹੈ, ‘ਭਲਾ ਮਨਾਇਦਾ’ ਹੈ, ‘ਸਦ ਬਖਸਿੰਦੁ’ ਹੈ, ‘ਸਦ ਮਿਹਰਵਾਨ’ ਹੈ, ‘ਅਉਗੁਣ ਕੋ ਨਾ ਚਿਤਾਰਦਾ’ ਹੈ, ਗੁਰ ਪ੍ਰਸਾਦਿ ਹੈ ਅਤੇ ਸਚ ਹੈ” ਦੇ ਗੁਣ ਹੋਣੇ ਬਹੁਤ ਜਰੂਰੀ ਹਨ। ਕਿਉਕਿ ਇਹ ਗੁਣ ਹੀ ਓਸ ਨੂੰ ਧਰਮ ਪ੍ਰਚਾਰ ਦੀ ਪ੍ਰੇਰਨਾ ਦੇਂਦੇ ਹਨ ਜਿਸ ਨਾਲ ਆਮ ਇਨਸਾਨ ਨੂੰ ਸਿੱਖੀ ਨਾਲ ਜੋੜ ਕੇ ਗੁਰ ਪ੍ਰਸਾਦਿ ਅਤੇ ਸੱਚ ਦੇ ਨਾਲ ਇਕੱਮਿਕ ਹੋਣ ਦਾ ਰਾਹ ਪੱਧਰਾ ਹੁੰਦਾ ਹੈ। ਉਨ੍ਹਾਂ ਕਿਹਾ ਧਰਮ ਪ੍ਰਚਾਰ ਲਈ ਜਮੀਨੀ ਪੱਧਰ ਤੇ ਸੰਗਤਾਂ ਦੇ ਰੂਬਰੂ ਹੋਣਾ ਪੈਂਦਾ ਹੈ ਉਨ੍ਹਾਂ ਵਿਚ ਵਿਚਰ ਕੇ ਉਨ੍ਹਾਂ ਨੂੰ ਗੁਰੂਬਾਣੀ ਅਨੁਸਾਰ ਜੀਵਨ ਜੁਗਤ ਨੂੰ ਢਾਲਣ ਲਈ ਵੱਡੇ ਪੱਧਰ ਤੇ ਲਹਿਰ ਚਲਾਣੀ ਪੈਂਦੀ ਹੈ, ਤੇ ਧਰਮ ਪ੍ਰਚਾਰ ਮੁੱਖੀ ਨੂੰ ਦਿੱਲੀ ਅੰਦਰ ਕਦੇ ਵੀ ਸੰਗਤਾਂ ਦੇ ਵਿਚ ਵਿਚਰ ਕੇ ਪ੍ਰਚਾਰ ਕਰਦਿਆਂ ਨਹੀਂ ਦੇਖਿਆ ਗਿਆ ਹੈ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਕੋਲ ਧਰਮ ਪ੍ਰਚਾਰ ਦਾ ਮੁੱਢਲਾ ਗਿਆਨ ਵੀ ਨਹੀਂ ਹੈ। ਉਨ੍ਹਾਂ ਕਿਹਾ ਇਸ ਸਮੇਂ ਮੌਜੂਦਾ ਧਰਮ ਪ੍ਰਚਾਰ ਮੁੱਖੀ ਦੀ ਕਾਬਲੀਅਤ ਉਪਰ ਵੱਡੇ ਪੱਧਰ ਤੇ ਸੁਆਲ ਚੁੱਕੇ ਜਾ ਰਹੇ ਹਨ ਕਿਉਕਿ ਓਹ ਦਿੱਲੀ ਅੰਦਰ ਧਰਮ ਪ੍ਰਚਾਰ ਦੀ ਮੁਹਿੰਮ ਨੂੰ ਫੈਲਾਣ ਅਤੇ ਘਰ ਘਰ ਪਹੁੰਚਾਣ ਵਿਚ ਨਾਕਾਮਯਾਬ ਸਾਬਿਤ ਹੋ ਰਹੇ ਹਨ। ਇਸ ਲਈ ਉਨ੍ਹਾਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਪ੍ਰਬੰਧ ਅਧੀਨ ਹੋਏ ਸ਼ਰਮਨਾਕ ਕਾਰਿਆ ਅਤੇ ਧਰਮ ਪ੍ਰਚਾਰ ਵਿਚ ਫੇਲ ਹੋਣ ਦੀ ਜਿੰਮੇਵਾਰੀ ਲੈਂਦਿਆਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਜ਼ੇਕਰ ਓਹ ਇਸ ਵਿਚ ਆਣਾ ਕਾਣੀ ਕਰਦੇ ਹਨ ਤਾਂ ਕਮੇਟੀ ਦੇ ਮੁੱਖ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਓਹ ਤੁਰੰਤ ਧਰਮ ਪ੍ਰਚਾਰ ਮੁੱਖੀ ਨੂੰ ਉਨ੍ਹਾਂ ਦੇ ਓਹਦੇ ਤੋਂ ਲਾਭੇ ਕਰਣ ਅਤੇ ਦੋਸ਼ੀ ਕਥਾਵਾਚਕ ਉਪਰ ਮਿਸਾਲੀ ਸਖ਼ਤ ਕਾਰਵਾਈ ਕੀਤੀ ਜਾਏ ਜਿਸ ਨਾਲ ਦੁਬਾਰਾ ਇਸ ਤਰ੍ਹਾਂ ਦੀ ਕੌਈ ਘਟਨਾ ਨਾ ਵਾਪਰ ਸਕੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।