ਫਤਿਹਗੜ੍ਹ ਸਾਹਿਬ, ਅਮਲੋਹ ਵਿੱਚ ਨੈਸ਼ਨਲ ਲੋਕ ਅਦਾਲਤ ਨੇ ਕਈ ਮਾਮਲਿਆਂ ਨੂੰ ਰਾਜ਼ੀਨਾਮੇ ਨਾਲ ਨਿਪਟਾਇਆ

ਪੰਜਾਬ

ਅਮਲੋਹ (ਫਤਿਹਗੜ੍ਹ ਸਾਹਿਬ), 15 ਮਾਰਚ ;

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਿਹਗੜ੍ਹ ਸਾਹਿਬ ਵੱਲੋਂ ਕਰਵਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਆਮ ਲੋਕਾਂ ਦੇ ਕਈ ਲੰਬੇ ਅਰਸੇ ਤੋਂ ਚੱਲ ਰਹੇ ਮਾਮਲਿਆਂ ਦਾ ਰਾਜ਼ੀਨਾਮੇ ਰਾਹੀਂ ਨਿਪਟਾਰਾ ਕੀਤਾ ਗਿਆ। ਤੁਰੰਤ ਅਤੇ ਸਸਤਾ ਨਿਆਂ ਪ੍ਰਦਾਨ ਕਰਨ ਦੇ ਮੰਤਵ ਨਾਲ ਵੱਖ-ਵੱਖ ਝਗੜਿਆਂ ਨੂੰ ਆਪਸੀ ਸਮਝੌਤੇ ਨਾਲ ਹੱਲ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ।

ਸਿਵਿਲ ਜੱਜ (ਜੂਨੀਅਰ ਡਿਵੀਜਨ) ਅਮਲੋਹ ਮੈਡਮ ਖਿਆਤੀ ਗੋਇਲ ਦੀ ਅਦਾਲਤ ਵਿੱਚ ਕਈ ਕੇਸਾਂ ਦੀ ਸੁਣਵਾਈ ਹੋਈ, ਜਿੱਥੇ ਦੋਵਾਂ ਪਾਸਿਆਂ ਦੀ ਪੂਰੀ ਰਜ਼ਾਮੰਦੀ ਅਤੇ ਸਹਿਮਤੀ ਨਾਲ ਮਾਮਲੇ ਨਿਪਟਾਏ ਗਏ। ਇਸ ਨਾਲ ਲੋਕਾਂ ਨੂੰ ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਛੁਟਕਾਰਾ ਮਿਲ ਗਿਆ।

ਲੋਕ ਅਦਾਲਤ ਦੇ ਮੈਂਬਰ ਬੂਟਾ ਸਿੰਘ, ਨਵਜੋਤ ਧੀਮਾਨ ਐਡਵੋਕੇਟ, ਅਵਤਾਰ ਸਿੰਘ, ਸਤਨਾਮ ਸਿੰਘ ਭਗੜਾਣਾ (ਪ੍ਰਧਾਨ, ਬਾਰ ਐਸੋਸੀਏਸ਼ਨ), ਸੀਨੀਅਰ ਵਕੀਲ ਸੋਨੀ ਧਾਮੀ ਸਮੇਤ ਹੋਰ ਕਈ ਵਕੀਲ ਵੀ ਮੌਕੇ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਮਾਮਲਿਆਂ ਨੂੰ ਸਮਝੌਤੇ ਨਾਲ ਨਿਪਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਲੋਕ ਅਦਾਲਤ ਵਿੱਚ ਪਹੁੰਚੇ ਲੋਕਾਂ ਨੇ ਇਸ ਪ੍ਰਕਿਰਿਆ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਨਾ ਸਿਰਫ਼ ਸਮਾਂ ਤੇ ਖਰਚੇ ਦੀ ਬੱਚਤ ਕਰਦੀ ਹੈ, ਸਗੋਂ ਝਗੜਿਆਂ ਦਾ ਜਲਦੀ ਅਤੇ ਨਿਰਪੱਖ ਹੱਲ ਵੀ ਹੁੰਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।