‘ਹਰਫਾਂ ਦੀ ਲੋਅ ‘ਪੰਜਾਬੀ ਸਾਹਿਤਕ ਸੱਥ( ਰਜਿ) ਪੰਜਾਬ ਵੱਲੋਂ ਚੌਥਾ ਸਾਹਿਤਕ ਸਮਾਗਮ

ਪੰਜਾਬ

5 ਅਪ੍ਰੈਲ ਨੂੰ ਪੰਜਾਬੀ ਭਵਨ ਵਿਖੇ ਹੋਵੇਗਾ- ਪ੍ਰਧਾਨ ਸਰਬਜੀਤ ਕੌਰ ਢਿੱਲੋਂ


ਲੁਧਿਆਣਾ,20, ਮਾਰਚ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);

ਪੰਜਾਬ ਦੇ ਸਾਹਿਤਕ ਕਰਮੀਆਂ ਦੀ ਸੰਸਥਾ ‘ਹਰਫਾਂ ਦੀ ਲੋਅ’ ਪੰਜਾਬੀ ਸਾਹਿਤਕ ਸੱਥ (ਰਜਿ)ਪੰਜਾਬ ਲੰਮੇ ਸਮੇਂ ਤੋਂ ਸੂਬੇ ਤੇ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਤੱਕ ਅਸਾਰੂ, ਅਗਾਹਵਾਧੂ ਤੇ ਪ੍ਰੇਰਨਾਦਾਇਕ ਸਹਿਤ ਪਚਾਉਣ ਲਈ ਲੰਮੇ ਸਮੇਂ ਤੋਂ ਜੱਦੋਜਹਿਦ ਕਰਦੀ ਆ ਰਹੀ ਹੈ ।ਇਸੇ ਦਿਸ਼ਾ ਨੂੰ ਅੱਗੇ ਤੋਰਦਿਆਂ ਸੱਥ ਵੱਲੋਂ ਚੌਥਾ ਸਮਾਗਮ 5 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੱਥ ਦੇ ਸਰਪ੍ਰਸਤ ਮਾਹੀ ਮਿੱਠਾਪੁਰੀਆ, ਪ੍ਰਧਾਨ ਸਰਬਜੀਤ ਕੌਰ ਢਿੱਲੋਂ ਅਤੇ ਸਮੂਹ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸਾਹਿਤਕ ਕਰਮੀਆਂ ਦੀ ਸੰਸਥਾ ਜਿੱਥੇ ਸਾਹਿਤਕ ਜਗਤ ਦੀਆਂ ਮਹਾਨ ਸ਼ਖਸ਼ੀਅਤਾਂ ਦਾ ਸਤਿਕਾਰ ਕਰਦੀ ਹੋਈ ਨਵੇਂ ਪੁੰਗਰ ਰਹੇ ਸਾਹਿਤਕ ਕਰਮੀਆਂ ਨੂੰ ਆਪਣੀ ਗਲਵੱਕੜੀ ਵਿੱਚ ਲੈਂਦੀ ਹੈ। ਭਾਵੇਂ ਇਸ ਖ਼ਪਤਕਾਰ ਸੱਭਿਆਚਾਰ ਵਿੱਚ ਮਨੁੱਖ , ਮਨੁੱਖਤਾ ਤੋਂ ਦੂਰ ਹੁੰਦਾ ਜਾ ਰਿਹਾ ਹੈ, ਸਾਡੀ ਨਵੀਂ ਪੀੜੀ ਜਿੱਥੇ ਕਿਤਾਬ ਤੋਂ ਦੂਰ ਹੁੰਦੀ ਹੋਈ ਮੋਬਾਇਲ ਦੇ ਨੇੜੇ ਪਹੁੰਚ ਗਈ ਹੈ। ਇਹਨਾਂ ਦੱਸਿਆ ਕਿ ਸਹਿਤ ਹਮੇਸ਼ਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਿਸ ਵਿੱਚ ਚੰਗੇ ਸਮਾਜ ਦੇ ਨਕਸ਼ ਦਿਖਾਈ ਦਿੰਦੇ ਹਨ। ਇਸ ਲਈ ‘ਹਰਫਾਂ ਦੀ ਲੋਆ’ ਪੰਜਾਬੀ ਸਾਹਿਤਕ ਸੱਥ ਦੀ ਸਮੁੱਚੀ ਟੀਮ ਵੱਖ-ਵੱਖ ਇਲਾਕਿਆਂ ਵਿੱਚ ਸਾਹਿਤਕ ਸਮਾਗਮ, ਕਵੀ ਦਰਬਾਰ ,ਸੈਮੀਨਾਰ ਕਰਵਾਏ ਜਾ ਰਹੇ ਹਨ ।ਉਥੇ ਹੀ ਮਾਂ ਬੋਲੀ ਦੀ ਝੋਲੀ ਵਿੱਚ ਚੰਗਾ ਤੇ ਉਸਾਰੂ ਸਾਹਿਤ ਪਾਉਣ ਦੇ ਉਪਰਾਲੇ ਵੀ ਕਰ ਰਹੀ ਹੈ ਹੈ। ਇਹਨਾਂ ਸਮੁੱਚੇ ਇਲਾਕੇ ਦੇ ਸਾਹਿਤਕ ਕਰਮੀਆਂ, ਪੰਜਾਬੀ ਮਾਂ ਬੋਲੀ ਤੇ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ, ਇਸ ਮੌਕੇ ਲਖਵਿੰਦਰ ਕੌਰ ਪਿੰਕੀ ਮਨਜੀਤ ਕੌਰ ਧੀਮਾਨ ਨਿਰਮਲ ਕੌਰ ਅਮਰਗੜ੍ਹ ਹਰਜਿੰਦਰ ਸਿੰਘ ਮਹਿਣਾ ਸੁਖਵਿੰਦਰ ਸਿੰਘ ਅਟਵਾਲ ਲਖਵੀਰ ਸਿੰਘ ਧਾਲੀਵਾਲ ਜਗਤਾਰ ਸਿੰਘ ਸਿੱਧੂ ਜਸਵਿੰਦਰ ਪੰਜਾਬੀ ਸਤਬੀਰ ਸਿੰਘ ਸ਼ਮਸ਼ੇਰ ਸਿੰਘ ਮੱਲੀ ਗੁਰਦੀਪ ਸਿੰਘ ਲੋਟੇ ਆਦਿ ਹਾਜਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।