ਝੂਠੀ ਤਾਕਤ ਅਤੇ ਲਾਲਚ ’ਚ ਅੰਨ੍ਹੇ ਹੋਏ ਦਿੱਲੀ ਕਮੇਟੀ ਪ੍ਰਬੰਧਕਾਂ ਕੋਲੋਂ ਗੁਰੂਘਰ ਅਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਅਤਿਅੰਤ ਲੋੜ: ਸ਼ੰਟੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 20 ਮਾਰਚ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਮੌਜੂਦਾ ਪ੍ਰਬੰਧਕੀ ਅਧੀਨ ਜਦੋ ਤੋਂ ਇੰਨ੍ਹਾ ਕਮੇਟੀ ਦਾ ਪ੍ਰਬੰਧ ਸੰਭਾਲਿਆ ਹੈ ਪੰਥ ਨੂੰ ਵਡੀ ਨਮੋਸ਼ੀਆਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਬੁਲਾਰੇ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਬੀਤੇ ਕੁਝ ਦਿਨ ਪਹਿਲਾਂ ਹੀ ਇਕ ਪ੍ਰਚਾਰਕ ਦੀਆਂ ਅਸ਼ਲੀਲ ਵੀਡੀਓ ਵਾਇਰਲ ਹੋਈਆਂ ਸੀ ਤੇ ਹਾਲੇ ਓਸ ਖ਼ਬਰ ਦੀ ਸਿਆਹੀ ਹੱਟੀ ਨਹੀਂ ਹੈ ਬੀਤੇ ਕਲ ਸੋਨੇ ਤੇ ਸੁਹਾਗਾ ਹੁੰਦਿਆਂ ਇਕ ਹੋਰ ਮੁਲਾਜਮ ਦੀਆਂ ਵੀਡੀਓ ਵਾਇਰਲ ਹੋ ਗਈਆਂ ਹਨ। ਉਨ੍ਹਾਂ ਕਿਹਾ ਵਾਇਰਲ ਹੋ ਰਹੀਆਂ ਵੀਡੀਓ ਨੇ ਪੰਥ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਮੌਜੂਦਾ ਪ੍ਰਬੰਧਕੀ ਹੇਠ ਕਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਕਰਵਾਇਆ ਜਾ ਰਿਹਾ ਹੈ ਕਿਉਕਿ ਬੀਤੇ ਸਾਲ ਵੀ ਇਸੇ ਤਰ੍ਹਾਂ ਦੇ ਕੁਝ ਕਿੱਸੇ ਦੇਖਣ ਸੁਣਨ ਨੂੰ ਮਿਲੇ ਸਨ। ਉਨ੍ਹਾਂ ਕਮੇਟੀ ਪ੍ਰਬੰਧਕਾਂ ਨੂੰ ਪੁੱਛਿਆ ਕਿ ਇਕ ਪਾਸੇ ਤੁਸੀਂ ਖਾਲਸਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਸਮਾਗਮ ਕਰਵਾਣ ਜਾ ਰਹੇ ਹੋ ਜਿਸਦਾ ਜਮੀਨੀ ਤੌਰ ਤੇ ਪ੍ਰਚਾਰ ਕਿੱਥੇ ਵੀ ਨਜ਼ਰ ਨਹੀਂ ਪੈ ਰਿਹਾ ਪਰ ਇਸਦੇ ਉਲਟ ਤੁਹਾਡੇ ਵਲੋਂ ਗੋਲਕ ਨਾਲ ਲੁਟ ਖਸੁਟ ਕਰਦਿਆਂ ਤੁਹਾਡੀਆਂ ਫੋਟੋਆਂ ਦੇ ਵੱਡੇ ਵੱਡੇ ਬੋਰਡ ਜਰੂਰ ਨਜਰੀ ਪੈ ਰਹੇ ਹਨ । ਉਨ੍ਹਾਂ ਸੰਗਤਾਂ ਨੂੰ ਮੁੱਖਾਤਬਿਕ ਹੁੰਦਿਆਂ ਕਿਹਾ ਸਿੱਖੀ ਸਰੂਪ ’ਚ ਹੀ ਵਿਚਰ ਰਹੇ ਇੰਨ੍ਹਾ ਅਖੌਤੀ ਪੰਥਕ ਹਿਤੈਸ਼ੀਆਂ ਨੇ ਗੁਰੂਘਰਾਂ ਤੇ ਕਬਜ਼ਾ ਕਰ ਲਿਆ ਹੈ, ਜਿਨ੍ਹਾਂ ਦਾ ਮੁੱਖ ਮਕਸਦ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਫਿਰਕੂ ਸ਼ਖਸ਼ੀਅਤਾਂ ਨਾਲ ਮਿਲ, ਸਿੱਖ ਕੌਮ ਦੀਆਂ ਜੜਾਂ ’ਚ ਤੇਲ ਦੇਣਾ ਹੈ। ਝੂਠੀ ਤਾਕਤ ਅਤੇ ਲਾਲਚ ’ਚ ਅੰਨ੍ਹੇ ਹੋਏ ਅਜਿਹੇ ਵਿਕਾਊ ਪੰਥ ਦੋਖੀਆਂ ਦੇ ਗ਼ਲਬੇ ਹੇਠੋਂ ਗੁਰ ਅਸਥਾਨਾਂ ਨੂੰ ਅਜ਼ਾਦ ਕਰਾ, ਗੁਰਦੁਆਰਿਆਂ ਨੂੰ ਅਸਲ ਵਿੱਚ ਭਗਤੀ, ਪ੍ਰਚਾਰ ਅਤੇ ਅਮਲੀ ਜੀਵਨ ਜਾਚ ਦੇ ਸੋਮੇ ਬਣਾਉਣ ਲਈ ਸਾਨੂੰ ਫੋਰੀ ਤੌਰ ’ਤੇ ਇੱਕ ਗੁਰਦੁਆਰਾ ਪ੍ਰੋਗਰਾਮ ਸੁਧਾਰ ਲਹਿਰ ਸ਼ੁਰੂ ਕਰਨ ਦੀ ਅਤਿਅੰਤ ਲੋੜ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।