ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਜੱਥੇਬੰਦੀਆ ਨੇ ਗੰਭੀਰ ਨੋਟਿਸ ਲਿਆ

ਪੰਜਾਬ


ਨੰਗਲ ,20, ਮਾਰਚ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);

ਬੀਬੀਐਮਬੀ ਵਰਕਰ ਯੂਨੀਅਨ ਨੰਗਲ( ਰਜਿ 33), ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਦੀ ਸਾਂਝੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਅਤੇ ਪ੍ਰਧਾਨ ਪੁੰਨਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ ਵੱਲੋਂ ਯੂਨੀਅਨ ਆਗੂਆਂ ਨੂੰ ਡਰਾਉਣ , ਭਰਿਸ਼ਟਾਚਾਰ ਵਿਰੁਧ ਅਤੇ ਮਜ਼ਦੂਰਾਂ, ਮੁਲਾਜ਼ਮਾਂ ਦੀ ਹੱਕੀ ਆਵਾਜ਼ ਨੂੰ ਦਬਾਉਣਾ ਲਈ ਵਕੀਲਾਂ ਤੋਂ ਨੋਟਿਸ ਜਾਰੀ ਕਰਵਾਉਣ ਦੀ ਕਾਰਵਾਈ ਦਾ ਜੱਥੇਬੰਦੀਆ ਨੇ ਗੰਭੀਰ ਨੋਟਿਸ ਲੈਂਦਿਆਂ ਬੀਬੀਐਮਬੀ ਵਰਕਰ ਯੂਨੀਅਨ ਨੰਗਲ ਅਤੇ ਮਹਿਲਾ ਤਾਰਾਮੈਨ ਸੰਘਰਸ਼ ਕਮੇਟੀ ਜਿਲਾ ਰੋਪੜ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੁਨਮ ਸ਼ਰਮਾ ਨੇ ਕਿਹਾ ਸੀਨੀਅਰ ਲੇਖਾ ਅਧਿਕਾਰੀ ਪੈਨਸ਼ਨ ਵੱਲੋਂ ਕਿਸੇ ਵੀ ਵਰਕਰ ਜਾਂ ਮ੍ਰਿਤਕ ਵਰਕਰਾਂ ਦੇ ਵਾਰਸਾਂ ਦਾ ਪੈਨਸ਼ਨ ਦਾ ਸਮੇਂ ਸਿਰ ਕਰਨ ਦੀ ਬਜਾਏ ਸਗੋਂ ਬਿਨਾਂ ਕਿਸੇ ਕਾਨੂੰਨ ਜਾਂ ਦਲੀਲ ਦੀ ਬਜਾਏ ਬਿਨਾਂ ਕਾਰਨ ਹੀ ਉਲਝਾ ਕੇ ਵਰਕਰਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ। ਜਿਸ ਦਾ ਸਿੱਧਾ ਕਾਰਨ ਹੈ ਭਰਿਸ਼ਟਾਚਾਰ। ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਲੰਮਾ ਸਮਾਂ ਨਾ ਪੀਪੀਓ ਨੰਬਰ ਜਾਰੀ ਨਹੀਂ ਕਰਦੇ ਸਗੋਂ ਬਾਰ-ਬਾਰ ਇਤਰਾਜ ਲਾ ਕੇ ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰ ਰਹੇ ਹਨ । ਮਜਬੂਰਨ ਤੇਰਾ ਬਾਰਸਾਂ ਨੂੰ ਮਾਨਯੋਗ ਹਾਈਕੋਰਟ ਦੇ ਦਰਵਾਜੇ ਖੜਕਾਉਣੇ ਪੈਂਦੇ ਹਨ, ਅਤੇ ਬਿਆਜ ਤੇ ਪੈਸੇ ਚੁੱਕ ਕੇ ਵਕੀਲਾਂ ਦੀਆਂ ਫੀਸਾਂ ਦਿੰਦੇ ਹਨ। ਅੱਜ ਵੀ ਮ੍ਰਿਤਕਾਂ ਦੇ ਵਾਪਸ ਬੀਬੀਐਮਪੀ ਦੇ ਦਫਤਰਾਂ ਵਿੱਚ ਧੱਕੇ ਖਾ ਰਹੇ ਹਨ। ਜਿਸ ਸਬੰਧੀ ਮਹਿਲਾ ਸੰਘਰਸ਼ ਕਮੇਟੀ ਵੱਲੋਂ ਮੁੱਖ ਇੰਜੀਨੀਅਰ ਸਮੇਤ, ਮੈਨੇਜਮੈਂਟ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਜਾਂਦਾ ਅਤੇ ਮਜ਼ਬੂਰਨ ਚੰਡੀਗੜ੍ਹ ਬੋਰਡ ਦਫਤਰ ਮੂਹਰੇ ਧਰਨਾ ਦੇਣ ਦਾ ਐਲਾਨ ਕਰਨਾ ਪਿਆ। ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ ਨੇ ਕਿਹਾ ਕਿ ਬੀਬੀਐਮਬੀ ਵਰਕਰ ਯੂਨੀਅਨ ਸਦਾ ਹੀ ਵਰਕਰਾਂ ਦੇ ਹੱਕਾ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਰਹੀ ਅਤੇ ਅਧਿਕਾਰੀਆਂ ਵੱਲੋਂ ਜਦੋਂ ਵੀ ਵਰਕਰਾਂ ਦੇ ਕੰਮਾਂ ਵਿੱਚ ਅੜਿੱਕੇ ਉੜਾਏ ਗਏ ਅੜਚਣਾਂ ਪਾਈਆਂ ਗਈਆਂ ਉਦੋਂ ਯੂਨੀਅਨ ਵੱਲੋਂ ਸੰਘਰਸ਼ ਕੀਤੇ ਗਏ ਅਤੇ ਚੇਅਰਮੈਨ ਨੂੰ ਲਿਖਤੀ ਸ਼ਿਕਾਇਤਾਂ, ਮੰਗ ਪੱਤਰ ਭੇਜੇ ਗਏ ਅਤੇ ਅੱਗੇ ਵੀ ਲੋੜ ਪੈਣ ਤੇ ਯੂਨੀਅਨ ਉਸੇ ਤਰ੍ਹਾਂ ਸੰਘਰਸ਼ ਵੀ ਕਰਦੀ ਰਹੂਗੀ ਅਤੇ ਲਿਖਤੀ ਸ਼ਿਕਾਇਤਾਂ ਮੰਗ ਪੱਤਰ ਉਸੇ ਤਰ੍ਹਾਂ ਜਾਰੀ ਰੱਖੂਗੀ ਇਹ ਯੂਨੀਅਨ ਦਾ ਸੰਵਿਧਾਨਿਕ, ਬੁਨਿਆਦੀ ਹੱਕ ਹੈ। ਯੂਨੀਅਨਾਂ ਦੀ ਕਿਸੇ ਵੀ ਅਧਿਕਾਰੀ ਨਾਲ ਕੋਈ ਪਰਸਨਲ ਦੁਸ਼ਮਣੀ ਤਾਂ ਨਹੀਂ ਹੁੰਦੀ ਜੋ ਕੋਈ ਵੀ ਅਧਿਕਾਰੀ ਵਰਕਰਾਂ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਧੱਕੇਸ਼ਾਹੀ ਕਰਦਾ ਹੈ ਤਾਂ ਯੂਨੀਅਨ ਨੂੰ ਉਹ ਅਧਿਕਾਰੀ ਦੇ ਖਿਲਾਫ ਸੰਘਰਸ਼ ਕਰਨ ਜਾ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜਣ ਲਈ ਮਜਬੂਰ ਹੋਣਾ ਪੈਂਦਾ ਹੈ। ਯੂਨੀਅਨ ਵੱਲੋਂ ਪਹਿਲਾਂ ਵੀ ਕਈ ਵਾਰ ਸੀਨੀਅਰ ਅਧਿਕਾਰੀ ਪੈਨਸ਼ਨ ਦੇ ਵਿਰੋਧ ਵਿੱਚ ਪ੍ਰੈਸ ਬਿਆਨ ਅਤੇ ਚੇਅਰਮੈਨ ਨੂੰ ਲਿਖਤ ਪੱਤਰ ਭੇਜੇਂ ਗਏ । ਬੀਬੀਐਮਬੀ ਵਰਕਰ ਯੂਨੀਅਨ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਕਿ ਜੇਕਰ 5-7 ਦਿਨਾਂ ਵਿੱਚ ਸੀਨੀਅਰ ਲੇਖਾ ਅਧਿਕਾਰੀ ਪੈਂਨਸ਼ਨ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਤੇ ਮਹਿਲਾ ਕਮੇਟੀ ਨੂੰ ਸਾਂਝੇ ਤੌਰ ਤੇ ਇਸ ਅਧਿਕਾਰੀ ਵਿਰੁੱਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ ।ਜਿਸ ਦੀ ਜਿੰਮੇਵਾਰੀ ਮਨੋਜਮੈਟ ਦੀ ਹੋਵੇਗੀ।ਮੀਟਿੰਗ ਵਿੱਚ ਦਿਆਨੰਦ ਜੋਸ਼ੀ, ਸਿਕੰਦਰ ਸਿੰਘ, ਮੰਗਤ ਰਾਮ ਰਜਿੰਦਰ ਸਿੰਘ ਗੁਰਵਿੰਦਰ ਸਿੰਘ ਦੇਵੀ ਦਿਆਲ ਹੇਮ ਰਾਜ ਗੁਰਚਰਨ ਸਿੰਘ ਗੁਰ ਪ੍ਰਸਾਦ ,
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਤੋਂ ਆਸ਼ਾ ਜੋਸ਼ੀ, ਕਾਤਾ ਦੇਵੀ, ਅਨੀਤਾ ਜੋਸ਼ੀ,ਸਰਬਜੀਤ ਕੌਰਹਰਬੰਸ ਕੌਰ, ਅੰਜੂ ਬਾਲਾ, ਸੋਨਲ ਕੁਮਾਰੀ, ਸ਼ੀਤਲ ਸ਼ਰਮਾ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।